ਸਟਾਫ ਨੂੰ ਮਿਲਿਆ ਇਕ ਲੱਖ ਰੁਪਏ ਦਾ 'ਤੋਹਫਾ', ਕਰਮਚਾਰੀਆਂ ਨੇ ਦੱਸਿਆ 'ਬੈਸਟ ਬੌਸ'

Monday, Mar 21, 2022 - 01:20 PM (IST)

ਸਟਾਫ ਨੂੰ ਮਿਲਿਆ ਇਕ ਲੱਖ ਰੁਪਏ ਦਾ 'ਤੋਹਫਾ', ਕਰਮਚਾਰੀਆਂ ਨੇ ਦੱਸਿਆ 'ਬੈਸਟ ਬੌਸ'

ਇੰਟਰਨੈਸ਼ਨਲ ਡੈਸਕ (ਬਿਊਰੋ)  ਅਕਸਰ ਦਫਤਰ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਸਿਰਫ ਤਨਖਾਹ ਅਤੇ ਬੋਨਸ ਆਦਿ ਮਿਲਦਾ ਹੈ। ਕੈਨੇਡਾ ਵਿਖੇ ਇਕ ਕਲੀਨਿਕ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਬੌਸ ਵੱਲੋਂ ਕੀਮਤੀ ਤੋਹਫਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਮਗਰੋਂ ਬੌਸ ਸੁਰਖੀਆਂ ਵਿਚ ਬਣਿਆ ਹੋਇਆ ਹੈ। ਅਸਲ ਵਿਚ ਇਸ ਬੌਸ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਇਹ ਤੋਹਫਾ ਕੋਰੋਨ ਸੰਕਟ ਦਰਮਿਆਨ ਚੰਗਾ ਕੰਮ ਕਰਨ ਲਈ ਦਿੱਤਾ ਹੈ। ਆਪਣੇ ਬੌਸ ਤੋਂ ਮਹਿੰਗਾ ਤੋਹਫਾ ਪਾ ਕੇ ਕਰਮਚਾਰੀਆਂ ਨੇ ਉਹਨਾਂ ਨੂੰ 'ਦੁਨੀਆ ਦਾ ਸਭ ਤੋਂ ਵਧੀਆ ਬੌਸ' ਦੱਸਿਆ ਹੈ।

PunjabKesari

'ਦਿ ਸਨ' ਦੀ ਖ਼ਬਰ ਮੁਤਾਬਕ ਆਪਣੇ ਸਟਾਫ ਨੂੰ ਇੰਨਾ ਕੀਮਤੀ ਤੋਹਫਾ ਦੇਣ ਵਾਲੇ ਸ਼ਖਸ ਦਾ ਨਾਮ ਡਾਕਟਰ ਯੂਸੁਫ ਚਾਬਾਨ ਹੈ। ਕੈਨੇਡਾ ਵਿਚ ਰਹਿਣ ਵਾਲੇ ਦੰਦਾਂ ਦੇ ਡਾਕਟਰ ਚਾਬਾਨ ਨੇ ਹਾਲ ਹੀ ਵਿਚ ਆਪਣੇ ਇੱਥੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਲਗਜ਼ਰੀ ਬੈਗ ਗਿਫਟ ਕੀਤੇ। ਉਹਨਾਂ ਨੇ Louis Vuitton ਕੰਪਨੀ ਦਾ ਜਿਹੜਾ ਬੈਗ ਗਿਫਟ ਕੀਤਾ ਹੈ, ਉਸ ਦੀ ਕੀਮਤ ਇਕ ਲੱਖ ਰੁਪਏ ਤੋਂ ਵੀ ਜ਼ਿਆਦਾ ਹੈ। ਰਿਪੋਰਟ ਮੁਤਾਬਕ ਡਾਕਟਰ ਚਾਬਾਨ ਦਾ ਐਡਮਿੰਟਨ ਸ਼ਹਿਰ ਵਿਚ ਆਕਸਫੋਰਡ ਡੈਂਟਲ ਨਾਮ ਦਾ ਇਕ ਕਲੀਨਿਕ ਹੈ। ਇਸੇ ਕਲੀਨਿਕ ਦੇ ਕਰਮਚਾਰੀਆਂ ਨੂੰ ਉਹਨਾਂ ਨੇ ਕੋਰੋਨਾ ਕਾਲ ਵਿਚ ਚੰਗਾ ਕੰਮ ਕਰਨ ਲਈ ਬਹੁਤ ਕੀਮਤੀ ਬੈਗ ਤੋਹਫੇ ਵਜੋਂ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਸਰਕਾਰ ਨੇ ਸਟੱਡੀ, ਟੂਰਿਸਟ ਅਤੇ ਸਪਾਊਸ ਵੀਜ਼ੇ ਦੇਣ ਸਬੰਧੀ ਰਫ਼ਤਾਰ ਕੀਤੀ ਤੇਜ਼

ਕਲੀਨਿਕ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ 'ਤੇ ਇਸ ਘਟਨਾ ਦਾ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿਚ ਡਾਕਟਰ ਚਾਬਾਨ ਆਪਣੇ ਹੱਥਾਂ ਵਿਚ ਬਹੁਤ ਸਾਰੇ ਬੈਗ ਫੜੇ ਖੜ੍ਹੇ ਹਨ। ਵੀਡੀਓ ਵਿਚ ਦੱਸਿਆ ਗਿਆ ਹੈ ਕਿ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ Louis Vuitton ਦੇ ਜਿਹੜੇ ਬੈਗ ਤੋਹਫੇ ਵਜੋਂ ਦਿੱਤੇ ਹਨ, ਉਹਨਾਂ ਦੀ ਕੀਮਤ ਇਕ ਹਜ਼ਾਰ ਪੌਂਡ ਤੋਂ ਵੀ ਵੱਧ ਹੈ। ਹਾਲਾਂਕਿ ਵੀਡੀਓ ਵਿਚ ਇਹ ਨਹੀਂ ਸਾਫ ਹੋ ਸਕਿਆ ਡਾਕਟਰ ਚਾਬਾਨ ਦੇ ਕਲੀਨਿਕ ਵਿਚ ਕੁੱਲ ਕਿੰਨੇ ਕਰਮਚਾਰੀ ਹਨ। ਇਸ ਘਟਨਾ ਦੇ ਬਾਅਦ ਸੋਸ਼ਲ ਮੀਡੀਆ 'ਤੇ ਡਾਕਟਰ ਦੀ ਕਾਫ਼ੀ ਚਰਚਾ ਹੋ ਰਹੀ ਹੈ। ਕਈ ਯੂਜ਼ਰਸ ਉਸ ਦੀ ਦਰਿਆਦਿਲੀ ਦੀ ਤਾਰੀਫ ਕਰ ਰਹੇ ਹਨ। 
 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News