ਕੈਨੇਡਾ ਵਿਖੇ ਸ਼੍ਰੀਲੰਕਾਈ ਮੂਲ ਦੇ ਸ਼ਖ਼ਸ ਦੀ ਚਮਕੀ ਕਿਸਮਤ, ਲੱਗਾ 35 ਮਿਲੀਅਨ ਡਾਲਰ ਦਾ ਜੈਕਪਾਟ

Friday, Jun 23, 2023 - 12:04 PM (IST)

ਓਂਟਾਰੀੳ (ਰਾਜ ਗੋਗਨਾ)- ਕੈਨੇਡਾ ਵਿਖੇ ਬੀਤੇ ਦਿਨ ਆਪਣੀ ਧੀ ਦੀ ਗ੍ਰੈਜੂਏਸ਼ਨ ਪੂਰੀ ਹੋਣ ਦਾ ਜਸ਼ਨ ਮਨਾਉਣ ਤੋਂ ਇਕ ਹਫ਼ਤਾ ਬਾਅਦ ਸ਼ੀਲੰਕਾ ਨਾਲ ਪਿਛੋਕੜ ਰੱਖਣ ਵਾਲੇ ਇੱਕ ਵਿਅਕਤੀ ਦੀ 35 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ। ਜੇਤੂ ਜੈਸਿੰਘੇ ਜੋ ਵਿੰਡਸਰ, ਓਂਟਾਰੀਓ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਉਹ ਇੱਕ ਰਿਟੇਲ ਵਰਕਰ ਹੈ। ਉਸਨੇ ਕਿਹਾ ਕਿ ਜਦੋਂ ਤੋਂ ਉਹ ਕੈਨੇਡਾ ਆਇਆ ਹੈ, ਉਹ ਲਾਟਰੀ ਵਿੱਚ ਕਈ ਸਾਲਾਂ ਤੋਂ ਆਪਣੀ ਕਿਸਮਤ ਅਜ਼ਮਾ ਰਿਹਾ ਹੈ ਅਤੇ “ਉਸ ਨੂੰ ਹਮੇਸ਼ਾ ਉਮੀਦ ਸੀ ਕਿ ਇਕ ਦਿਨ ਉਸ ਦੀ ਵੀ ਕਿਮਸਤ ਖੁੱਲ੍ਹੇਗੀ ਅਤੇ ਉਸ ਨੂੰ ਵੱਡਾ ਇਨਾਮ ਮਿਲੇਗਾ। 

ਜੈਸਿੰਘੇ ਨੇ ਕਿਹਾ ਕਿ ਉਸ ਨੇ ਲੋਟੋ ਮੈਕਸ ਨਾਂ ਦੀ ਇਹ ਜੇਤੂ ਟਿਕਟ ਟੇਕੁਮਸੇਹ ਰੋਡ 'ਤੇ ਮੈਕ ਦਿ ਸੁਵਿਧਾ’ ਨਾਮੀਂ ਸਟੋਰ ਤੋਂ ਖਰੀਦੀ ਸੀ ਅਤੇ ਡਰਾਅ ਤੋਂ ਅਗਲੇ ਦਿਨ ਹੀ ਉਸ ਨੂੰ ਅਤੇ ਉਸਦੀ ਪਤਨੀ ਨੂੰ ਪਤਾ ਲੱਗਾ ਕਿ ਵਿੰਡਸਰ ਤੋਂ ਕਿਸੇ ਨੇ ਜੈਕਪਾਟ ਜਿੱਤ ਲਿਆ ਹੈ। ਜੈਸਿੰਘੇ ਨੇ ਕਿਹਾ ਕਿ ਉਸ ਨੂੰ ਅਸਲ ਵਿੱਚ ਜਿੱਤਣ ਦੀ ਉਮੀਦ ਨਹੀਂ ਸੀ, ਪਰ ਜਦੋਂ ਉਹ ਆਪਣੀ ਟਿਕਟ ਸਕੈਨ ਕਰਨ ਲਈ ਸਟੋਰ 'ਤੇ ਗਿਆ ਤਾਂ ਇਨਾਮ ਦੇਖ ਕੇ ਉਹ ਦੰਗ ਰਹਿ ਗਿਆ। ਇਸ ਲਈ ਉਹ ਆਪਣੀ ਟਿਕਟ ਸਕੈਨ ਕਰਦਾ ਰਿਹਾ ਅਤੇ ਸਕ੍ਰੀਨ 'ਤੇ ਸਾਰੇ ਜ਼ੀਰੋ ਗਿਣਦਾ ਰਿਹਾ। ਵਿਸ਼ਵਾਸ ਹੋਣ 'ਤੇ ਉਸ ਦਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ। 

