ਉੱਘੇ ਲੇਖਕ ਤੇ ਗੀਤਕਾਰ ਬਲਵਿੰਦਰ ਭੌਰਾ ਯੂਐਸਏ ਦਾ ਇਟਲੀ ਦੀ ਧਰਤੀ ''ਤੇ ਵਿਸ਼ੇਸ਼ ਸਨਮਾਨ
Wednesday, Oct 30, 2024 - 02:53 PM (IST)
ਰੋਮ (ਕੈਂਥ)- ਗੀਤਕਾਰ ਤੇ ਲੇਖਕ ਬਲਵਿੰਦਰ ਭੌਰਾ ਯੂ ਐਸ ਏ ਦਾ ਇਟਲੀ ਦੇ ਜਿਲ੍ਹਾ ਬੈਰਗਾਮੋ ਵਿਖੇ ਇਲਾਕੇ ਦੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਕੈਂਠੇਵਾਲਿਆ ਗੱਭਰੂਆਂ,ਲੜਦੀ ਜੇ ਅੱਖ ਸੁਰਿੰਦਰ ਛਿੰਦਾ ਸੁਦੇਸ਼ ਕੁਮਾਰੀ ਗ੍ਰੀਨ ਕਾਰਡ ਲੈ ਲੈਣ ਦੇ ਅਮਰ ਅਰਸ਼ੀ ਨਰਿੰਦਰ ਜੋਤ ,ਪਹਿਲਾਂ ਗੂਠਾ ਪ੍ਰਨੋਟ ਉੱਤੇ ਲਾ ਦੇ ਸੁਖਦੇਵ ਸਾਹਿਲ ,ਆਹ ਲੈ ਫੜ ਲੈ ਗੱਡੀ ਦੀ ਚਾਬੀ ਬਲਜੀਤ ਮਾਲਵਾ ਅਤੇ ਮਿਸ ਪੂਜਾ ਦੀ ਆਵਾਜ ਵਿਚ ਸੁਪਰਹਿੱਟ ਧਾਰਮਿਕ ਗੀਤ ਸਾਰੇ ਕਰ ਲਓ ਏਕਾ ਬੇਗਮਪੁਰਾ ਵਸਾਓਣਾ ਆਦਿ ਗੀਤ ਗਾਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਖਾਲਿਸਤਾਨ ਸਮਰਥਕ ਨੇ ਜਾਰੀ ਕੀਤੀ ਵੀਡੀਓ, ਕਿਹਾ-1 ਨਵੰਬਰ ਨੂੰ ਨਾ ਚਲਾਓ ਪਟਾਕੇ
ਵਰਨਣਯੋਗ ਹੈ ਕਿ ਬਲਵਿੰਦਰ ਭੌਰਾ ਇਹਨੀਂ ਦਿਨੀਂ ਆਪਣੇ ਛੋਟੇ ਭਰਾ ਪੱਤਰਕਾਰ ਬਲਜੀਤ ਭੌਰਾ ਦੇ ਗ੍ਰਹਿ ਵਿਖੇ ਆਏ ਹੋਏ ਹਨ ਤੇ ਯੂਰਪ ਦੀਆਂ ਨਾਮੀ ਸ਼ਖਸੀਅਤਾਂ ਵੱਲੋਂ ਉਨ੍ਹਾੰ ਦਾ ਨਿੱਘਾ ਸਵਾਗਤ ਕੀਤਾ ਗਿਆ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਬਲਵਿੰਦਰ ਭੌਰਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਟਲੀ ਇਤਿਹਾਸਕ ਦੇਸ਼ ਹੋਣ ਦੇ ਨਾਲ ਖ਼ੂਬਸੂਰਤੀ ਨਾਲ ਵੀ ਮਾਲੋ ਮਾਲ ਹੈ, ਜਿੱਥੇ ਪੰਜਾਬੀਆਂ ਨੇ ਆਪਣੀ ਕਾਬਲੀਅਤ ਨੂੰ ਸਾਬਤ ਕਰਦਿਆਂ ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਨੂੰ ਸਥਾਪਿਤ ਕਰਨ ਲਈ ਜੋ ਕਾਰਜ ਕੀਤੇ ਉਹ ਕਾਬਲੇ ਤਾਰੀਫ਼ ਹਨ। ਉਮੀਦ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਇਟਲੀ ਵਿੱਚ ਪ੍ਰਫੁੱਲਿਤ ਕਰਨ ਵਾਲੇ ਸਾਥੀਆਂ ਦਾ ਇਹ ਕਾਫ਼ਲਾ ਭਵਿੱਖ ਵਿੱਚ ਵੱਡੀਆਂ ਮੱਲਾਂ ਮਾਰੇਗਾ।ਭੌਰਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਨੂੰ ਮਹਿਕਾ ਰਹੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮੋ) ਦੀ ਪ੍ਰਬੰਧਕ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਕਿ ਬਲਵਿੰਦਰ ਭੌਰਾ ਦਾ ਇਟਲੀ ਆਉਣ 'ਤੇ ਵਿਸ਼ੇਸ਼ ਸਨਮਾਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।