ਪ੍ਰਿਆ ਬੰਗਾ ਨੇ ਬਹੁਜਨ ਸਮਾਜ ਨੂੰ ਕੀਤਾ ਸੰਬੋਧਨ, ਕਹੀਆਂ ਵੱਡੀਆਂ ਗੱਲਾਂ

Thursday, Apr 23, 2026 - 03:43 PM (IST)

ਪ੍ਰਿਆ ਬੰਗਾ ਨੇ ਬਹੁਜਨ ਸਮਾਜ ਨੂੰ ਕੀਤਾ ਸੰਬੋਧਨ, ਕਹੀਆਂ ਵੱਡੀਆਂ ਗੱਲਾਂ

ਬੈਰਗਾਮੋ (ਦਲਵੀਰ ਸਿੰਘ ਕੈਂਥ)  ਜੇਕਰ ਬਹੁਜਨ ਸਮਾਜ ਦੇ ਲੋਕ ਬਾਬਾ ਸਾਹਿਬ ਅੰਬੇਦਕਰ ਜੀ ਵੱਲੋਂ ਲੈਕੇ ਦਿੱਤੇ ਅਧਿਕਾਰਾਂ ਦੀ ਸਹੀ ਵਰਤੋਂ ਅਤੇ ਵੋਟ ਦੀ ਰਾਖੀ ਆਪਣੀ ਭੈਣ ਜਾਂ ਬੇਟੀ ਵਾਂਗਰ ਕਰਦੇ ਤਾਂ ਅੱਜ ਭਾਰਤੀ ਸਮਾਜ ਵਿੱਚ ਉਹਨਾਂ ਦਾ ਸ਼ੋਸ਼ਣ ਕਰਨ ਦੀ ਕੋਈ ਸੋਚ ਵੀ ਨਹੀਂ ਸਕਦਾ ਸੀ ਪਰ ਅਫ਼ਸੋਸ ਬਹੁਜਨ ਸਮਾਜ ਨੇ ਬਾਬਾ ਸਾਹਿਬ ਦੇ ਤਿਆਗ ਅਤੇ ਬਲੀਦਾਨ ਦੀ ਅਹਿਮੀਅਤ ਨੂੰ ਅਣਗੋਲਿਆ ਕਰ ਹਾਕਮਾਂ ਦੀ ਚਾਕਰੀ ਕਰਨ ਨੂੰ ਹੀ ਅਹਿਮ ਸਮਝਿਆ ,ਜਿਸ ਦਾ ਖਮਿਆਜ਼ਾ ਬਹੁਜਨ ਸਮਾਜ ਭੁਗਤ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਾ ਵਿਸ਼ਵ ਪ੍ਰਸਿੱਧ ਮਿਸ਼ਨਰੀ ਗਾਇਕਾ ਪ੍ਰਿਆ ਬੰਗਾ ਨੇ ਲੰਬਾਰਦੀਆ ਸੂਬੇ ਦੇ ਜ਼ਿਲ੍ਹਾ ਬੈਰਗਾਮੋ ਵਿਖੇ ਵਰਲੱਡਵਾਈਡ ਬੀ ਐਸ ਪੀ ਸਪੋਟਰਜ਼ ਇਟਲੀ ਵੱਲੋਂ ਮਨਾਏ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ 135ਵੇਂ ਜਨਮ ਦਿਨ ਸਮਾਰੋਹ ਮੌਕੇ ਹਾਜ਼ਰੀਨ ਬਹੁਜਨ ਸਮਾਜ ਨਾਲ ਕੀਤਾ।

