ਗੁਰਦੁਆਰਾ ਸਾਧ ਸੰਗਤ ਰੋਮ 'ਚ ਸਫਾਈ ਦੀ  ਘਾਟ, ਪ੍ਰਸ਼ਾਸ਼ਨ ਨੇ ਕਰ ਦਿੱਤਾ 3000 ਯੂਰੋ ਦਾ ਜੁਰਮਾਨਾ

Monday, Mar 30, 2026 - 03:46 PM (IST)

ਗੁਰਦੁਆਰਾ ਸਾਧ ਸੰਗਤ ਰੋਮ 'ਚ ਸਫਾਈ ਦੀ  ਘਾਟ, ਪ੍ਰਸ਼ਾਸ਼ਨ ਨੇ ਕਰ ਦਿੱਤਾ 3000 ਯੂਰੋ ਦਾ ਜੁਰਮਾਨਾ

ਰੋਮ (ਦਲਵੀਰ ਸਿੰਘ ਕੈਂਥ) ਇਟਲੀ ਵਿੱਚ ਮਹਾਨ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ 70 ਤੋਂ ਉਪੱਰ ਗੁਰਦੁਆਰਾ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੀ ਛੱਤਰ ਛਾਇਆ ਹੇਠ ਧੁਰ ਕੀ ਬਾਣੀ ਦਾ ਓਟ ਆਸਰਾ ਲੈਂਦਿਆਂ ਸਿੱਖੀ ਦੇ ਬੂਟੇ ਨੂੰ ਇਟਲੀ ਵਿੱਚ ਪ੍ਰਫੁੱਲਤ ਕਰਨ ਲਈ ਸਲਾਨਾ ਅਨੇਕਾਂ ਨਗਰ ਕੀਰਤਨ ਤੇ ਗੁਰਮਤਿ ਸਮਾਗਮ ਕਰਵਾ ਰਹੇ ਹਨ ਜੋ ਕਿ ਸ਼ਲਾਘਾਯੋਗ ਕਾਰਜ ਹੈ ਪਰ ਅਸੀਂ ਇਟਲੀ ਦੇ ਗੁਰਦੁਆਰਾ ਸਾਹਿਬ ਸਾਧ ਸੰਗਤ ਰੋਮ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ 24 ਅਗਸਤ 2025 ਨੂੰ ਹੀ ਖੁੱਲਿਆ ਤੇ ਗੁਰਦੁਆਰਾ ਸਾਹਿਬ ਦੀ ਰਸੋਈ ਵਿੱਚ ਪੂਰਨ ਸਫਾਈ ਨਾ ਹੋਣ ਤੇ ਕਈ ਹੋਰ ਕਾਨੂੰਨੀ ਘਾਟਾ ਪ੍ਰਬੰਧਕਾਂ ਲਈ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ।

ਜਦੋਂ ਤੋਂ ਇਹ ਗੁਰਦੁਆਰਾ ਸਾਹਿਬ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਸੀ ਕਿਉਂਕਿ ਦੂਜਾ ਗੁਰਦੁਆਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਤੋਂ ਸਿਰਫ਼ 1 ਕਿਲੋਮੀਟਰ ਦੀ ਦੂਰੀ ਤੇ ਹੈ ਜਿਸ ਦੇ ਮੱਦੇਨਜ਼ਰ ਬਹੁਤੀ ਸਿੱਖ ਸੰਗਤ ਇਹ ਚਾਹੁੰਦੀ ਸੀ ਕਿ ਇਹ ਗੁਰਦੁਆਰਾ ਸਾਹਿਬ ਜਿਸ ਦੀ ਇਮਾਰਤ ਵੀ ਕਾਫ਼ੀ ਖਸਤਾ ਹਾਲਤ ਦੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਨਾ ਖੋਲ੍ਹਿਆ ਜਾਵੇ ਪਰ ਅਫ਼ਸੋਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਹਨਾਂ ਦੀ ਕਮੇਟੀ ਵੀ ਪੂਰਨ ਰਜਿਸਟਰਡ ਨਹੀਂ ਉਹਨਾਂ ਕੁਝ ਸਥਾਨਕ ਸੰਗਤ ਦੇ ਕਹਿਣ 'ਤੇ  ਗੁਰੂ ਸਾਹਿਬ ਜੀਓ ਦੇ ਸਤਿਕਾਰ ਨੂੰ ਅਣਗੋਲਿਆ ਕਰ ਇਮਾਰਤ ਤੇ ਹੋਰ ਕਈ ਘਾਟਾ ਹੋਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਖੋਲ੍ਹ ਦਿੱਤਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਹਿਜ 6 ਮਹੀਨੇ ਵਿੱਚ ਹੀ ਇਸ ਗੁਰਦੁਆਰਾ ਸਾਹਿਬ ਦੀ ਰਸੋਈ ਦਾ ਜਦੋਂ ਸਥਾਨਕ ਪ੍ਰਸ਼ਾਸ਼ਨ ਨੇ ਮੁਆਇਨਾ ਤਾਂ ਕਈ ਤਰ੍ਹਾਂ ਦੀ ਊਣ-ਤਾਣ ਅਧਿਕਾਰੀਆਂ ਨੂੰ ਦੇਖਣ ਨੂੰ ਮਿਲੀ ਜਿਸ ਕਾਰਨ ਉਹਨਾਂ ਪ੍ਰਬੰਧਕਾਂ ਨੂੰ 3 ਹਜ਼ਾਰ ਯੂਰੋ ਦਾ ਜੁਰਮਾਨਾ ਕਰ ਦਿੱਤਾ ਤੇ ਨਾਲ ਹੀ ਜਿਹੜੀਆਂ ਹੋਰ ਘਾਟਾ ਦੇਖੀਆਂ ਗਈਆਂ ਉਹਨਾਂ ਨੂੰ 60 ਦਿਨਾਂ ਦੇ ਵਿੱਚ ਦਰੁੱਸਤ ਕਰਨ ਦਾ ਨੋਟਿਸ ਦੇ ਦਿੱਤਾ।

