ਵਿਦਿਆਰਥੀ ਯੌਨ ਸ਼ੋਸ਼ਣ ਮਾਮਲਾ: ਲਾਹੌਰ ਅਦਾਲਤ ਨੇ ਮੌਲਵੀ ਦੇ ਪੁੱਤਾਂ ਨੂੰ ਦਿੱਤੀ ਜ਼ਮਾਨਤ
Thursday, Jun 24, 2021 - 01:00 PM (IST)
ਲਾਹੌਰ— ਪਾਕਿਸਤਾਨ ਦੇ ਲਾਹੌਰ ’ਚ ਇਕ ਸੈਸ਼ਨ ਅਦਾਲਤ ਨੇ ਵਿਦਿਆਰਥੀ ਨਾਲ ਯੌਨ ਸ਼ੋਸ਼ਣ ਦੇ ਮਾਮਲੇ ’ਚ ਪਾਕਿਸਤਾਨੀ ਮੌਲਵੀ ਅਤੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ.ਯੂ. ਆਈ- ਐੱਫ) ਦੇ ਸਾਬਕਾ ਆਗੂ ਮੁਫ਼ਤੀ ਅਜ਼ੀਜ਼ੁਰ ਰਹਿਮਾਨ ਦੇ ਤਿੰਨਾਂ ਪੁੱਤਰਾਂ ਨੂੰ 30 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਪੁਲਸ ਤੋਂ ਮਾਮਲੇ ਦੀ ਅਗਲੀ ਸੁਣਵਾਈ ਤੱਕ ਦਾ ਰਿਕਾਰਡ ਮੰਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੌਮਾਨ ਮੁਹੰਮਦ ਨਈਮ ਨੇ ਮੁਫ਼ਤੀ ਅਜ਼ੀਜ਼ੁਰ ਰਹਿਮਾਨ ਦੇ ਪੁੱਤਰਾਂ- ਲਤੀਫੁਰ ਰਹਿਮਾਨ, ਵਸੀਮੁਰ ਰਹਿਮਾਨ ਅਤੇ ਵਸੀਉਰ ਰਹਿਮਾਨ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਸੁਣਵਾਈ ਕੀਤੀ।
ਇਹ ਵੀ ਪੜ੍ਹੋ: ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਵਾਲੇ ਮੌਲਾਨਾ ਨੇ ਕਬੂਲਿਆ ਜ਼ੁਰਮ, ਕਿਹਾ-ਸ਼ਰਮਿੰਦਾ ਹਾਂ
ਪਟੀਸ਼ਨਕਰਤਾਵਾਂ ਦੇ ਇਕ ਵਕੀਲ ਨੇ ਅਦਾਲਤ ਸਾਹਮਣੇ ਤਰਕ ਦਿੱਤਾ ਕਿ ਉਨ੍ਹਾਂ ਦੇ ਮੁਵਕਿਲਾਂ ਦਾ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਨੇ ਅਦਾਲਤ ਤੋਂ ਉਨ੍ਹਾਂ ਤਿੰਨਾਂ ਨੂੰ ਜ਼ਮਾਨਤ ਦੇਣ ਦੀ ਗੁਹਾਰ ਲਾਈ। ਇਸ ’ਤੇ ਅਦਾਲਤ ਨੇ ਪੁਲਸ ਨੂੰ ਪਟੀਸ਼ਨਕਰਤਾਵਾਂ ਨੂੰ 30 ਜੂਨ ਤੱਕ ਗਿ੍ਰਫ਼ਤਾਰ ਕਰਨ ਤੋਂ ਰੋਕ ਦਿੱਤਾ ਅਤੇ ਮਾਮਲੇ ਦਾ ਰਿਕਾਰਡ ਮੰਗਿਆ।
ਇਹ ਵੀ ਪੜ੍ਹੋ: ਪਾਕਿਸਤਾਨ : ਵਿਦਿਆਰਥੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਮੌਲਵੀ 'ਤੇ ਪਰਚਾ
ਦੱਸ ਦੇਈਏ ਕਿ ਪੁਲਸ ਨੇ ਮੌਲਵੀ ਤੋਂ ਆਪਣੇ ਪੁੱਤਰਾਂ ਨਾਲ ਗਿ੍ਰਫ਼ਤਾਰੀ ਦੇ ਇਕ ਦਿਨ ਬਾਅਦ ਮੁਫ਼ਤੀ ਅਜ਼ੀਜ਼ੁਰ ਰਹਿਮਾਨ ਨੇ ਪੁੱਛ-ਗਿੱਛ ਦੌਰਾਨ ਇਕ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਦੀ ਗੱਲ ਕਬੂਲ ਕੀਤੀ ਸੀ। ਓਧਰ ਡੀ. ਆਈ. ਜੀ. ਸ਼ਾਰਿਕ ਜਮਾਲ ਖਾਨ ਨੇ ਕਿਹਾ ਕਿ ਮੌਲਵੀ ਨੇ ਕਬੂਲ ਕੀਤਾ ਸੀ ਕਿ ਸੋਸ਼ਲ ਮੀਡੀਆ ’ਤੇ ਵਾਇਰਸ ਹੋਈ ਘਟਨਾ ਸੱਚ ਹੈ। ਉਸ ਨੇ ਵਿਦਿਆਰਥੀ ਦਾ ਯੌਨ ਸ਼ੋਸ਼ਣ ਕੀਤਾ। ਓਧਰ ਵਿਦਿਆਰਥੀ ਨੇ ਕਿਹਾ ਸੀ ਕਿ ਰਹਿਮਾਨ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ, ਜਦਕਿ ਮੌਲਵੀ ਦੇ ਪੁੱਤਰ ਉਸ ਨੂੰ ਬਲੈਕਮੇਲ ਕਰਨ ਲੱਗੇ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗੇ। ਇਸ ਘਟਨਾ ਨੂੰ ਲੈ ਕੇ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਗੁੱਸਾ ਭੜਕ ਗਿਆ।