7 ਮਹਿਲਾ ਆਈ. ਐੱਸ. ਮੈਂਬਰਾਂ ਨੂੰ ਸੂਡਾਨ ਲਿਆਂਦਾ ਗਿਆ ਵਾਪਸ

Thursday, Apr 05, 2018 - 11:30 AM (IST)

ਖਾਰਤੁਮ— ਸੂਡਾਨ ਦੇ ਸੁਰੱਖਿਆ ਏਜੰਟ ਲੀਬੀਆ ਤੋਂ ਅੱਤਵਾਦੀ ਸੰਗਠਨ ਆਈ.ਐੱਸ ਦੀਆਂ ਕਥਿਤ 7 ਮਹਿਲਾ ਮੈਂਬਰਾਂ ਨੂੰ ਅੱਜ ਵਾਪਸ ਲੈ ਆਏ। ਰਵਾਇਤੀ ਸੂਡਾਨੀ ਕੱਪੜਿਆਂ ਅਤੇ ਸਿਰ 'ਤੇ ਸਕਾਰਫ ਪਾ ਕੇ ਸੱਤ ਔਰਤਾਂ ਖਾਰਤੁਮ ਹਵਾਈ ਅੱਡੇ 'ਤੇ ਉੱਤਰੀਆਂ ਅਤੇ ਉਨ੍ਹਾਂ ਨੂੰ ਪੱਤਰਕਾਰਾਂ ਨਾਲ ਮਿਲਾਇਆ ਗਿਆ। ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਗਾ ਰਹੇ ਸਨ। 
ਸੂਤਰਾਂ ਮੁਤਾਬਕ ਇਨ੍ਹਾਂ ਔਰਤਾਂ ਨਾਲ 3 ਬੱਚਿਆਂ ਨੂੰ ਵੀ ਲੈ ਜਾਇਆ ਗਿਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੂਹ 'ਚ ਦੋ ਜੁੜਵਾ ਭੈਣਾਂ ਵੀ ਹਨ, ਜਿਨ੍ਹਾਂ ਨੂੰ ਲੀਬੀਆ ਦੇ ਮਿਸਰਾਤਾ ਸ਼ਹਿਰ ਤੋਂ ਲਿਆਂਦਾ ਗਿਆ ਹੈ। ਸੂਡਾਨ ਦੇ ਰਾਸ਼ਟਰੀ ਇੰਟੈਲੀਜੈਂਸ ਐਂਡ ਸਕਿਓਰਿਟੀ ਸਰਵਿਸ ਦੇ ਬ੍ਰਿਗੇਡੀਅਰ ਤਿਜਾਨੀ ਇਬਰਾਹਿਮ ਨੇ ਕਿਹਾ,''ਸੱਤ ਔਰਤਾਂ ਆਈ.ਐੱਸ ਨਾਲ ਜੁੜੀਆਂ ਸਨ। ਇਨ੍ਹਾਂ 'ਚੋਂ ਕੁੱਝ ਤਾਂ ਹਿੰਸਾ 'ਚ ਵੀ ਸ਼ਾਮਲ ਹੋ ਚੁੱਕੀਆਂ ਸਨ।'' ਉਨ੍ਹਾਂ 'ਚੋਂ ਇਕ ਔਰਤ ਨੇ ਪੱਤਰਕਾਰਾਂ ਨੂੰ ਕਿਹਾ,''ਅੱਲ੍ਹਾ ਦਾ ਸ਼ੁਕਰ ਹੈ ਕਿ ਅਸੀਂ ਆਪਣੇ ਦੇਸ਼ ਵਾਪਸ ਆ ਗਈਆਂ ਹਾਂ।'' ਬ੍ਰਿਗੇਡੀਅਰ ਇਬਰਾਹਿਮ ਨੇ ਕਿਹਾ ਕਿ ਮਾਹਿਰ ਇਨ੍ਹਾਂ ਔਰਤਾਂ ਨਾਲ ਗੱਲਬਾਤ ਕਰਕੇ ਇਹ ਜਾਨਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਉਹ ਅੱਤਵਾਦੀ ਸੰਗਠਨ 'ਚ ਸ਼ਾਮਲ ਕਿਉਂ ਹੋਈਆਂ ਸਨ।


Related News