ਇਟਲੀ ਦਾ ਕੋਈ ਰਾਜਾ ਨਹੀਂ; 3 ਲੱਖ ਤੋਂ ਉਪੱਰ ਲੋਕ ਸੜਕਾਂ ''ਤੇ, ਮੇਲੋਨੀ ਤੇ ਟਰੰਪ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ (ਤਸਵੀਰਾਂ)
Sunday, Mar 29, 2026 - 04:52 PM (IST)
ਰੋਮ (ਦਲਵੀਰ ਸਿੰਘ ਕੈਂਥ) ਆਪਣੀ ਹਾਂਕੜਬਾਜੀ ਤੇ ਇਰਖਾਲੂ ਰਾਜਨੀਤੀ ਦੇ ਕਾਰਨ ਇੱਕ ਪਾਸੇ ਦੁਨੀਆ ਦੀਆਂ ਹਾਕਮਧਿਰਾਂ ਲੋਕਾਂ ਦੇ ਵਿਨਾਸ਼ ਦਾ ਫਰਮਾਨ ਤੀਜੇ ਵਿਸ਼ਵ ਯੁੱਧ ਲਈ ਜੰਗੀ ਪੱਧਰ 'ਤੇ ਤਿਆਰੀ ਕਰੀ ਬੈਠੀਆਂ ਹਨ ਤੇ ਦੂਜੇ ਪਾਸੇ ਦੁਨੀਆ ਭਰ ਵਿੱਚ ਇਨਸਾਫ਼ ਤੇ ਸ਼ਾਂਤੀ ਪਸੰਦ ਲੋਕ ਹਾਕਮਰਾਨਾਂ ਦੀਆਂ ਧੱਕੇਸ਼ਾਹੀਆਂ ਤੇ ਤਾਨਾਸ਼ਾਹੀ ਨੀਤੀਆਂ ਖਿਲਾਫ਼ ਲਾਮਬੰਦ ਹੋਕੇ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਸੜਕਾਂ ਉਪੱਰ ਉੱਤਰੇ ਨਜ਼ਰੀ ਆ ਰਹੇ ਹਨ, ਜਿਸ ਦਾ ਨਜ਼ਾਰਾ ਇਟਲੀ ਦੀ ਰਾਜਧਾਨੀ ਰੋਮ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ 3 ਲੱਖ ਤੋਂ ਉੱਪਰ ਲੋਕਾਂ ਨੇ ਵਿਸ਼ਵ ਸ਼ਾਂਤੀ ਲਈ ਨਾਆਰੇਬਾਜੀ ਕਰਦਿਆਂ ਕਿਹਾ ਕਿ ਦੁਨੀਆਂ ਦਾ ਕੋਈ ਰਾਜਾ ਨਹੀਂ, ਇਟਲੀ ਦਾ ਕੋਈ ਰਾਜਾ ਨਹੀਂ।


ਲੋਕਾਂ ਦਾ ਇਹ ਵਿਸ਼ਾਲ ਇੱਕਠ ਵਿਸ਼ਾਲ ਰੋਸ ਮੁਜਾਹਰਾ ਜਿਹੜਾ ਕਿ ਦੁਨੀਆ ਭਰ ਵਿੱਚੋਂ ਇੱਕੋ ਸਮੇਂ ਕੱਢਿਆ ਜਾ ਰਿਹਾ ਹੈ ਇਹ ਇਟਲੀ ਸਰਕਾਰ ਤੇ ਉਹਨਾਂ ਤਮਾਮ ਤਾਕਤਾਂ ਵਿਰੁੱਧ ਸੀ ਜਿਹੜੇ ਕਿ ਵਿਸ਼ਵ ਦਾ ਵਿਨਾਸ਼ ਕਰਨਾ ਚਾਹੁੰਦੇ ਹਨ। ਅਮਰੀਕਾ, ਇਜ਼ਰਾਈਲ ਜਾਣਬੁੱਝ ਕੇ ਈਰਾਨ ਨੂੰ ਤਬਾਹ ਕਰਨ ਤੇ ਤੁਰਿਆ ਹੋਇਆ ਹੈ ਜਿਸ ਕਾਰਨ ਪੂਰੀ ਦੁਨੀਆ ਵਿੱਚ ਲੋਕਾਂ ਨੂੰ ਆਪਣੀ ਆਵਾਜ ਬੁਲੰਦ ਕਰਨੀ ਪੈ ਰਹੀ ਹੈ। ਇਸ ਰੈਲੀ ਵਿੱਚ ਇਟਲੀ ਦੀ ਮੌਜੂਦਾ ਪ੍ਰਧਾਨ ਮੰਤਰੀ ਮੈਡਮ ਜੌਰਜੀਆ ਮੇਲੋਨੀ ਸਮੇਤ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਿਰੁੱਧ ਜੰਮਕੇ ਨਾਰੇਬਾਜੀ ਵੀ ਕੀਤੀ ਗਈ।


ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਭਰ 'ਚ 'No Kings' ਰੈਲੀਆਂ ਦੀ ਗੂੰਜ: Trump ਖਿਲਾਫ ਸੜਕਾਂ 'ਤੇ ਉਤਰੇ ਲੱਖਾਂ ਲੋਕ (ਤਸਵੀਰਾਂ)
ਇਹ ਵਿਸ਼ਾਲ ਰੋਸ ਮੁਜਾਹਰਾ ਰਾਜਧਾਨੀ ਰੋਮ ਦੇ ਚੌਂਕ ਦੇਲਾ ਰਿਪਬਲਿਕਾ ਤੋਂ ਚੌਂਕ ਸਨਜਿਓਵਾਨੀ ਤੱਕ ਕੱਢਿਆ ਗਿਆ, ਜਿਸ ਵਿੱਚ ਆਮ ਲੋਕਾਂ ਦੇ ਨਾਲ ਇਟਲੀ ਭਰ ਦੀਆਂ ਜਨਤਕ ਜੱਥੇਬੰਦੀਆਂ ਤੇ ਵਿਦੇਸ਼ੀਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ।ਇਹ ਮਾਰਚ ਰਾਜਿਆਂ ਅਤੇ ਉਹਨਾਂ ਦੇ ਯੁੱਧਾਂ ਦੇ ਵਿਰੁੱਧ ਸੀ ਜਿਸ ਵਿੱਚ ਤਾਨਾਸ਼ਾਹੀ ਨੂੰ ਨਾਂਹ, ਯੁੱਧ ਨੂੰ ਨਾਂਹ,ਮੁੜ ਹਥਿਆਰਬੰਦੀ ਨੂੰ ਨਾਂਹ, ਨਸਲਕੁਸ਼ੀ ਨੂੰ ਨਾਂਹ, ਦਮਨ ਨੂੰ ਨਾਂਹ ਅਤੇ ਸ਼ਾਂਤੀ ਵਿਰੁੱਧ ਲੜਨ ਵਾਲੀਆਂ ਸਰਕਾਰਾਂ ਨੂੰ ਨਾਂਹ ਲਈ ਬਹੁਤ ਹੀ ਗਰਮਜੋਸ਼ੀ ਨਾਲ ਕੱਢਿਆ ਗਿਆ।ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਲੱਖਾਂ ਲੋਕਾਂ ਨੇ ਬੇਸ਼ੱਕ ਮੌਜੂਦਾ ਸਰਕਾਰ ਤੇ ਯੁੱਧ ਖਿਲਾਫ਼ ਰੱਜਕੇ ਨਾਅਰੇਬਾਜੀ ਕੀਤੀ ਪਰ ਕਿਸੇ ਨੇ ਵੀ ਕੋਈ ਕਾਨੂੰਨ ਭੰਗ ਨਹੀਂ ਕੀਤਾ ਤੇ ਪੁਲਸ ਪ੍ਰਸ਼ਾਸ਼ਨ ਵੀ ਮਾਰਚ ਦੇ ਨਾਲ -ਨਾਲ ਸ਼ਾਂਤੀਪੂਰਵਕ ਚੱਲਦਾ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
