ਇਟਲੀ 'ਚ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਰਾਏ ਸਾਹਿਬ ਜੀਓ ਦਾ ਪ੍ਰਕਾਸ਼ ਦਿਹਾੜਾ
Monday, Mar 23, 2026 - 04:46 PM (IST)
ਬਲੋਨੀਆਂ (ਕੈਂਥ) ਇਟਲੀ ਦੇ ਬਲੋਨੀਆਂ ਵਿੱਚ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਭੁੰਗਰਨੀ ਪਿੰਡ ਦੀ ਸਮੂਹ ਸਾਧ ਸੰਗਤ ਨੇ ਸਾਹਿਬ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ। ਸ੍ਰੀ ਅਖੰਡ ਪਾਠ ਸਾਹਿਬ ਜੀਓ ਦੇ ਭੋਗ ਉਪਰੰਤ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਮਨਦੀਪ ਸਿੰਘ ਸਾਥੀਆਂ ਨੇ ਰਸਭਿੰਨ ਨੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਹਰਰਾਏ ਸਾਹਿਬ ਜੀ ਦਾ ਇਤਿਹਾਸ ਸੁਣਾਇਆ।

ਜ਼ਿਕਰਯੋਗ ਹੈ ਕਿ ਪਿੰਡ ਭੁੰਗਰਨੀ (ਹੁਸ਼ਿਆਰਪੁਰ) ਦੀਆਂ ਸੰਗਤਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਇਹ ਸੇਵਾ ਕਰਦੀ ਆ ਰਹੀ ਹੈ ਜਿਸ ਤਹਿਤ 17ਵੇਂ ਸ੍ਰੀ ਅਖੰਡ ਪਾਠ ਸਾਹਿਬ ਜੀਓ ਦੀ ਸੇਵਾ ਕੀਤੀ ਗਈ । ਇਹ ਸੰਗਤ ਪਿਛਲੇ 17 ਸਾਲਾਂ ਤੋਂ ਲਗਾਤਾਰ ਇਹ ਪ੍ਰੋਗਰਾਮ ਕਰਵਾ ਰਹੀ ਹੈ ਜੋ ਕਿ ਪੂਰੇ ਇਟਲੀ ਦੇ ਵਿੱਚ ਹਰੇਕ ਗੁਰੂ ਘਰ ਦੇ ਵਿੱਚ ਜਾ ਕੇ ਸੰਗਤਾਂ ਮਨਾਉਂਦੀਆਂ ਹਨ। ਅਗਲਾ ਪ੍ਰੋਗਰਾਮ ਸਜਾਰਾ ਗੁਰਦੁਆਰਾ ਸੁਖਮਨੀ ਸੇਵਾ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਅਗਲੇ ਸਾਲ ਹੋਵੇਗਾ ।ਇਸ ਪ੍ਰਕਾਸ ਦਿਹਾੜੇ ਮੌਕੇ ਕਾਸਤਲ ਫਰਾਂਕੋ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਸਵਿਸ, ਭਾਈ ਅਵਤਾਰ ਸਿੰਘ ਪੰਡੋਰੀ ਭਾਈ ਹੰਕਾਰ ਸਿੰਘ ਪੰਡੋਰੀ, ਭਾਈ ਜਸਬੀਰ ਸਿੰਘ ਭੁੰਗਰਨੀ ,ਭਾਈ ਚਰਨਜੀਤ ਸਿੰਘ ਚੰਨੀ ਭੂੰਗਰਨੀ ਦਾਸ ਗੁਰਚਰਨ ਸਿੰਘ ਭੁੰਗਰਨੀ ਅਮਰੀਕ ਸਿੰਘ ਅਤੇ ਤਜਿੰਦਰ ਸਿੰਘ ਜੀ ਵਿੱਕੀ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਤੇ ਭਾਈ ਕੁਲਵੰਤ ਸਿੰਘ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
