ਰਾਇਲ ਰੈਂਸਟੋਰੇਂਟ ਗੋਤੋਲੈਂਗੋ ਵਿਖੇ ਪੰਜਾਬਣਾਂ ਨੇ ਧੂਮ-ਧੜੱਕੇ ਨਾਲ ਮਨਾਈਆਂ ਤੀਆਂ

Tuesday, Jul 07, 2026 - 04:23 PM (IST)

ਰਾਇਲ ਰੈਂਸਟੋਰੇਂਟ ਗੋਤੋਲੈਂਗੋ ਵਿਖੇ ਪੰਜਾਬਣਾਂ ਨੇ ਧੂਮ-ਧੜੱਕੇ ਨਾਲ ਮਨਾਈਆਂ ਤੀਆਂ

ਬਰੇਸ਼ੀਆ/ਮਿਲਾਨ (ਕੈਂਥ,ਚੀਨੀਆ) ਇਟਲੀ ਦੇ ਜਿਲਾ ਬਰੇਸ਼ੀਆਂ ਦੇ ਗੋਤੋਲੈਂਗੋ ਅਤੇ ਇਲਾਕੇ ਵਿਚ ਰਹਿੰਦੀਆਂ ਪੰਜਾਬਣਾਂ ਦੁਆਰਾ ਰਲ-ਮਿਲ ਕੇ ਬਹੁਤ ਹੀ ਧੂਮ-ਧੜੱਕੇ ਦੇ ਨਾਲ਼ ਰਾਇਲ ਇੰਡੀਅਨ ਰੈਂਸਟੋਰੈਂਟ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਇਨਾਂ ਪੰਜਾਬਣਾਂ ਵਿੱਚ ਕਾਫੀ ਉਤਸ਼ਾਹ ਸੀ ਅਤੇ ਗਿੱਧੇ, ਬੋਲੀਆਂ ਦੇ ਨਾਲ ਪੰਜਾਬਣਾਂ ਨੇ ਮਾਹੌਲ ਨੂੰ ਚਾਰ ਚੰਨ ਲਗਾ ਦਿੱਤੇ। ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਬੀਬੀਆਂ ਦੇ ਨਾਲ-ਨਾਲ਼ ਬੱਚੇ ਵੀ ਸ਼ਾਮਿਲ ਸਨ।ਜਿਹਨਾਂ ਨੇ ਅਲੱਗ ਅਲੱਗ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। 

PunjabKesari

PunjabKesari


ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਖੁੱਲ੍ਹੇ ਨਵੇਂ ਰਾਹ; PR ਲੈਣੀ ਹੋਵੇਗੀ ਆਸਾਨ

ਇਸ ਮੌਕੇ ਪ੍ਰਬੰਧਕਾਂ ਦੁਆਰਾ ਤੀਆਂ ਦੇ ਪ੍ਰੋਗਰਾਮ ਮੌਕੇ ਹਿੱਸਾ ਲੈਣ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਕਰਕੇ ਉਹਨਾਂ ਦਾ ਮਾਣ ਵਧਾਇਆ ਗਿਆ। ਗੱਲਬਾਤ ਕਰਦਿਆਂ ਮੁਟਿਆਰਾਂ ਅਤੇ ਔਰਤਾਂ ਨੇ ਦੱਸਿਆ ਕਿ ਵਿਦੇਸ਼ਾ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਉਮੀਦ ਕਰਦੇ ਹਨ ਕਿ ਅੱਗੋਂ ਵੀ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਰਹਿਣਗੇ। ਇਸ ਮੌਕੇ ਸਟੇਜ ਦੀ ਜ਼ਿੰਮੇਵਾਰੀ ਜਸਵੀਰ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਵੀਨ ਕੌਰ, ਮਨਦੀਪ ਕੌਰ ਸਮਰ, ਅਮਨਪ੍ਰੀਤ ਕੌਰ ਅਤੇ ਕੁਲਜੀਤ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸੰਧੂ ਵੀਡੀੳਗ੍ਰਾਫੀ ਨੇ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆ। ਦੱਸਣਯੋਗ ਹੈ ਕਿ ਇਨਾਂ ਪੰਜਾਬਣਾਂ ਦੁਆਰਾ ਹਰੇਕ ਸਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਨਾਲ ਵਿਦੇਸ਼ ਵਿੱਚ ਰਹਿੰਦਿਆਂ ਉਹ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ਼ ਅੱਜ ਵੀ ਜੁੜੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News