ਇਟਲੀ ਘੁੰਮਣ ਗਈ ਔਰਤ ਨੂੰ ਇਕੋ ਦਿਨ 2 ਵਾਰ ਪੈ ਗਏ ''ਬੰਦੇ'' ! ਦਲੇਰੀ ਨਾਲ ਇੰਝ ਬਚਾਈ ਜਾਨ

Monday, Jul 13, 2026 - 12:57 PM (IST)

ਇਟਲੀ ਘੁੰਮਣ ਗਈ ਔਰਤ ਨੂੰ ਇਕੋ ਦਿਨ 2 ਵਾਰ ਪੈ ਗਏ ''ਬੰਦੇ'' ! ਦਲੇਰੀ ਨਾਲ ਇੰਝ ਬਚਾਈ ਜਾਨ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਯੂਰਪੀ ਦੇਸ਼ ਜਿੱਥੇ ਦੁਨੀਆ ਭਰ ਦੇ ਟੂਰਿਸਟਾਂ ਫੇਵਰੇਟ ਟੂਰਿਸਟ ਸਪਾਟ ਹਨ, ਉੱਥੇ ਹੀ ਇਟਲੀ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਟੂਰਿਸਟਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 

36 ਸਾਲਾ ਸਟੈਫਨੀ, ਜੋ ਕਿ ਆਸਟ੍ਰੇਲੀਆ ਤੋਂ ਛੁੱਟੀਆਂ ਮਨਾਉਣ ਲਈ ਇਟਲੀ ਦੇ ਸਿਸਲੀ ਆਈ ਹੋਈ ਹੈ, ਨੇ ਇਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਸਟੈਫਨੀ ਦਾ ਕਹਿਣਾ ਹੈ ਕਿ ਦੋ ਵੱਖ-ਵੱਖ ਆਦਮੀਆਂ ਨੇ ਕੁਝ ਘੰਟਿਆਂ ਦੇ ਅੰਦਰ ਹੀ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਹਿੰਮਤ ਤੇ ਸੂਝਬੂਝ ਨਾਲ ਦੋਵੇਂ ਵਾਰ ਭੱਜਣ 'ਚ ਕਾਮਯਾਬ ਹੋ ਗਈ। 

ਮੀਡੀਆ ਰਿਪੋਰਟਾਂ ਅਨੁਸਾਰ, ਸਟੈਫਨੀ ਆਪਣੇ ਦੋਸਤਾਂ ਨਾਲ ਪਿਛਲੇ ਸਾਲ ਅਕਤੂਬਰ 'ਚ ਯੂਰਪ ਦੀ ਯਾਤਰਾ 'ਤੇ ਗਈ ਸੀ। ਦੋਸਤਾਂ ਦੇ ਵਾਪਸ ਚਲੇ ਜਾਣ ਤੋਂ ਬਾਅਦ, ਉਹ ਇਟਲੀ 'ਚ ਰੁਕ ਗਈ, ਜਿੱਥੇ ਉਹ ਇੱਕ ਯੂਰੋ ਵਿੱਚ ਘਰ ਖਰੀਦਣ ਦੀ ਸਕੀਮ ਲਈ ਅਪਲਾਈ ਕਰਨ ਅਤੇ ਪਤੰਗਬਾਜ਼ੀ ਲਈ ਸਿਸਲੀ ਦੇ ਲੋ ਸਟੈਨਿਓਨ ਇਲਾਕੇ 'ਚ ਗਈ ਸੀ।

ਉਸ ਨੇ ਦੱਸਿਆ ਕਿ ਪਤੰਗਬਾਜ਼ੀ ਗਰੁੱਪ ਦੇ ਇੱਕ ਆਦਮੀ ਨੇ ਉਸ ਨੂੰ ਕਿਸੇ ਹੋਰ ਥਾਂ 'ਤੇ ਲਿਜਾਣ ਲਈ ਕਿਹਾ। ਜਦੋਂ ਉਹ ਕਾਰ 'ਚ ਬੈਠ ਗਈ ਤਾਂ ਡਰਾਈਵਰ ਨੇ ਅਚਾਨਕ ਤੇਜ਼ੀ ਨਾਲ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਸਟੈਫਨੀ ਨੇ ਕਈ ਵਾਰ ਉਸ ਨੂੰ ਕਾਰ ਰੋਕਣ ਲਈ ਕਿਹਾ, ਪਰ ਉਸ ਨੇ ਕਾਰ ਨਾ ਰੋਕੀ। 

ਇਹ ਵੀ ਪੜ੍ਹੋ- ਬਹਿਰੀਨ 'ਤੇ ਹੋ ਗਿਆ ਹਮਲਾ ! ਪੂਰੇ ਦੇਸ਼ 'ਚ ਕਈ ਥਾਈਂ ਹੋਏ ਧਮਾਕੇ, ਸਾਈਰਨ ਵਜਾ ਕੇ ਲੋਕਾਂ ਨੂੰ ਕੀਤਾ ਗਿਆ Alert