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਦੌਰੇ ਦੌਰਾਨ ਅਮਰੀਕਾ ਕਰ ਸਕਦੈ ਇਹ ਵੱਡਾ ਐਲਾਨ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਜੈਸਿੰਘੇ ਨੂੰ ਤੁਰੰਤ ਆਪਣੇ ਬੀਤੇ ਦਿਨਾਂ ਦੀ ਯਾਦ ਆ ਗਈ। ਜੈਸਿੰਘੇ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸਨੇ ਲਾਟਰੀ ਡਰਾਅ ਵਿੱਚ 35 ਮਿਲੀਅਨ ਦਾ ਲੋਟੋ ਮੈਕਸ ਜੈਕਪਾਟ ਜਿੱਤਿਆ ਹੈ। ਫਿਰ ਉਸ ਨੇ ਆਪਣੀ ਪਤਨੀ ਨੂੰ ਜੈਕਪਾਟ ਜਿੱਤਣ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਈ। ਜੈਸਿੰਘੇ ਨੇ ਆਪਣੀ ਪਤਨੀ ਦੇ ਨਾਲ ਇੱਕ ਮਿੱਠੇ ਪਲ ਸਾਂਝੇ ਕਰਦੇ ਹੋਏ ਯਾਦ ਕੀਤਾ ਅਤੇ ਕਿਹਾ ਕਿ ਸਾਨੂੰ ਰੱਬ ਨੇ ਧੀ ਦੀ ਗ੍ਰੇਜੂਏਸ਼ਨ ਤੋਂ ਬਾਅਦ ਸਿਰਫ਼ ਇੱਕ ਹਫ਼ਤੇ ਵਿੱਚ ਹੀ ਜਸ਼ਨ ਮਨਾਉਣ ਦਾ ਇੱਕ ਹੋਰ ਵੱਡੀ ਖੁਸ਼ੀ ਦਾ ਮੌਕਾ ਦੇ ਦਿੱਤਾ। ਉਸ ਨੂੰ ਇਹ ਦੋ ਜਿੱਤਾਂ ਵਾਂਗ ਮਹਿਸੂਸ ਹੋ ਰਿਹਾ ਹੈ। ਉਸਨੇ ਕਿਹਾ ਕਿ ਟੋਰਾਂਟੋ ਵਿੱਚ ਓਐਲਜੀ ਪ੍ਰਾਈਜ਼ ਸੈਂਟਰ ਵਿੱਚ ਉਹ ਆਪਣਾ ਚੈੱਕ ਲੈਣ ਲਈ ਗਿਆ। 

ਜੈਸਿੰਘੇ ਨੇ ਇਨਾਮ ਨੂੰ "ਜ਼ਿੰਦਗੀ ਬਦਲਣ ਵਾਲਾ" ਦੱਸਿਆ। ਉਸ ਨੇ ਕਿਹਾ ਕਿ ਉਹ ਆਪਣੀ ਧੀ ਦੀ ਪੜ੍ਹਾਈ ਲਈ ਪੈਸੇ ਦੀ ਵਰਤੋਂ ਕਰੇਗਾ ਅਤੇ ਨਵਾਂ ਘਰ ਖਰੀਦੇਗਾ। ਪਰਿਵਾਰ ਦੀ ਯਾਤਰਾ ਦੀ ਵੀ ੳੁਸ ਦੀ ਯੋਜਨਾ ਹੈ ਅਤੇ "ਕੁਝ ਖਾਸ ਲੋਕ ਵੀ ਹਨ ਜਿਨ੍ਹਾਂ ਦੀ ਉਹ ਮਦਦ ਕਰਨਾ ਚਾਹੁੰਦਾ ਹੈ। ਉਹ ਜਿੱਤ ਦਾ ਰਾਸ਼ੀ ਦਾ ਇਕ ਇੱਕ ਹਿੱਸਾ ਚੈਰਿਟੀਜ਼ ਨੂੰ ਦੇਵੇਗਾ। 

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
-


Vandana

Content Editor

Related News