ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ ਦੀ ਲਹਿਰ
Sunday, Jul 05, 2026 - 02:54 PM (IST)
ਮਿਲਾਨ/ਇਟਲੀ ( ਸਾਬੀ ਚੀਨੀਆ/ਦਲਵੀਰ ਸਿੰਘ ਕੈਂਥ) ਇਟਲੀ ਖਾਸ ਕਰਕੇ ਸਨਬੋਨੀਫਾਚੋ ਇਲਾਕੇ ਵਿੱਚ ਵੱਸਦੇ ਭਾਰਤੀ ਭਾਈਚਾਰੇ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖਬਰ ਹੈ। ਖ਼ਬਰ ਇਹ ਹੈ ਕਿ ਪੰਜਾਬ ਦੇ ਪਿੰਡ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਨਾਲ ਸਬੰਧਿਤ ਇਟਲੀ ਰਹਿੰਦੇ ਪਰਿਵਾਰ ਦੀ ਹੋਣਹਾਰ ਧੀ ਹਰਪ੍ਰੀਤ ਕੌਰ ਹੁਣ ਵੈਰੋਨਾ ਨੇੜਲੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰੇਗੀ। ਇਟਲੀ ਪੁਲਿਸ ਵਿੱਚ ਹਰਪ੍ਰੀਤ ਕੌਰ ਦੀ ਭਰਤੀ ਸਾਲ 2022 ਵਿੱਚ ਹੋਈ ਸੀ।
ਵਿੱਦਿਆ ਪੱਖੋਂ ਇਸ ਲੜਕੀ ਨੇ ਉੱਚੀ ਪੱਧਰੀ ਸਿੱਖਿਆ ਭਾਵ ਕਾਨੂੰਨ ਖੇਤਰ ਵਿੱਚ ਲਾਅ ਦੀ ਡਿਗਰੀ ਹਾਸਿਲ ਕੀਤੀ ਹੋਈ ਹੈ ਅਤੇ ਉਹ ਇਟਾਲੀਅਨ ਮਿਲਟਰੀ ਵਿੱਚ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੀ ਹੈ। ਉਹ ਖਟਕੜ ਕਲਾਂ ਪਿੰਡ ਦੇ ਸਵੱਰਗੀ ਸ:ਹਰਦੀਪ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀ ਧੀ ਹੈ ਇਸ ਲੜਕੀ ਦਾ ਜਨਮ ਇਟਲੀ ਵਿੱਚ ਹੀ ਹੋਇਆ ਸੀ।ਕਈ ਔਖੀਆਂ ਅਤੇ ਸਖਤ ਪ੍ਰੀਖਿਆਵਾਂ ਵਿੱਚ ਲੰਘਦਿਆਂ ਇਸ ਹੋਣਹਾਰ ਲੜਕੀ ਹਰਪ੍ਰੀਤ ਕੌਰ ਨੇ ਆਖਿਰ ਆਪਣੇ ਸੁਪਨਿਆਂ ਨੂੰ ਸੱਚ ਕਰ ਦਿਖਾਇਆਂ ਅਤੇ ਇਟਲੀ ਦੇ ਪੁਲਿਸ ਵਿਭਾਗ ਵਿੱਚ ਨੌਕਰੀ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ਼ ਪੂਰੇ ਭਾਰਤ ਦੇਸ਼ ਦਾ ਨਾਂ ਚਮਕਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- 2.73 ਲੱਖ ਤੋਂ ਵੱਧ H-1B ਰਿਨਿਊਅਲ ਅਰਜ਼ੀਆਂ ਨੂੰ ਮਿਲੀ ਹਰੀ ਝੰਡੀ ! ਟਰੰਪ ਦੀਆਂ ਸਖ਼ਤੀਆਂ ਦੀ ਨਿਕਲੀ ਫੂਕ
ਹਰਪ੍ਰੀਤ ਕੌਰ ਅੱਜ ਕੱਲ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਸੰਧੂ ਦੇ ਨਾਲ ਵਿਚੈਂਸਾ ਨੇੜਲੇ ਸ਼ਹਿਰ ਆਰਜੀਨਿਆਨੋ ਵਿਖੇ ਰਹਿੰਦੀ ਹੈ।ਅੰਮ੍ਰਿਤਪਾਲ ਸਿੰਘ ਸੰਧੂ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਾਬੋ ਨਾਲ ਸਬੰਧਿਤ ਹਨ। ਹਰਪ੍ਰੀਤ ਕੌਰ ਦੀ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਨਿਯੁਕਤੀ ਨਾਲ ਜਿੱਥੇ ਭਾਰਤੀ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ, ਉੱਥੇ ਸ਼ਹਿਰ ਦੇ ਨਵੇਂ ਬਣੇ ਮੇਅਰ ਲਿਓਨਾਰਦੋ ਫਰੀਗੋ ਸਮੇਤ ਅਨੇਕਾਂ ਇਟਾਲੀਅਨ ਸ਼ਖਸੀਅਤਾਂ ਅਤੇ ਉੱਚ ਅਧਿਕਾਰੀਆਂ ਨੇ ਹਰਪ੍ਰੀਤ ਕੌਰ ਦੀ ਇਸ ਨਿਯੁਕਤੀ ਦਾ ਭਰਪੂਰ ਸੁਆਗਤ ਕਰਦਿਆਂ ਅਥਾਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
