ਵਿਦੇਸ਼ਾਂ ''ਚ ਵੱਸਦੇ ਪੰਜਾਬੀਆਂ ਨੇ ਸਭਿਆਚਾਰ ਪ੍ਰਤੀ ਫਰਜ਼ਾਂ ਨੂੰ ਬਾਖੂਬੀ ਨਾਲ ਨਿਭਾਇਆ : ਬੱਬੂ ਮਾਨ

Friday, Apr 03, 2026 - 01:55 PM (IST)

ਵਿਦੇਸ਼ਾਂ ''ਚ ਵੱਸਦੇ ਪੰਜਾਬੀਆਂ ਨੇ ਸਭਿਆਚਾਰ ਪ੍ਰਤੀ ਫਰਜ਼ਾਂ ਨੂੰ ਬਾਖੂਬੀ ਨਾਲ ਨਿਭਾਇਆ : ਬੱਬੂ ਮਾਨ

ਮਿਲਾਨ/ਇਟਲੀ ( ਸਾਬੀ ਚੀਨੀਆ ) ਰੋਜ਼ਗਾਰ ਅਤੇ ਚੰਗੇ ਭਵਿੱਖ ਦੀ ਆਸ ਲੈਕੇ ਵਿਦੇਸ਼ਾਂ ਵਿੱਚ ਆ ਵੱਸੇ ਪੰਜਾਬੀਆਂ ਨੇ ਜਿੱਥੇ ਆਪਣੇ ਪਰਿਵਾਰਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਹੈ ਉਸ ਦੇ ਨਾਲ ਪੰਜਾਬੀ ਸੱਭਿਆਚਾਰ ਤੇ ਕਲਚਰ ਨੂੰ ਸਾਂਭਣ ਲਈ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਵੱਲੋਂ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਇੱਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਕੀਤਾ ਗਿਆ। 

PunjabKesari

ਉਨਾ ਕਿਹਾ ਕਿ ਕੰਮਕਾਜੀ ਰੁਝੇਵਿਆਂ ਕਾਰਨ ਅਕਸਰ ਲੋਕ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ ਹਨ ਪਰ ਇਹ ਪੰਜਾਬ ਦੀ ਖੂਬਸੂਰਤੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬੀਆ ਨੂੰ ਸੁਪਨੇ ਵੀ ਪੰਜਾਬ ਦੇ ਆਉਂਦੇ ਹਨ । ਇਸ ਮੌਕੇ ਤੇ ਇੰਡੀਅਨ ਈਵੈਂਨਟ ਰੋਮ ਦੇ ਆਗੂ ਪੰਕਜ ਢੀਂਗਰਾਂ, ਵਿਕਾਸ ਗੌਵਰ, ਗੁਰਦੀਪ ਸਿੰਘ, ਜੇ, ਪੀ ਐਂਡ ਸੰਨਜ ਤੋ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਡੋਗਰਾਵਾਲਾ ਅਤੇ ਜਸਵੀਰ ਸਿੰਘ ਡੋਗਰਾਵਾਲ ਉਚੇਚੇ ਤੌਰ 'ਤੇ ਮੌਜੂਦ ਸਨ ਜਿਨ੍ਹਾਂ ਵੱਲੋਂ ਪੰਜਾਬ ਦੀ ਅਵਾਜ਼ ਬੱਬੂ ਮਾਨ ਨੂੰ ਬਰੇਸ਼ੀਆ ਪੁੱਜਣ 'ਤੇ ਜੀ ਆਇਆਂ ਆਖਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News