PunjabKesari

PunjabKesari

ਪ੍ਰਿਆ ਬੰਗਾ ਨੇ ਕਿਹਾ ਕਿ ਜੇਕਰ ਅੱਜ ਪੰਜਾਬ ਵਿੱਚ ਕਿਸਾਨਾਂ ਨਾਲ ਵੀ ਧੱਕਾ ਹੋ ਰਿਹਾ ਹੈ ਤਾਂ ਉਸ ਦਾ ਵੀ ਵੱਡਾ ਕਾਰਨ ਇਹੀ ਹੈ ਕਿ ਕਿਸਾਨ ਭਰਾਵਾਂ ਵੀ ਬਾਬਾ ਸਾਹਿਬ ਵੱਲੋਂ ਲੈਕੇ ਦਿੱਤੇ ਅਧਿਕਾਰਾਂ ਨੂੰ ਸਹੀ ਨਹੀਂ ਸਮਝਿਆ ਸਗੋਂ ਜਾਤੀਵਾਦ ਤੋਂ ਪ੍ਰਭਾਵਿਤ ਹੋ ਸਦਾ ਹੀ ਸ਼ਰਮਾਏਦਾਰਾਂ ਨੂੰ ਪੰਜਾਬ ਦੇ ਤਖ਼ਤ 'ਤੇ ਬਿਠਾਇਆ। ਬਾਬਾ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਭਾਰਤੀ ਸਮਾਜ ਦੇ ਗਰੀਬਾਂ ਲਈ ਸੰਘਰਸ ਕੀਤਾ। ਉਹਨਾਂ ਦਾ ਦੇਣਾ ਭਾਰਤ ਦੇ ਲੋਕ ਕਦੀਂ ਨਹੀਂ ਦੇ ਸਕਦੇ। ਆਓ ਹੁਣ ਵੀ ਸਮਾਂ ਹੈ ਜੇਕਰ ਅਸੀਂ ਅੱਜ ਵੀ ਅਸੀਂ ਸ਼੍ਰੀ ਗੁਰੂ ਰਵਿਦਾਸ ਜੀ, ਬਾਬਾ ਸਾਹਿਬ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਸਮਝ ਲਈਏ ਤਾਂ ਬੇਗਮਪੁਰਾ ਵਸਾਇਆ ਜਾ ਸਕਦਾ ਹੈ। ਸ਼ਰਤ ਇਹੀ ਹੈ ਬਸ ਤੁਸੀ ਸਭ ਆਪਣੇ ਵੋਟ ਦੇ ਅਧਿਕਾਰ ਨੂੰ ਹੀ ਸਹੀ ਢੰਗ ਨਾਲ ਵਰਤ ਲਵੋ। ਇਸ ਜਨਮ ਦਿਨ ਸਮਾਰੋਹ ਨੂੰ ਵਰਲੱਡਵਾਈਡ ਬੀ ਐਸ ਪੀ ਸਪੋਟਰਜ਼ ਇਟਲੀ ਦੇ ਆਗੂ ਸਹਿਬਾਨ ਨੇ ਵੀ ਸੰਬੋਧਿਤ ਕੀਤਾ ਤੇ ਪ੍ਰਿਆ ਬੰਗਾ ਵੱਲੋਂ ਦੁਨੀਆਂ ਭਰ ਵਿੱਚ ਕੀਤੀ ਜਾ ਰਹੀ ਮਿਸ਼ਨ ਦੀ ਸੇਵਾ ਦੇ ਮੱਦੇ ਨਜ਼ਰ ਉਸ ਨੂੰ ਸੋਨ ਤਮਗੇ ਅਤੇ ਬਾਬਾ ਸਾਹਿਬ ਜੀ ਦੀ ਫੋਟੋ ਨਾਲ ਵਿਸ਼ੇਸ਼ ਸਨਮਾਨਿਤ ਕੀਤਾ ।ਇਸ ਜਨਮ ਦਿਵਸ ਸਮਾਰੋਹ ਵਿੱਚ ਸੂਬੇ ਭਰ ਤੋਂ ਵਰਲੱਡਵਾਈਡ ਬੀ ਐਸ ਪੀ ਸਪੋਟਰਜ਼ ਇਟਲੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News