ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵੱਲੋਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਆਯੋਜਨ

Wednesday, Mar 25, 2026 - 08:45 PM (IST)

ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵੱਲੋਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਆਯੋਜਨ

ਰੋਮ (ਇਟਲੀ) (ਟੇਕ ਚੰਦ ਜਗਤਪੁਰ) - ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਪੁਰਬ ਮਨਾਇਆ ਗਿਆ। ਇਹ ਸਮਾਗਮ ਤੋਂ ਇੱਕ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਮਾਸਟਰ ਬਲਵੀਰ ਮੱਲ ਨੇ ਕਿਹਾ ਕਿ ਸਮੂਹ ਸੰਗਤਾਂ ਵਧਾਈ ਦੀਆਂ ਪਾਤਰ ਹਨ, ਜੋ ਅਜਿਹੇ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ। 

PunjabKesari

ਉਹਨਾਂ ਅੱਗੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ ਨੂੰ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਸ 'ਤੇ ਸਮੁੱਚੇ ਸਮਾਜ ਨੂੰ ਪਹਿਰਾ ਦੇਣ ਦੀ ਲੋੜ ਹੈ। ਇਸ ਸਮਾਗਮ ਵਿੱਚ ਸੰਤ ਦੇਸਰਾਜ ਜੀ ਡੇਰਾ ਗੋਬਿੰਦਪੁਰਾ ਫਗਵਾੜਾ ਨੇ ਵੀ ਆਪਣੇ ਪ੍ਰਵਚਨਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਬਾਣੀ ਨਾਲ ਜੁੜ ਕੇ ਜੀਵਨ ਬਤੀਤ ਕਰਨ ਦਾ ਸੁਨੇਹਾ ਦਿੱਤਾ। ਗਾਇਕ ਸੱਤੀ ਖੋਖੇਵਾਲੀਆਂ ਨੇ 'ਗੁਰੂ ਰਵਿਦਾਸ ਦੀਆਂ ਮੇਹਰਾਂ ਮੌਜਾਂ ਲੁੱਟਦੇ ਆਂ, "ਇਮਲੀ ਦਾ ਬੂਟਾ ', ਸੱਚਖੰਡ ਦੀ ਲੈ ਲਓ ਵੀਜੇ ਬਈ ਲੱਗਦੇ ਨੇ ਸ਼ਹਿਰ ਬਨਾਰਸ ਤੋਂ" ਅਤੇ ਹੋਰ ਬਹੁਤ ਸਾਰੇ ਸ਼ਬਦਾਂ ਨਾਲ ਸਤਿਗੁਰਾਂ ਦੀ ਮਹਿਮਾ ਦਾ ਗੁਣ ਗਾਣ ਕੀਤਾ। 

PunjabKesari

ਇਸ ਮੌਕੇ ਗਾਇਕ ਸੋਢੀ ਮੱਲ, ਹੈਪੀ ਲੈਰਾ ਅਤੇ ਜੀਵਨ ਬੰਗਾਂ ਨੇ ਵੀ ਇੱਕ-ਇੱਕ ਸ਼ਬਦ ਨਾਲ ਹਾਜਰੀ ਲਗਵਾਈ। ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਸੰਗਤਾਂ ਦੇ ਲਈ ਕਮੇਟੀ ਵੱਲੋਂ ਲੰਗਰ ਤੋਂ ਇਲਾਵਾ ਖਾਣ ਪੀਣ ਦੇ ਵੀ ਵਿਸ਼ੇਸ਼ ਸਟਾਲ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸ਼ਿੰਗਾਰਾ ਸਿੰਘ ਮੱਲ, ਸ਼ਿੰਦਾ ਮੱਲਪੁਰੀਆ, ਸ੍ਰੀ ਅਜੇ ਕੁਮਾਰ ਬਿੱਟਾ, ਅਜੇ ਕੁਮਾਰ ਲੱਧੜ ਜਵਾਹਰ ਲਾਲ ਮੇਸ਼ੀ ਜਸਪਾਲ ਜੱਸਾ, ਪ੍ਰਕਾਸ਼ ਪਾਸ਼ੀ, ਗੁਰਦੀਪ ਸ਼ੀਹਮਾਰ, ਮੋਹਣ ਲਾਲ, ਮੰਗਲ ਸਿੰਘ ਮੰਗੀ, ਅਵਤਾਰ ਰਾਮ, ਯੋਗਰਾਜ, ਕੁਲਵਿੰਦਰ ਸਿੰਘ ਬੱਲਾ, ਭੁਪਿੰਦਰ ਸਿੰਘ ਭਿੰਦੂ ਧਰਮਜੀਤ ਪਾਨੀ ਹੰਸਰਾਜ, ਰਘਵੀਰ ਲਾਲ ਸਰਬਜੀਤ ਸਾਬੀ, ਹਰਜਿੰਦਰ ਕੁਮਾਰ ਮੋਦੀ, ਵੀਰਪਾਲ ਜਗਤਪੁਰ ਤੋਂ ਇਲਾਵਾ ਵੱਖ-ਵੱਖ ਗੁਰੂ ਰਵਿਦਾਸ ਭਾਵਾਂ ਦੇ ਅਹੁਦੇਦਾਰਾਂ ਅਤੇ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

PunjabKesari


author

Inder Prajapati

Content Editor

Related News