ਇਸ ਮਗਰੋਂ ਸਟੈਫਨੀ ਨੇ ਆਪਣੀ ਲਾਈਵ ਲੋਕੇਸ਼ਨ ਆਪਣੇ ਇੰਸਟ੍ਰਕਟਰ ਨੂੰ ਭੇਜ ਦਿੱਤੀ। ਲਗਭਗ 12 ਕਿਲੋਮੀਟਰ ਦੂਰ ਜਾਣ ਤੋਂ ਬਾਅਦ, ਡਰਾਈਵਰ ਨੇ ਕਾਰ ਸੁੰਨਸਾਨ ਇਲਾਕੇ 'ਚ ਰੋਕੀ। ਜਿਵੇਂ ਹੀ ਗੱਡੀ ਰੁਕੀ, ਸਟੈਫਨੀ ਨੇ ਤੁਰੰਤ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਭੱਜ ਗਈ। ਕਾਫ਼ੀ ਦੇਰ ਪੈਦਲ ਚੱਲਣ ਤੋਂ ਬਾਅਦ, ਉਸ ਨੂੰ ਇੱਕ ਛੋਟੇ ਜਿਹੇ ਕਸਬੇ 'ਚ ਇੱਕ ਸਕਿਓਰਟੀ ਗਾਰਡ ਮਿਲਿਆ, ਜਿਸ ਨੂੰ ਦੇਖ ਕੇ ਸਟੈਫਨੀ ਨੂੰ ਕੁਝ ਰਾਹਤ ਮਹਿਸੂਸ ਹੋਈ।

ਸਟੈਫਨੀ ਨੇ ਅੱਗੇ ਦੱਸਿਆ ਕਿ ਸਕਿਓਰਟੀ ਗਾਰਡ ਉਸ ਨੂੰ ਹੋਟਲ ਛੱਡਣ ਲਈ ਰਾਜ਼ੀ ਹੋ ਗਿਆ, ਪਰ ਰਸਤੇ 'ਚ, ਉਸ ਨੇ ਕਾਰ ਰੋਕ ਲਈ ਅਤੇ ਉਸਦੇ ਫੋਨ 'ਤੇ ਇੱਕ ਟਰਾਂਸਲੇਸ਼ਨ ਐਪ ਦੀ ਰਾਹੀਂ ਉਸ ਨੂੰ ਪੁੱਛਿਆ- "ਮੈਂ ਤੁਹਾਨੂੰ ਹੋਟਲ ਛੱਡ ਦੇਵਾਂਗਾ, ਪਰ ਤੁਸੀਂ ਮੇਰੇ ਲਈ ਕੀ ਕਰੋਗੇ ?" ਇਹ ਦੇਖ ਕੇ, ਸਟੈਫਨੀ ਤੁਰੰਤ ਕਾਰ ਤੋਂ ਬਾਹਰ ਨਿਕਲੀ ਅਤੇ ਭੱਜ ਗਈ। ਉਸ ਨੇ ਉੱਥੇ ਨੇੜੇ ਦੀ ਇਕ ਪਾਰਕ 'ਚ ਲੁਕ ਕੇ ਆਪਣੀ ਜਾਨ ਬਚਾਈ ਅਤੇ ਕੁਝ ਸਮੇਂ ਬਾਅਦ ਪੈਦਲ ਹੀ ਹੋਟਲ ਪਹੁੰਚ ਗਈ। 

ਇਸ ਘਟਨਾ ਮਗਰੋਂ ਸਟੈਫਨੀ ਨੇ ਦੱਸਿਆ ਕਿ ਬੁਰੀ ਤਰ੍ਹਾਂ ਡਰੀ ਹੋਈ ਸੀ ਤੇ ਕਾਫ਼ੀ ਦੇਰ ਤੱਕ ਸਦਮੇ 'ਚ ਰਹੀ। ਉਸ ਨੇ ਕਿਹਾ ਕਿ ਉਹ ਇਸ ਘਟਨਾ ਲਈ ਪੂਰੇ ਇਟਲੀ ਜਾਂ ਇਸ ਦੇ ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੀ, ਪਰ ਹੁਣ ਉਸ ਨੇ ਇਟਲੀ 'ਚ ਘਰ ਖਰੀਦਣ ਅਤੇ ਕੰਮ ਕਰਨ ਦੀ ਯੋਜਨਾ ਨੂੰ ਫਿਲਹਾਲ ਟਾਲ ਦਿੱਤਾ ਹੈ।

ਇਹ ਵੀ ਪੜ੍ਹੋ- ਵਿਆਹ ਤੋਂ ਆਉਂਦੇ 13 ਲੋਕਾਂ ਦੀ ਹਾਈਵੇ 'ਤੇ ਨਿਕਲੀ ਜਾਨ ! ਟਰੱਕਾਂ ਦੀ ਟੱਕਰ ਮਗਰੋਂ ਕੁਲੋਨ 'ਚ ਵਿਛ ਗਈਆਂ ਲਾਸ਼ਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News