ਖੇਡ ਪ੍ਰਮੋਟਰ ਸੁੱਖਾ ਸ਼ੇਰਗਿੱਲ ਇਟਲੀ ''ਚ ਸਨਮਾਨਿਤ

Monday, Sep 23, 2024 - 04:19 PM (IST)

ਮਿਲਾਨ (ਸਾਬੀ ਚੀਨੀਆ)- ਬੀਤੇ ਦਿਨੀ ਇਟਲੀ ਦੇ ਕਬੱਡੀ ਪ੍ਰਮੋਟਰ ਸੁੱਖਾ ਸ਼ੇਰਗਿੱਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਉਨਾਂ ਨੂੰ ਇਹ ਸਨਮਾਨ ਕਬੱਡੀ ਨੂੰ ਪ੍ਰਫੁਲਿੱਤ ਕਰਨ ਲਈ ਦਿੱਤੇ ਯੋਗਦਾਨ ਦੇ ਚੱਲਦਿਆ ਵੱਖ-ਵੱਖ ਕਬੱਡੀ ਪ੍ਰੇਮੀਆ ਦੁਆਰਾ ਦਿੱਤਾ ਗਿਆ । ਇਸ ਮੌਕੇ ਕਬੱਡੀ ਪ੍ਰੇਮੀ ਜਸਵਿੰਦਰ ਲਾਟੀ, ਗੁਰਜੀਤ ਸਿੰਘ ਜੀਆ, ਬੱਬੂ ਕਾਰੀਜੋ ਤੇ ਬੂਟਾ ਚੱਬੇਵਾਲ ਵਖੇਡ ਪ੍ਰਮੋਟਰ  ਗੁਰਦੇਵ ਸਿੰਘ ਘੁੰਮਣ , ਸਰਬਜੀਤ ਸਿੰਘ ਨੁੱਸੀ ਤੇ ਆਦਿ ਸ਼ਾਮਿਲ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਸ਼ਰਾਬ ਦੀ ਇਜਾਜ਼ਤ, ਔਰਤਾਂ ਕੁਝ ਵੀ ਪਾਉਣ.... ਨਵਾਂ ਮੁਸਲਿਮ ਦੇਸ਼ ਬਣਾਉਣ ਦਾ ਐਲਾਨ

ਉਨਾਂ ਆਖਿਆ ਕਿ ਸੁੱਖਾ ਸ਼ੇਰਗਿੱਲ ਨੇ ਔਖੇ ਸਮੇਂ ਵਿੱਚ ਖਿਡਾਰੀ ਨਾਲ ਖੜਦੇ ਹਨ। ਉਨ੍ਹਾਂ ਸ਼ੁਰੂ ਤੋਂ ਹੀ ਇਟਲੀ ਵਿੱਚ ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨ ਲਈ ਅਹਿਮ ਭੁਮਿਕਾ ਨਿਭਾਈ ਹੈ। ਉਨ੍ਹਾਂ ਇਟਲੀ ਵਿੱਚ ਕਬੱਡੀ ਦੇ ਟੂਰਨਾਮੈਂਟਾਂ ਨੂੰ ਸਫਲ ਕਰਾਉਣ ਵਿੱਚ ਵੱਡਾ ਯੋਗਦਾਨ ਦਿੱਤਾ।ਇੱਥੇ ਹੀ ਸੁੱਖਾ ਸ਼ੇਰਗਿੱਲ ਤੇ ਸਾਥੀਆਂ ਵਲੋਂ ਆਏ ਸੱਜਣਾ ਦਾ ਦਿੱਤੇ ਸਨਮਾਨ ਲਈ ਤਹਿ ਦਿਲੋ ਧੰਨਵਾਦ ਕੀਤਾ ਗਿਆ।ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਗੋਂ ਵੀ ਮਾਂ ਖੇਡ ਕਬੱਡੀ ਨੂੰ ਪ੍ਰਫੁਲਿੱਤ ਕਰਨ ਲਈ ਉਪਰਾਲੇ ਕਰਦੇ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News