ਇਟਲੀ ''ਚ 7 ਫਰਵਰੀ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ

Thursday, Feb 05, 2026 - 01:28 PM (IST)

ਇਟਲੀ ''ਚ 7 ਫਰਵਰੀ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ

ਰੋਮ (ਕੈਂਥ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਤਸਵ 7 ਫਰਵਰੀ ਦਿਨ ਸ਼ਨੀਵਾਰ ਨੂੰ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ) ਇਟਲੀ, ਸ੍ਰੀ ਗੁਰੂ ਰਵਿਦਾਸ ਸਭਾਵਾਂ ਇਟਲੀ ਅਤੇ ਯੂਰਪ ਵੱਲੋਂ ਆਨਲਾਈਨ ਮਨਾਇਆ ਜਾ ਰਿਹਾ। ਇਸ ਦਾ ਵਿਸ਼ਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਰਾਜ ਸੱਤਾ 'ਤੇ ਕਬਜਾ ਕਰਨ ਦਾ 600 ਸਾਲਾਂ ਤੋ ਅਧੂਰਾ ਸੁਪਨਾ ਪੂਰਾ ਕਰਨ ਲਈ ਬਿਖਰੇ ਸਮਾਜ ਨੂੰ ਇੱਕਠਾ ਕਰਨਾ ਹੈ। 

ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਉਹ- ਇਸ ਲਿੰਕ ਰਾਹੀਂ ਆਨਲਾਈਨ ਜੁੜ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰਾ ਸੰਗਰਾਮ ਦੇ ਹਿਸੇਦਾਰ ਬਣਨ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਅਵਤਾਰ ਸਿੰਘ ਕਰੀਮਪੁਰੀ (ਪ੍ਰਧਾਨ ਬਸਪਾ ਪੰਜਾਬ, ਕੇਂਦਰੀ ਇੰਚਾਰਜ ਚੰਡੀਗੜ੍ਹ, ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਵਿਧਾਇਕ) ਹੋਣਗੇ।

PunjabKesari


author

Harpreet SIngh

Content Editor

Related News