ਮਹਿੰਦਰ ਸਿੰਘ ਕੇ. ਪੀ. ਦੇ ਪੁੱਤ ਦੀ ਮੌਤ ''ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
Sunday, Sep 14, 2025 - 11:12 PM (IST)

ਰੋਮ (ਕੈਂਥ) : ਬੀਤੀ ਰਾਤ ਪੰਜਾਬ ਦੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ. ਪੀ. ਦੇ ਹੋਣਹਾਰ ਪੁੱਤ ਰਿੱਚੀ ਕੇ. ਪੀ. ਦੀ ਇੱਕ ਹਾਦਸੇ ਵਿੱਚ ਭਰ ਜਵਾਨੀ ਵਿੱਚ ਹੋਈ ਮੌਤ ਨਾਲ ਜਿੱਥੇ ਪਰਿਵਾਰ ਵਿੱਚ ਸੱਥਰ ਵਿੱਛ ਗਏ, ਉੱਥੇ ਵਿਦੇਸ਼ਾਂ ਵਿੱਚ ਮਹਿੰਦਰ ਸਿੰਘ ਕੇ. ਪੀ. ਦੇ ਸਮਰਥਕਾਂ ਵਿੱਚ ਵੀ ਮਾਤਮ ਛਾ ਗਿਆ। ਇਸ ਦੁੱਖ ਦੀ ਘੜੀ ਵਿੱਚ ਪ੍ਰੈੱਸ ਰਾਹੀਂ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ. ਪੀ. ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੁਰਿੰਦਰ ਸਿੰਘ ਰਾਣਾ ਸੀਨੀਅਰ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਨੇ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਭਾਰੀ ਚੀਜ਼ ਜਵਾਨ ਪੁੱਤ ਦੀ ਅਰਥੀ ਹੁੰਦੀ ਹੈ, ਜਿਹੜੀ ਮਾਪਿਆਂ ਨੂੰ ਬੇਵੱਸੀ ਵਿੱਚ ਉਦੋਂ ਚੁੱਕਣੀ ਪੈ ਜਾਂਦੀ ਹੈ, ਜਦੋਂ ਕੋਈ ਭਾਣਾ ਵਰਤ ਜਾਵੇ। ਅਜਿਹਾ ਹੀ ਉਹਨਾਂ ਦੇ ਆਗੂ ਸਾਹਿਬਾਨ ਨਾਲ ਹੋਇਆ ਹੈ।
ਇਹ ਵੀ ਪੜ੍ਹੋ : ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਇਟਲੀ 'ਚ 10ਵੀਂ ਯਾਦਗਾਰ ਕੀਤੀ ਗਈ ਸਥਾਪਤ
ਸੁਰਿੰਦਰ ਸਿੰਘ ਰਾਣਾ ਨੇ ਇਸ ਦੁੱਖ ਦੀ ਘੜੀ ਮੌਕੇ ਮਹਿੰਦਰ ਸਿੰਘ ਕੇ. ਪੀ. ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ਅਤੇ ਵਿ਼ਛੜੀ ਆਤਮਾ ਨੂੰ ਆਪਣੀ ਸ਼ਰਨ ਵਿੱਚ ਲੈਣ। ਇਸ ਮੌਕੇ ਮਹਿੰਦਰ ਸਿੰਘ ਕੇ. ਪੀ. ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਇਕਾਈ ਹਾਲੈਂਡ, ਇਟਲੀ, ਜਰਮਨ, ਬੈਲਜੀਅਮ, ਆਸਟ੍ਰੀਆ ਅਤੇ ਫਰਾਂਸ ਆਦਿ ਇਕਾਈਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8