ਸੰਯੁਕਤ ਰਾਸ਼ਟਰ ''ਚ ਫੌਜੀਆਂ ਖਿਲਾਫ ਜੰਗੀ ਅਪਰਾਧ ਹਟਾਉਣ ਦੀ ਅਪੀਲ ਕਰਾਂਗੇ: ਸਿਰੀਸੇਨਾ

Friday, Sep 14, 2018 - 10:44 PM (IST)

ਸੰਯੁਕਤ ਰਾਸ਼ਟਰ ''ਚ ਫੌਜੀਆਂ ਖਿਲਾਫ ਜੰਗੀ ਅਪਰਾਧ ਹਟਾਉਣ ਦੀ ਅਪੀਲ ਕਰਾਂਗੇ: ਸਿਰੀਸੇਨਾ

ਕੋਲੰਬੋ— ਸ਼੍ਰੀਲੰਕਾਈ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਤੋਂ ਛੋਟ ਦੀ ਮੰਗ ਕਰਨਗੇ, ਜਿਸ 'ਚ ਲਿੱਟੇ ਖਿਲਾਫ ਗ੍ਰਹਿ ਯੁੱਧ ਦੌਰਾਨ ਹਜ਼ਾਰਾਂ ਘੱਟ ਗਿਣਤੀ ਤਮਿਲਾਂ ਨੂੰ ਕਥਿਤ ਰੂਪ ਨਾਲ ਮਾਰਨ ਨੂੰ ਲੈ ਕੇ ਆਪਣੇ ਫੌਜੀਆਂ ਖਿਲਾਫ ਜੰਗੀ ਅਪਰਾਧ ਦੇ ਦੋਸ਼ ਹਟਾਉਣ ਦੀ ਅਪੀਲ ਸ਼ਾਮਲ ਹੈ। ਸਿਰੀਸੇਨਾ ਨਿਊਯਾਰਕ 'ਚ ਹੋਣ ਵਾਲੀ 73ਵੀਂ ਸੰਯੁਕਤ ਰਾਸ਼ਟਰ ਮਹਾਸਭਾ 'ਚ ਇਕ ਵਫਦ ਦੀ ਅਗਵਾਈ ਕਰਨਗੇ। ਉਹ 25 ਸਤੰਬਰ ਨੂੰ ਆਮ ਸਭਾ ਨੂੰ ਸੰਬੋਧਿਤ ਕਰਨਗੇ।
ਉਨ੍ਹਾਂ ਇਥੇ ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕਹਿਣਗੇ ਕਿ ਉਹ ਸ਼੍ਰੀਲੰਕਾ ਨੂੰ ਸਰਕਾਰੀ ਬਲਾਂ ਖਿਲਾਫ ਜੰਗੀ ਅਪਰਾਧ ਦੇ ਦੋਸ਼ਾਂ ਨੂੰ ਦੋਸਤਾਨਾ ਤਰੀਕੇ ਨਾਲ ਸੁਲਝਾਉਣ ਦੀ ਇਜਾਜ਼ਤ ਦੇਣ। ਸਰਕਾਰੀ ਅੰਕੜਿਆਂ ਮੁਤਾਬਕ ਸਾਬਕਾ ਤੇ ਉੱਤਰ 'ਚ ਸ਼੍ਰੀਲੰਕਾਈ ਤਮਿਲਾਂ ਖਿਲਾਫ ਹੋਏ ਗ੍ਰਹਿ ਯੁੱਧ ਦੇ ਚੱਲਦੇ ਕਰੀਬ 20 ਹਜ਼ਾਰ ਲੋਕ ਲਾਪਤਾ ਹਨ ਤੇ ਇਸ ਗ੍ਰਹਿ ਯੁੱਧ 'ਚ ਕਰੀਬ 100,000 ਲੋਕਾਂ ਦੀ ਜਾਨ ਗਈ।


Related News