ਮੱਛੀ ਖਾਣ ਵਾਲੇ ਹੋ ਸਕਦੇ ਹਨ ਲੰਬੀ ਉਮਰ ਵਾਲੇ : ਅਧਿਐਨ

07/19/2018 5:59:22 PM

ਬੀਜਿੰਗ (ਭਾਸ਼ਾ)— ਓਮੈਗਾ-3 ਫੈਟੀ ਐਸਿਡ ਭਰਪੂਰ ਮੱਛੀ ਜਾਂ ਹੋਰ ਖਾਧ ਪਦਾਰਥ ਖਾਣ ਨਾਲ ਕੈਂਸਰ ਜਾਂ ਦਿਲ ਸੰਬੰਧੀ ਰੋਗਾਂ ਤੋਂ ਹੋਣ ਵਾਲੀ ਬੇਵਕਤੀ ਮੌਤ ਦਾ ਖਤਰਾ ਘੱਟ ਹੋ ਜਾਂਦਾ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਨਵੇਂ ਅਧਿਐਨ ਵਿਚ 2,40,729 ਪੁਰਸ਼ਾਂ ਅਤੇ 1,80,580 ਔਰਤਾਂ ਦਾ 16 ਸਾਲ ਤੱਕ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ ਇਸ ਸਮੇਂ ਦੌਰਾਨ 54,230 ਪੁਰਸ਼ਾਂ ਅਤੇ 30,882 ਔਰਤਾਂ ਦੀ ਮੌਤ ਹੋਈ। ਅਧਿਐਨ ਮੁਤਾਬਕ ਮੱਛੀਆਂ ਅਤੇ ਓਮੈਗਾ-3 ਫੈਟੀ ਐਸਿਡ ਅਤੇ ਕੁੱਲ ਮੌਤ ਦਰ ਵਿਚ ਕਮੀ ਵਿਚਕਾਰ ਮਹੱਤਵਪੂਰਣ ਸੰਬੰਧ ਦੇਖਿਆ ਗਿਆ।  ਚੀਨ ਦੀ ਜੇਜਿਆਂਗ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਪਾਇਆ ਕਿ ਜੋ ਪੁਰਸ਼ ਮੱਛੀ ਜ਼ਿਆਦਾ ਖਾਂਦੇ ਸਨ, ਉਨ੍ਹਾਂ ਵਿਚ ਕੁੱਲ ਮੌਤ ਦਰ 9 ਫੀਸਦੀ ਘੱਟ ਦੇਖੀ ਗਈ ਅਤੇ ਦਿਲ ਸੰਬੰਧੀ ਰੋਗਾਂ ਨਾਲ ਹੋਣ ਵਾਲੀ ਮੌਤ ਵਿਚ 10 ਫੀਸਦੀ ਕਮੀ ਦਰਜ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੈਂਸਰ ਨਾਲ ਮੌਤ ਹੋਣ ਦੀ ਸੰਭਾਵਨਾ 6 ਫੀਸਦੀ ਤੱਕ ਘੱਟ ਅਤੇ ਸਾਹ ਸੰੰਬੰਧੀ ਰੋਗਾਂ ਨਾਲ ਹੋਣ ਵਾਲੀ ਮੌਤ ਵਿਚ 20 ਫੀਸਦੀ ਕਮੀ ਦੇਖੀ ਗਈ।


Related News