ਸ਼੍ਰੀਲੰਕਾਈ ਸਮੁੰਦਰੀ ਫ਼ੌਜ ਨੇ 10 ਭਾਰਤੀ ਮਛੇਰਿਆਂ ਨੂੰ ਫੜਿਆ, ਕਿਸ਼ਤੀ ਵੀ ਕੀਤੀ ਜ਼ਬਤ
Tuesday, Aug 08, 2023 - 10:48 PM (IST)
ਕੋਲੰਬੋ (ਭਾਸ਼ਾ)–ਸ਼੍ਰੀਲੰਕਾਈ ਸਮੁੰਦਰੀ ਫ਼ੌਜ ਨੇ ਦੇਸ਼ ਦੇ ਜਲ ਖੇਤਰ ਵਿਚ ਕਥਿਤ ਤੌਰ ’ਤੇ ਮੱਛੀਆਂ ਫੜਨ ਨੂੰ ਲੈ ਕੇ 10 ਭਾਰਤੀ ਮਛੇਰਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਦੀ ਕਿਸ਼ਤੀ ਜ਼ਬਤ ਕਰ ਲਈ। ਇਕ ਮਹੀਨੇ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਅਧਿਕਾਰੀਆਂ ਨੇ ਇਥੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਰਜਨੀਕਾਂਤ ਦਾ ਕ੍ਰੇਜ਼, ਦੋ ਸੂਬਿਆਂ ਨੇ ‘ਜੇਲਰ’ ਦੀ ਰਿਲੀਜ਼ ’ਤੇ ਦਫ਼ਤਰਾਂ ’ਚ ਐਲਾਨੀ ਛੁੱਟੀ
ਸ਼੍ਰੀਲੰਕਾਈ ਸਮੁੰਦਰੀ ਫੌਜ ਨੇ ਕਿਹਾ ਕਿ ਮਛੇਰਿਆਂ ਨੂੰ ਮੁੱਲਈਤਿਵੁ ਵਿਚ ਅਲਾਂਪਿਲ ਤੱਟ ਨੇੜੇ 7 ਅਗਸਤ ਨੂੰ ਫੜਿਆ ਗਿਆ। ਹਿਰਾਸਤ ਵਿਚ ਲਏ ਗਏ ਮਛੇਰੇ ਤਾਮਿਲਨਾਡੂ ਤੋਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਮੁਹਿੰਮ ਤਹਿਤ ਇਕ ਭਾਰਤੀ ਕਿਸ਼ਤੀ ਜ਼ਬਤ ਕਰ ਲਈ ਗਈ, ਜੋ ਕੁਝ ਸਮੇਂ ਤੋਂ ਸ਼੍ਰੀਲੰਕਾਈ ਜਲ ਖੇਤਰ ’ਚ ਸੀ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8