ਅਜਿਹੀ ਹਾਲਤ ਵਿੱਚ ਪ੍ਰਬੰਧਕਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਨੂੰ ਆਰਜੀ ਤੌਰ 'ਤੇ ਹੋਰ ਗੁਰਦੁਆਰਾ ਸਾਹਿਬ ਭੇਜ ਦਿੱਤਾ ਹੈ ।ਇਸ ਸਾਰੇ ਘਟਨਾ ਚੱਕਰ ਸੰਬਧੀ ਜਦੋਂ ਪ੍ਰੈੱਸ ਨੇ ਗਿਆਨੀ ਅਮਨਪ੍ਰੀਤ ਸਿੰਘ ਰਿਆੜ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸਾਧ ਸੰਗਤ ਰੋਮ ਨਾਲ ਸਪੰਰਕ ਕੀਤਾ ਤਾਂ ਉਹਨਾਂ ਕਿਹਾ ਕਿ ਸਭ ਸੰਗਤ ਇਹ ਜਾਣਦੀ ਹੈ ਜਿਹੜਾ ਗੁਰਦੁਆਰਾ ਸਾਹਿਬ ਸਾਧ ਸੰਗਤ ਰੋਮ ਅਗਸਤ 2025 ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਖੁੱਲ੍ਹਿਆ ਉਸ ਦੀ ਹਾਲੇ ਕਾਰ ਸੇਵਾ ਚੱਲ ਰਹੀ ਸੀ ਕਿ ਬੀਤੇ ਦਿਨੀਂ ਇੱਥੇ ਸਥਾਨਕ ਪ੍ਰਸ਼ਾਸ਼ਨ ਨੇ ਚੈਕਿੰਗ ਕੀਤੀ ਜਿਸ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਰਸੋਈ ਵਿੱਚ ਘਾਟਾਂ ਦੇਖੀਆਂ ਗਈ ਜਿਹੜੀਆਂ ਕਿ ਨਵੇਂ ਕਾਰਜਾਂ ਕਾਰਨ ਰਹਿ ਗਈਆਂ ।ਪ੍ਰਸ਼ਾਸ਼ਨ ਨੇ ਕਿਹਾ ਕਿ ਪ੍ਰਬੰਧਕ ਘਾਟਾ ਨੂੰ ਪਹਿਲਾਂ ਦੂਰ ਕਰਨ ਫਿਰ ਲੰਗਰ ਸੰਗਤ ਨੂੰ ਛੱਕਾ ਸਕਦੇ ਹਨ।ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਹੋਰ ਪ੍ਰਬੰਧਕੀ ਢਾਂਚੇ ਵਿੱਚ ਘਾਟਾ ਨੂੰ ਦੂਰ ਕਰਨ ਲਈ ਕਾਰ ਸੇਵਾ ਪੂਰੇ ਜੋ਼ਰਾਂ ਨਾਲ ਚੱਲ ਰਹੇ ਹਨ ਜਿਸ ਦੇ ਮੱਦੇ ਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਨੂੰ ਕੁਝ ਸਮੇਂ ਲਈ ਗੁਰਦੁਆਰਾ ਸਾਹਿਬ ਲਾਦਿਸਪੋਲੀ ਸਤਿਕਾਰ ਨਾਲ ਛੱਡ ਆਏ ਹਾਂ ਜਦੋਂ ਸਭ ਕੁਝ ਮੁਕੰਮਲ ਹੋ ਗਿਆ ਤਾਂ ਦੁਬਾਰਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਵੇਗਾ ਜਿਸ ਲਈ ਇਲਾਕੇ ਦੀ ਸੰਗਤ ਉਹਨਾਂ ਨੂੰ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। 

