ਰੋਮ ਭਾਰਤੀ ਦੂਤਾਵਾਸ ਨੇ ਵਿਸਾਖੀ ਮੌਕੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Tuesday, Apr 14, 2026 - 01:39 PM (IST)

ਰੋਮ ਭਾਰਤੀ ਦੂਤਾਵਾਸ ਨੇ ਵਿਸਾਖੀ ਮੌਕੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਮਿਲਾਨ ਇਟਲੀ (ਸਾਬੀ ਚੀਨੀਆਂ , ਦਲਬੀਰ ਕੈਂਥ ) ਰਾਜਧਾਨੀ ਰੋਮ ਸਥਿਤ ਭਾਰਤੀ ਦੂਤਾਵਾਸ ਵੱਲੋਂ ਵਿਸਾਖੀ ਦੇ ਦਿਹਾੜੇ 'ਤੇ ਇੱਕ ਸੱਭਿਆਚਾਰਕ ਅਤੇ ਕਲਚਰ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਦੇਸ਼ੀ ਧਰਤੀ 'ਤੇ ਜੰਮੇ ਬੱਚੇ ਜੋ ਚੰਗੀ ਸਿੱਖਿਆ ਲੈ ਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹੋਏ ਹਨ, ਉਹਨਾਂ ਨੂਂ ਭਾਰਤੀ ਦੂਤਾਵਾਸ ਰੋਮ ਅਤੇ SGPC ਵੱਲੋ ਸਨਮਾਨਿਤ ਕੀਤਾ ਗਿਆ ਹੈ। ਰੋਮ ਅੰਬੈਸੀ ਅਧਿਕਾਰੀਆਂ ਦੀ ਅਣਥੱਕ ਮਿਹਨਤ ਅਤੇ SGPC ਦੇ ਸਹਿਯੋਗ ਨਾਲ ਕਰਵਾਏ ਵਿਸਾਖੀ ਸਮਾਗਮ ਮੌਕੇ ਉਨਾਂ ਬੱਚਿਆਂ ਦਾ ਸਨਮਾਨ ਕੀਤਾ ਗਿਆ ਜਿੰਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਉੱਚ ਵਿਦਿਆ ਹਾਸਿਲ ਕਰਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ। ਇਸ ਮੌਕੇ ਅੰਬੈਸਡਰ ਵਾਨੀ ਰਾਓ ਵੱਲੋਂ ਸਮੂਹ ਭਾਰਤੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਬੱਚਿਆਂ ਦੀ ਸ਼ਲਾਘਾ ਕੀਤੀ ਜਿਹੜੇ ਕਿ ਵਿਦੇਸ਼ੀ ਧਰਤੀ 'ਤੇ ਰਹਿ ਕੇ ਭਾਰਤੀਆਂ ਦਾ ਨਾਂ ਚਮਕਾ ਰਹੇ ਹਨ। 

PunjabKesari

PunjabKesari

PunjabKesari

ਦੱਸਣ ਯੋਗ ਹੈ ਕਿ ਇਟਲੀ ਵਿੱਚ ਭਾਰਤੀਆਂ ਦੀ ਦੂਜੀ ਪੀੜ੍ਹੀ ਦੇ ਵਿਦਿਆਰਥੀ ਆਏ ਦਿਨ ਸਕੂਲਾਂ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਚੰਗੀ ਸਿੱਖਿਆ ਪ੍ਰਾਪਤ ਕਰਕੇ ਵੱਡੇ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਇਸ ਮੌਕੇ 'ਤੇ ਪੁੱਜੇ ਹੋਏ ਵਿਦਿਆਰਥੀਆਂ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਆਖਿਆ ਚੰਗੇ ਭਵਿੱਖ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। ਇਨਸਾਨ ਦਾ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ। ਉਨ੍ਹਾਂ ਸੁਨੇਹਾ ਦਿੰਦਿਆਂ ਆਖਿਆ ਕਿ ਮੰਨ ਲਾਕੇ ਪੜ੍ਹਾਈ ਕਰੋ ਕਾਮਯਾਬੀ ਆਪਣੇ ਆਪ ਪੈਰ ਚੁੰਮੇਗੀ। 

PunjabKesari

PunjabKesari

 

ਪੜ੍ਹੋ ਇਹ ਅਹਿਮ ਖ਼ਬਰ- "850 ਰਿਜੈਕਸ਼ਨਾਂ ਤੋਂ ਬਾਅਦ ਮਾਈਕ੍ਰੋਸਾਫਟ 'ਚ ਐਂਟਰੀ "! ਇੰਟਰਨੈੱਟ 'ਤੇ ਛਾਈ ਭਾਰਤੀ ਨੌਜਵਾਨ ਦੀ ਸਫ਼ਲਤਾ ਦੀ ਕਹਾਣੀ

ਇਸ ਮੌਕੇ 'ਤੇ ਭਾਰਤੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਲਈ ਲੋਕ ਵੱਡੀ ਤਾਦਾਦ ਦੇ ਵਿੱਚ ਆਪੋ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੇ ਹੋਏ ਸਨ। ਦੱਸਣ ਯੋਗ ਹੈ ਕਿ ਇਟਲੀ ਦੇ ਵਿੱਚ ਭਾਰਤੀਆਂ ਦੀ ਦੂਜੀ ਪੀੜ੍ਹੀ ਚੱਲ ਰਹੀ ਹੈ ਜਿਸ ਵਿੱਚ ਹੁਣ ਬਹੁਤ ਸਾਰੇ ਨੌਜਵਾਨ ਵਕੀਲ , ਡਾਕਟਰ , ਟਰੇਨ ਡਰਾਈਵਰ ,ਸਥਾਨਿਕ ਪੁਲਿਸ ਵਿੱਚ ਭਰਤੀ ਹੋ ਕਿ ਵਿਦੇਸ਼ੀ ਧਰਤੀ 'ਤੇ ਦੇਸ਼ ਦਾ ਨਾਂ ਚਮਕਾ ਰਹੇ ਹਨ। ਇਸ ਮੌਕੇ 'ਤੇ ਨੌਜਵਾਨਾਂ ਵੱਲੋਂ ਲੋਕ ਨਾਚ ਭੰਗੜੇ ਦੇ ਨਾਲ ਪੇਸ਼ਕਾਰੀ ਕੀਤੀ ਗਈ। ਰੌਣਕ ਪੰਜਾਬਣਾਂ ਦੀ ਗਰੁੱਪ ਲਾਸੀਓ ਵੱਲੋਂ ਗਿੱਧੇ ਦੇ ਨਾਲ ਰੌਣਕਾਂ ਲਾਈਆਂ ਗਈਆਂ ਅਤੇ ਇਸ ਵਿਸਾਖੀ ਦੇ ਤਿਉਹਾਰ ਨੂੰ ਯਾਦਗਾਰੀ ਮਨਾਉਣਾ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News