ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਖਮਿਆਜਾ ਭੁਗਤਣ ਲਈ ਰਹਿਣ ਤਿਆਰ:-ਸਿੱਖ ਸੰਗਤ ਇਟਲੀ

Monday, Jul 06, 2026 - 05:52 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਖਮਿਆਜਾ ਭੁਗਤਣ ਲਈ ਰਹਿਣ ਤਿਆਰ:-ਸਿੱਖ ਸੰਗਤ ਇਟਲੀ

ਬਰੇਸ਼ੀਆ (ਕੈਂਥ) ਮਹਾਨ ਸਿੱਖ ਧਰਮ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ ਤੇ ਪੰਥ ਦੀ ਸ਼ਾਨ ਹੈ। ਇਸ ਦੀ ਸਰਵਉੱਚਤਾ ਸੰਬਧੀ ਕੋਈ ਵੀ ਕਿਸੇ ਤਰ੍ਹਾਂ ਦਾ ਇਖਲਾਕੋ ਡਿੱਗਿਆ ਕਦਮ ਸਮੁੱਚੀ ਸਿੱਖ ਕੌਮ ਕਿਸੇ ਵੀ ਹਾਲਾਤ ਵਿੱਚ ਬਰਦਾਸ਼ਤ ਨਹੀਂ ਕਰੇਗੀ ਤੇ ਜੇਕਰ ਕੋਈ ਸਿਆਸਤ ਦੇ ਨਸ਼ੇ ਵਿੱਚ ਕੋਈ ਕੁਤਾਹੀ ਕਰਦਾ ਹੈ ਤਾਂ ਉਹ ਸਖ਼ਸ ਨੂੰ ਇਸ ਦੇ ਖਮਿਆਜ਼ੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੀ ਸਿੱਖ ਸੰਗਤ ਨੇ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ (ਬਰੇਸ਼ੀਆ) ਵਿਖੇ ਇੱਕ ਗੈਰ-ਰਸਮੀ ਮਿਲਣੀ ਮੌਕੇ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਰਹਿ ਰਹੇ ਭਾਰਤੀਆਂ ਲਈ ਅਹਿਮ ਖ਼ਬਰ, 1 ਜੁਲਾਈ ਤੋਂ 'ਔਨਲਾਈਨ ਅਪੌਇੰਟਮੈਂਟ ਸਿਸਟਮ' ਸ਼ੁਰੂ

ਇਟਲੀ ਦੀ ਸਿੱਖ ਸੰਗਤ ਨੇ ਪ੍ਰੈੱਸ ਨਾਲ ਕਰਦਿਆਂ ਕਿਹਾ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਸੰਨ 1606 ਈ: ਨੂੰ ਸਿੱਖ ਕੌਮ ਦੇ ਮਸਲਿਆਂ ਸੰਬਧੀ ਸਥਾਪਿਤ ਕੀਤਾ ਸ੍ਰੀ ਅਕਾਲ ਤਖ਼ਤ ਸਿਰਮੌਰ ਤਖ਼ਤ ਹੈ ਜਿਸ ਦੇ ਜੱਥੇਦਾਰ ਦੇ ਹੁਕਮਾਂ ਨੂੰ ਮੰਨਣਾ ਹਰ ਸਿੱਖ ਨੂੰ ਲਾਜ਼ਮੀ ਹੈ ਪਰ ਬੀਤੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਨੂੰ ਗੰਭੀਰਤਾ ਨਾਲ ਨਾ ਲੈਣਾ ਪੰਜਾਬ ਵਿੱਚ ਅਜੀਬ ਤਰ੍ਹਾਂ ਦਾ ਮਾਹੌਲ ਬਣਾ ਰਿਹਾ ਹੈ ਜਿਸ ਕਾਰਨ ਦੁਨੀਆ ਭਰ ਵਿੱਚ ਵੱਸਦੀ ਸਿੱਖ ਸੰਗਤ ਦੀ ਆਸਥਾ ਨੂੰ ਗਹਿਰੀ ਸੱਟ ਵੱਜੀ ਹੈ।ਸਿੱਖ ਸੰਗਤ ਨੇ ਕਿਹਾ ਕਿ ਇਹ ਇੱਕ ਵੱਡਾ ਦੁਖਾਂਤ ਹੈ ਸਿੱਖ ਸਮਾਜ ਵਿੱਚ ਕਿ ਕੋਈ ਸਿੱਖਾਂ ਦੇ ਸਿਰਮੌਰ ਤਖ਼ਤ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਜੀ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰੇ ਜਦੋਂ ਕਿ ਦੁਨੀਆਂ ਭਰ ਦੇ ਸਿੱਖ ਜੱਥੇਦਾਰ ਸਾਹਿਬ ਜੀਓ ਦੇ ਹੁਕਮ ਨੂੰ ਮੰਨਦਿਆਂ ਉਸ ਦਾ ਪੂਰਾ ਸਤਿਕਾਰ ਕਰਦੇ ਹਨ।ਸਿੱਖ ਸੰਗਤ ਨੇ ਸਮੁੱਚੇ ਸਿੱਖ ਜਗਤ ਨੂੰ ਸਨਿਮਰ ਅਪੀਲ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਦੀ ਤਾਮੀਲ ਕਰਨ ਤੇ ਜਿਹੜਾ ਵੀ ਦੋਖੀ ਅਜਿਹਾ ਕਰਨ ਵਿੱਚ ਆਪਣੀ ਹੀਣਤਾ ਮੰਨਦਾ ਹੈ ਅਜਿਹੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News