ਪਰ ਸਵਾਲ ਇਹ ਉੱਠ ਰਿਹਾ ਹੈ ਹਾਲੇ ਵੀ ਪ੍ਰਬੰਧਕ ਭੱਵਿਖ ਵਿੱਚ ਜਲਦ ਗੁਰੂ ਸਾਹਿਬ ਦੇ ਦੁਬਾਰਾ ਪ੍ਰਕਾਸ਼ ਕਰਨ ਦੀ ਹਾਮੀ ਭਰ ਰਹੇ ਹਨ ਜਦੋਂ ਕਿ ਇਸ ਗੁਰਦੁਆਰਾ ਸਾਹਿਬ ਨੂੰ ਖੋਲਣ ਪਿੱਛੇ ਪ੍ਰਬੰਧਕ ਕੀ ਕਰਨਾ ਚਾਹੁੰਦੇ ਹਨ ਉਹ ਮਕਸਦ ਹੁਣ ਤੱਕ ਸਾਫ਼ ਨਹੀਂ ਹੋ ਸਕਿਆ।ਸਾਡੇ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਸਾਹਿਬ ਖੁੱਲਣੇ  ਚਾਹੁੰਦੇ ਹਨ ਇਹ ਬਹੁਤ ਹੀ ਜ਼ਰੂਰੀ ਤੇ ਅਹਿਮ ਹਨ  ਪਰ ਜਿੱਥੇ ਪੂਰੀ ਦੁਨੀਆ ਦੇ ਮਾਲਿਕ 36 ਮਹਾਾਂਪੁਰਸ਼ਾਂ ਦੀ ਆਤਮਿਕ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦਾ ਪ੍ਰਕਾਸ਼ ਕਰਨ ਪਹਿਲਾਂ ਉਸ ਇਮਾਰਤ ਤੇ ਪ੍ਰਬੰਧਕਾਂ ਦੀ ਜਾਂਚ ਕੌਣ ਕਰੇਗਾ ਇਹ ਜ਼ਿੰਮੇਵਾਰੀ ਉਹ ਸਿੱਖ ਜੱਥੇਬੰਦੀਆਂ ਜਾਂ ਸਿੱਖ ਆਗੂਆਂ ਦੀ ਬਣਦੀ ਹੈ ਜਿਹੜੇ ਕਿ ਚਵਰ ਛੱਤਰ ਤਖ਼ਤਾਂ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਸਰੂਪ ਗੁਰਦੁਆਰਾ ਖੋਲ੍ਹਣ ਲਈ ਪ੍ਰਦਾਨ ਕਰਦੇ ਹਨ।ਭੱਵਿਖ ਵਿੱਚ ਨਵੇਂ ਗੁਰਦੁਆਰਾ ਸਾਹਿਬ ਖੋਲਣ ਸਮੇਂ ਹਰ ਤਰ੍ਹਾਂ ਦੀ ਜਾਂਝ ਹੋਵੇਗੀ ਇਸ ਦਾ ਇਟਲੀ ਦੇ ਕੁਝ ਸਿੱਖ ਆਗੂਆਂ ਪੂਰਨ ਭਰੋਸਾ ਵੀ ਦਿੱਤਾ ਪਰ ਇਸ ਉਪੱਰ ਅਮਲ ਕਿੰਨਾ ਹੁੰਦਾ ਇਹ ਤਾਂ ਸਮਾਂ ਹੀ ਤੈਅ ਕਰੇਗਾ ਕਿਉਂ ਪਹਿਲਾਂ ਵੀ ਇਟਲੀ ਦੇ ਕਈ ਪਾਸੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਅਣਦੇਖਿਆ ਕਰਨ ਕੁਤਾਹੀਆਂ ਵਾਪਰੀਆਂ ਹਨ ਤੇ ਹੁਣ ਤੱਕ ਉਹਨਾਂ ਲਈ ਕੋਈ ਕਾਰਵਾਈ ਜਾਂ ਜਾਂਚ ਨਹੀਂ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News