'' ਬੋਲੇ ਸੋ ਨਿਰਭੈਅ, ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਦੇ ਜੈਕਾਰਿਆ ਨਾਲ ਗੂੰਜਿਆ ਇਟਲੀ
Sunday, Mar 29, 2026 - 05:26 PM (IST)
ਰੋਮ(ਇਟਲੀ) ਟੇਕਚੰਦ ਜਗਤਪੁਰ-ਮਹਾਨ ਕ੍ਰਾਂਤੀਕਾਰੀ, ਇਨਕਲਾਬ ਦੇ ਮੋਢੀ, ਸਮੁੱਚੀ ਮਾਨਵਤਾ ਨੂੰ ਸਰਬ-ਸਾਝੀਵਾਲਤਾ ਦਾ ਸੰਦੇਸ਼ ਵਾਲੇ, ਦੁਖੀਆਂ ,ਗਰੀਬਾਂ ਦੇ ਹਮਦਰਦ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਜਿਥੇ ਵਿਸ਼ਵ ਭਰ 'ਚ ਮਨਾਇਆ ਗਿਆ ਉਥੇ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਸਤਲਦੀਦੋਨੇ ਕ੍ਰਿਮੋਨਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਗਤਾਂ ਹੁੰਮ-ਹੁੰਮਾ ਕੇ ਪਹੁੰਚੀਆਂ। ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਹਿਰ ਪਹਿਰ 2:00 ਵਜੇ' ਬੋਲੇ ਸੋ ਨਿਰਭੈ ,ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ",' ਜੈ ਰਵਿਦਾਸ ਸ਼ਕਤੀ ਅਮਰ ਹੈ , ਦੇ ਜੈਕਾਰਿਆਂ ਨਾਲ ਹੋਈ ।


ਸੰਗਤਾਂ ਵਿੱਚ ਇਸ ਨਗਰ ਕੀਰਤਨ ਦੇ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ।ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਖਾਣ ਪੀਣ ਦੀ ਵਿਸ਼ੇਸ਼ ਸਟਾਲ ਲਗਾਏ ਗਏ।ਪ੍ਰਸ਼ਾਸਨਿਕ ਅਧਿਕਾਰੀ ਅਤੇ ਕਾਰਾਬਨੇਰੀ ਨਗਰ ਕੀਰਤਨ ਵਿੱਚ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਅ ਰਹੇ ਸਨ। ਸੰਗਤਾਂ ਸਤਿਗੁਰੂ ਮਹਾਰਾਜ ਜੀ ਦੀ ਮਹਿੰਮਾ ਕਰਦੀਆਂ ਹੋਈਆਂ ਖੁਸ਼ੀ ਨਾਲ ਝੂਮ ਰਹੀਆਂ ਸਨ ।ਇਸ ਨਗਰ ਕੀਰਤਨ ਵਿੱਚ ਇਟਲੀ ਦੀਆਂ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ ਨੇ ਵੱਧ ਚੜ੍ਹ ਕੇ ਸ਼ਿਰਕਤ ਕੀਤੀ। ਇਸ ਮੌਕੇ ਤੇ ਗਾਇਕ ਪੰਮਾ ਲਧਾਣਾ, ਹੈਪੀ ਲਹਿਰਾ, ਸੰਦੀਪ ਲੋਈ ,ਚੌਹਾਨ ਬ੍ਰਦਰਜ਼, ਰਾਮਦਾਸ ਬੈਂਸ ਅਤੇ ਸੋਂਧੀ ਸਾਹਿਬ ਵੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।

ਸ੍ਰੀ ਕੇਸ਼ਵ ਕੁਮਾਰ ਢੰਡਾ ਇੰਟਰਨੈਸ਼ਨਲ ਚੇਅਰਮੈਨ ਗਲੋਬਲ ਰਵਿਦਾਸੀਆ ਵੈਲਫੇਅਰ ਔਰਗਨਾਈਜੇਸ਼ਨ ਯੂਰਪ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ ਚੇਅਰਮੈਨ ਅਸ਼ਵਨੀ ਕੁਮਾਰ,ਪ੍ਰਧਾਨ ਬੁੱਧ ਪ੍ਰਕਾਸ਼, ਜਸਵਿੰਦਰ ਚੁੰਬਰ, ਵਿਜੇ ਕਲੇਰ ,ਹੈਡ ਗ੍ਰੰਥੀ ਪ੍ਰਹਲਾਦ ਬਖਲੌਰ, ਵਿਜੇ ਬਖਲੌਰ ਪ੍ਰਸਿੱਧ ਗੀਤਕਾਰ ਲੇਖਕ ਗੁਰਨਾਮ ਚੰਦ ਰੰਧਾਵਾ, ਸਰਬਜੀਤ ਵਿਰਕ ,ਅਸ਼ੋਕ ਕੁਮਾਰ ਚੁੰਬਰ ਪਾਰਮਾ, ਸ਼ਿੰਗਾਰਾ ਸਿੰਘ ਮੱਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਰੀਜੋਮਿਲੀਆ, ਛਿੰਦਾ ਮਲਪੁਰੀਆ, ਰਵਿੰਦਰ ਲਾਡੀ, ਡਾਕਟਰ ਨਵਦੀਪ ਸਿੰਘ ,ਜਗਦੀਸ਼ ਕੁਮਾਰ ਜਗਤਪੁਰ, ਚਰਨਜੀਤ ਸਿੰਘ ਲੱਖਪੁਰ ਵਿਚੈਸਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
