ਲਾਸ ਵੇਗਾਸ ਗੋਲੀਬਾਰੀ ''ਚੋਂ ਬਚੀ ਵਿਦਿਆਰਥਣ ਨੇ ਹੋਟਲ ਸਮੇਤ 3 ''ਤੇ ਕੀਤਾ ਕੇਸ

10/13/2017 9:30:31 AM

ਵਾਸ਼ਿੰਗਟਨ, (ਬਿਊਰੋ)— ਅਮਰੀਕਾ ਦੇ ਲਾਸ ਵੇਗਾਸ 'ਚ ਕੁੱਝ ਦਿਨ ਪਹਿਲਾਂ ਸੰਗੀਤਕ ਸਮਾਰੋਹ ਦੌਰਾਨ ਹੋਈ ਗੋਲੀਬਾਰੀ 'ਚ ਜ਼ਖਮੀ ਹੋਈ ਇੱਕ ਵਿਦਿਆਰਥਣ ਨੇ ਹੋਟਲ, ਸੰਗੀਤਕ ਪ੍ਰੋਗਰਾਮ ਦੇ ਪ੍ਰਮੋਟਰ ਅਤੇ ਹਥਿਆਰ ਨਿਰਮਾਤਾਵਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ । ਇਹ ਵਿਦਿਆਰਥਣ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ । ਵਿਦਿਆਰਥਣ ਦਾ ਦਾਅਵਾ ਹੈ ਕਿ ਵੱਡੇ ਪੈਮਾਨੇ ਉੱਤੇ ਹੋਈ ਗੋਲੀਬਾਰੀ ਲਈ ਇਹ ਸਭ ਵੀ ਜ਼ਿੰਮੇਦਾਰ ਹਨ, ਜਿਸ ਵਿੱਚ 59 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ।
ਮੀਡਿਆ ਰਿਪੋਰਟ ਮੁਤਾਬਕ ਵਿਦਿਆਰਥਣ ਨੇ ਮੁਕੱਦਮਾ ਐੱਮ.ਜੀ.ਐੱਮ ਰਿਜ਼ਾਰਟ ਇੰਟਰਨੇਸ਼ਨਲ ਦੇ ਖਿਲਾਫ ਕੀਤਾ ਹੈ,  ਜਿਸ ਦੇ ਕੋਲ ਮੈਂਡਾਲੇ ਬੇ ਅਤੇ ਕੰਸਰਟ (ਪ੍ਰੋਗਰਾਮ) ਦੇ ਥਾਂ ਦੀ ਜ਼ਿੰਮੇਦਾਰੀ ਹੈ । ਇਸ ਕੰਪਨੀ ਨੇ ਇੱਕ ਅਕਤੂਬਰ ਨੂੰ ਸੰਗੀਤਕ ਪ੍ਰੋਗਰਾਮ ਕਰਵਾਇਆ ਸੀ। ਕੰਪਨੀ ਵਲੋਂ ਇਸ ਕੰਸਰਟ ਦੇ ਸਮੇਂ ਵਿੱਚ ਕਈ ਵਾਰ ਬਦਲਾਅ ਕੀਤਾ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ।  ਕਲਾਰਕ ਕਾਉਂਟੀ  ਦੇ ਪੁਲਸ ਅਧਿਕਾਰੀ ਜੋਅ ਲੋਮਬਾਰਡੋ ਨੇ ਦੱਸਿਆ ਕਿ ਉਸ ਪ੍ਰੋਗਰਾਮ ਦੇ ਸਮੇਂ ਵਿੱਚ ਹੋਰ ਵੀ ਬਦਲਾਅ ਹੋਣ ਦੀ ਸੰਭਾਵਨਾ ਸੀ ।  
ਪੇਜ ਗੈਸਪਰ ਵਲੋਂ ਬੁੱਧਵਾਰ ਨੂੰ ਕੀਤਾ ਗਿਆ ਇਹ ਕੇਸ ਇਸ ਗੱਲ ਉੱਤੇ ਵੀ ਸਵਾਲ ਚੁੱਕਦਾ ਹੈ ਕਿ ਹੋਟਲ ਦੇ ਕਰਮਚਾਰੀਆਂ ਨੇ ਕਾਤਲ ਸਟੀਫਨ ਪੈਡਾਕ ਦੇ ਸੁਭਾਅ ਉੱਤੇ ਧਿਆਨ ਕਿਉਂ ਨਹੀਂ ਦਿੱਤਾ। ਇਹ ਵੀ ਦੋਸ਼ ਹੈ ਕਿ ਜਦ ਇਕ ਸੁਰੱਖਿਆ ਅਧਿਕਾਰੀ ਉੱਤੇ ਗੋਲੀ ਚਲਾਈ ਗਈ ਤਾਂ ਉਸ ਸਮੇਂ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ ।  
ਇਸ ਤੋਂ ਇਲਾਵਾ ਸੰਗੀਤਕ ਸਮਾਗਮ ਦੇ ਪ੍ਰਮੋਟਰ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ । ਉਨ੍ਹਾਂ ਉੱਤੇ ਐਮਰਜੈਂਸੀ ਦੇ ਹਾਲਾਤਾਂ 'ਚੋਂ ਬਾਹਰ ਕੱਢਣ ਦਾ ਪ੍ਰਬੰਧ ਨਾ ਕਰਨ ਅਤੇ ਆਪਣੇ ਕਰਮਚਾਰੀਆਂ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਿਖਲਾਈ ਨਾ ਦੇਣ ਦਾ ਵੀ ਦੋਸ਼ ਹੈ । ਇੱਕ ਵਕੀਲ ਨੇ ਦੱਸਿਆ ਕਿ ਐਮਰਜੈਂਸੀ 'ਚੋਂ ਬਾਹਰ ਨਿਕਲਣ ਦੀ ਵਿਵਸਥਾ ਨਹੀਂ ਕੀਤੀ ਗਈ ਸੀ ਅਤੇ ਕਿਸੇ ਵੀ ਘੋਸ਼ਣਾ ਕਰਨ ਵਾਲੇ ਨੇ ਸਾਉਂਡ ਸਿਸਟਮ ਰਾਹੀਂ ਲੋਕਾਂ ਨੂੰ ਕੋਈ ਨਿਰਦੇਸ਼ ਨਹੀਂ ਦਿੱਤਾ । ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਉਹ ਗੋਲੀਆਂ ਦੀ ਆਵਾਜ਼ ਨੂੰ ਪਟਾਕਿਆਂ ਦੀ ਆਵਾਜ਼ ਹੀ ਸਮਝਦੇ ਰਹੇ ਅਤੇ ਸੁਰੱਖਿਆ ਲਈ ਕੋਈ ਕਦਮ ਨਾ ਚੁੱਕ ਸਕੇ।


Related News