ਇਟਲੀ ’ਚ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਸਮਰਪਿਤ ਵਿਸ਼ੇਸ਼ ਪ੍ਰਤੀਯੋਗਤਾ
Tuesday, Jan 27, 2026 - 08:30 PM (IST)
ਰੋਮ (ਦਲਵੀਰ ਸਿੰਘ ਕੈਂਥ) : ਡਾ. ਬੀਆਰ ਅੰਬੇਡਕਰ ਵੈੱਲਫੇਅਰ ਐਸ਼ੋਸੀਏਸ਼ਨ ਇਟਲੀ ਵੱਲੋਂ ਇਟਲੀ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਨਾਲ ਆਪਣੀ ਇਨਕਲਾਬੀ ਬਾਣੀ ਨਾਲ ਸੱਚ ਦਾ ਹੋਕਾ ਦੇਣ ਵਾਲੇ ਮਹਾਨ ਯੋਧੇ ਸਤਿਗੁਰੂ ਰਵਿਦਾਸ ਮਹਾਰਾਜ, ਭਾਰਤੀ ਸੰਵਿਧਾਨ ਦੇ ਪਿਤਾਮਾ, ਭਾਰਤੀ ਅਣਗੋਲੇ ਸਮਾਜ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਅੰਬੇਦਕਰ ਸਾਹਿਬ ਅਤੇ ਬਹੁਜਨ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਸਮਰਪਿਤ ਪਹਿਲੀ ਵਾਰ ਪੁਸਤਕ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਬਚਿਆ ਨੇ ਵਧ ਚੜ੍ਹ ਕੇ ਹਿਸਾ ਲਿਆ।

ਇਸ ਪਹਿਲੀ ਪੁਸਤਕ ਪ੍ਰਤੀਯੋਗਤਾ, ਜੋ ਕਿ ਸੁਨੀਲ ਮਹੇ ਵੱਲੋਂ ਲਿਖੀ ਪੁਸਤਕ "Breve Biografia del Dottor B.R. Ambedkar" ਦੇ ਅਧਾਰਤ ਸੀ। ਜਿਸ 'ਚ ਸਵਾਲਾਂ ਦੇ ਜਵਾਬ ਬਹੁ-ਪੱਖੀ ਸੋਚ ਦੇ ਹਿਸਾਬ ਨਾਲ਼ ਸਨ, ਬੱਚਿਆ ਨੇ ਬਹੁਤ ਹੀ ਦਿਲਚਸਪੀ ਨਾਲ ਇਸ ਪ੍ਰਤੀ ਯੋਗਤਾ ਵਿੱਚ ਆਪਣੀ ਹਾਜ਼ਰੀ ਲਗਵਾਈ। ਡਾ.ਬੀ. ਆਰ ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਤੇ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਇਟਲੀ ਦੇ ਇਸ ਕਦਮ ਨਾਲ ਇਟਲੀ 'ਚ ਵਸਦੇ ਭਾਰਤੀ ਭਾਈਚਾਰੇ 'ਚ ਜਨਮੇ ਬੱਚਿਆਂ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ ਨੂੰ ਜਾਨਣ ਲਈ ਹੋਰ ਵੀ ਦਿਲਚਸਪੀ ਵਧੇਗੀ।

ਇਸ ਮੌਕੇ ਡਾ. ਬੀਆਰ ਅੰਬੇਡਕਰ ਵੈੱਲਫੇਅਰ ਐਸ਼ੋਸੀਏਸ਼ਨ ਇਟਲੀ ਦੇ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਕਿਹਾ ਸੀ" ਜਿਹੜੀਆ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆ ਹਨ, ਨਵਾਂ ਇਤਿਹਾਸ ਨਹੀਂ ਬਣਾ ਸਕਦੀਆਂ" ਸੋ ਬੱਚਿਆ ਨੂੰ ਆਪਣੇ ਪੁਰਖਿਆ ਦੇ ਇਤਿਹਾਸ ਨੂੰ ਜਾਣਨ ਦੀ ਬਹੂਤ ਲੋੜ ਹੈ। ਭੱਵਿਖ 'ਚ ਮਿਸ਼ਨ ਨੂੰ ਸਮਰਪਿਤ ਹੋਰ ਵੀ ਮਹੱਤਵਪੂਰਨ ਸਰਗਰਮੀਆਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਕੀਤਾ ਜਾ ਰਿਹਾ ਹੈ।

ਇਹ ਵਿਸ਼ੇਸ਼ ਪ੍ਰਤਿਯੋਗਤਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ, ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ, ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰੋਮ ਅਤੇ ਸ਼੍ਰੀ ਗੁਰੂ ਰਵਿਦਾਸ ਧਰਮ ਪ੍ਰਚਾਰ ਸਭਾ ਕਰੇਮੋਨਾ ਵਿਖੇ ਹੋਈ ਜਿਸ ਵਿੱਚ ਬੱਚਿਆਂ ਨੇ ਪ੍ਰਬੰਧਕਾਂ ਨੂੰ ਭਰਪੂਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
