ਪਿਸਕਾਰਾ ਧਰਤੀ ''ਤੇ ਧੂਮ-ਧਾਮ ਨਾਲ ਮਨਾਇਆ ਗਿਆ 649ਵਾਂ ਆਗਮਨ ਪੁਰਬ

Tuesday, Mar 31, 2026 - 05:05 PM (IST)

ਪਿਸਕਾਰਾ ਧਰਤੀ ''ਤੇ ਧੂਮ-ਧਾਮ ਨਾਲ ਮਨਾਇਆ ਗਿਆ 649ਵਾਂ ਆਗਮਨ ਪੁਰਬ

ਪਿਸਕਾਰਾ (ਦਲਵੀਰ ਸਿੰਘ ਕੈਂਥ) ਜਦੋਂ ਸਮਾਜ ਵਿੱਚ ਸੱਚ ਬੋਲਣ ਤੇ ਜੀਭ ਕੱਟ ਦਿੱਤੀ ਜਾਂਦੀ, ਸੱਚ ਨਾ ਸੁਣਨ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ  ਦਿੱਤਾ ਜਾਂਦਾ ਤੇ ਪਾਖੰਡਬਾਦ ਦਾ ਵਿਰੋਧ ਕਰਨ ਤੇ ਮੌਤ ਦੀ ਸਜ਼ਾ ਮੌਕੇ ਦੇ ਹਾਕਮਰਾਨਾਂ ਵੱਲੋਂ ਦਿੱਤੀ ਜਾਂਦੀ ਸੀ ਅਜਿਹੇ ਦੌਰ ਵਿੱਚ ਇਨਕਲਾਬ ਦਾ ਸੰਖ ਵਜਾ ਕੇ ਸੁੱਤੀ ਮਾਨਵਤਾ ਨੂੰ ਜਗਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਮਹਾਨ ਇਨਕਲਾਬੀ ,ਯੁੱਗ ਪੁਰਸ਼ ,ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 649ਵੇਂ ਆਗਮਨ ਪੁਰਬ ਨੂੰ ਸਮਰਿਪਤ ਵਿਸ਼ਾਲ ਸਮਾਗਮ ਇਟਲੀ ਦੇ ਸੂਬਾ ਅਬਰੂਸੋ ਦੇ ਸ਼ਹਿਰ ਪਿਸਕਾਰਾ ਵਿਖੇ ਸ਼੍ਰੀ ਗੁਰੂ ਰਵਿਦਾਸ ਸਭਾ ਪਿਸਕਾਰਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ, ਉਤਸ਼ਾਹ ਤੇ ਧੂਮ-ਧਾਮ ਨਾਲ ਕਰਵਾਇਆ ਗਿਆ।

PunjabKesari

ਜਿਸ ਵਿੱਚ ਇਟਲੀ ਭਰ ਤੋਂ ਜਿੱਥੇ ਸੰਗਤਾਂ ਦੇ ਹਾਜ਼ਰੀ ਭਰੀ, ਉੱਥੇ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਪਹੁੰਚੇ ਪ੍ਰਸਿੱਧ ਲੋਕ ਗਾਇਕ ਜਨਾਬ ਬੂਟਾ ਮੁਹੰਮਦ ਨੇ ਆਪਣੀ ਦਮਦਾਰ ਤੇ ਬੁਲੰਦ ਆਵਾਜ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਬੁ਼ਲੰਦ ਕਰਦਿਆਂ ਹਾਜ਼ਰੀਨ ਸੰਗਤਾਂ ਨੂੰ ਬੇਗਮਪੁਰਾ ਸ਼ਹਿਰ ਕੋ ਨਾਉ ਵਸਾਉਣ ਦਾ ਹੋਕਾ ਵੀ ਦਿੱਤਾ।ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ "ਅੰਮ੍ਰਿਤਬਾਣੀ"ਦੇ ਆਖੰਡ ਜਾਪਾਂ ਦੇ ਭੋਗ ਵੀ ਪਾਏ ਗਏ ਤੇ ਸਜੇ ਕੀਰਤਨ ਦਰਬਾਰ ਮੌਕੇ ਪ੍ਰਸਿੱਧ ਮਿਸ਼ਨਰੀ ਕੀਰਨੀਏ, ਰਾਗੀ, ਢਾਡੀ ਤੇ ਕਥਾ ਵਾਚਕਾਂ ਨੇ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਉਚਾਰੀ ਧੁਰ ਕੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ। ਇਸ ਪ੍ਰਕਾਸ਼ ਪੁਰਬ ਸਮਾਗਮ ਵਿੱਚ ਲਖਵਿੰਦਰ ਵਿਰਦੀ,ਰਾਕੇਸ ਕੁਮਾਰ ਬੰਟੀ, ਸੰਦੀਪ ਕੁਮਾਰ, ਰਾਮ ਚੰਦ ਵਿਰਦੀ, ਗੁਰਪ੍ਰੀਤ ਸਿੰਘ, ਮਨਸਹਿਜ ਸਿੰਘ, ਰਾਕੇਸ ਕੁਮਾਰ ,ਅਸੋਕ ਲਾਲ,ਅਕਾਸ ਚਾਹਲ, ਰਿੱਕੀ ਸਿੰਘ, ਰਾਜੂ ਤੇ ਸੰਦੀਪ ਕੈਂਥ ਨੇ ਵੱਧ ਚ੍ਹੜ ਸੇਵਾ ਨਿਭਾਈ ਤੇ ਸਮੂਹ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ ਤੇ ਆਈਆਂ ਸਭ ਸੰਗਤਾਂ ਲਈ ਗੁਰੂ ਦੇ ਲੰਗਰ ਅਟੁੱਟ ਵਰਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News