‘ਫਲਾਈਟ ਫਾਰ ਸ਼ਿਆਰ’ ਦੇ ਦਫਤਰ ਦਾ ਬਨਿਅੋਲੋ ਮੇਲਾ ਵਿਖੇ ਉਦਘਾਟਨ

Thursday, Mar 12, 2026 - 04:04 PM (IST)

‘ਫਲਾਈਟ ਫਾਰ ਸ਼ਿਆਰ’ ਦੇ ਦਫਤਰ ਦਾ ਬਨਿਅੋਲੋ ਮੇਲਾ ਵਿਖੇ ਉਦਘਾਟਨ

ਮਿਲਾਨ,ਇਟਲੀ ( ਸਾਬੀ ਚੀਨੀਆ ) ਇਟਲੀ ਵਿੱਚ ਭਾਰਤੀ ਭਾਈਚਾਰਾ ਆਪਣੀ ਮਿਹਨਤ ਨਾਲ ਵੱਡੇ-ਵੱਡੇ ਮੁਕਾਮ ਹਾਸਿਲ ਕਰ ਰਿਹਾ ਹੈ। ਕਾਰੋਬਾਰੀ ਖੇਤਰਾਂ ਵਿੱਚ ਵੀ ਭਾਰਤੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਇਟਲੀ ਵਿੱਚ ਭਾਰਤੀਆ ਦੁਆਰਾ ਸ਼ੁਰੂ ਕੀਤੇ ਜਾ ਰਹੇ ਕਾਰੋਬਾਰਾਂ ਵਿੱਚ ਇੱਕ ਹੋਰ ਨਾਮ ਜੁੜਿਆ ਸਾਹਮਣੇ ਆਇਆ ਹੈ। ਸ. ਹਰਕੀਰਤ ਸਿੰਘ ਧਾਮ ਨੇ ‘ਫਲਾਈਟ ਫਾਰ ਸ਼ਿਆਰ' ਦੇ ਬੈਨਰ ਹੇਠ ਇਟਲੀ ਦੇ ਜਿਲਾ ਬਰੇਸ਼ੀਆ ਦੇ ਬਨਿਅੋਲੋ ਮੇਲਾ ਵਿਖੇ ਹਵਾਈ ਟਿਕਟਾਂ ਅਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਾਫ ਦਾ ਦਫਤਰ ਖੋਲ੍ਹਿਆ ਹੈ। ਜਿਸਦਾ ਬੀਤੇ ਦਿਨ ਉਦਘਾਟਨ ਹੋਇਆ, ਜਿਸ ਵਿਚ ਇਟਲੀ ਦੀਆ ਵੱਖ-ਵੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। 

PunjabKesari
          

ਇਸ ਮੌਕੇ ਰੀਗਲ ਰੈਂਸਟੋਰੈਂਟ ਬਰੇਸ਼ੀਆਂ ਦੇ ਮਾਲਕ ਸ. ਲਖਵਿੰਦਰ ਸਿੰਘ ਡੋਗਰਾਵਾਲ ਸਕੱਤਰ ਜਨਰਲ ਸ਼੍ਰੌਮਣੀ ਅਕਾਲੀ ਦਲ ਐਨ.ਆਰ.ਆਈ ਵਿੰਗ ਇਟਲੀ ਨੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ।ਗੱਲਬਾਤ ਕਰਦਿਆ ਸ. ਹਰਕੀਰਤ ਸਿੰਘ ਧਾਮ ਨੇ ਦੱਸਿਆ ਕਿ ਭਾਈਚਾਰੇ ਦੇ ਲੋਕਾਂ ਦੀ ਮੰਗ ਤੇ ਸਸਤੀਆਂ ਹਵਾਈ ਟਿਕਟਾਂ ਅਤੇ ਇਮੀਗ੍ਰੇਸ਼ਨ ਪੇਪਰਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਬਨਿਅੋਲੋ ਮੇਲਾ ਵਿਖੇ ਦਫਤਰ ਖੋਲ੍ਹਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਦਫਤਰ ਵਿੱਚ ਹਵਾਈ ਟਿਕਟਾਂ ਦੇ ਨਾਲ  ਭਾਰਤੀ ਅੰਬੈਸੀ ਨਾਲ ਸੰਬੰਧਿਤ ਫਾਈਲਾਂ ਅਤੇ ਇਟਲੀ ਦੇ ਵੱਖ-ਵੱਖ ਦਫਤਰਾਂ ਦੇ ਕਾਗਜਾਂ ਲਈ ਫਾਰਮ ਆਦਿ ਭਰਨ ਦੇ  ਨਾਲ-ਨਾਲ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਆਦਿ ਦੇਸ਼ਾਂ ਦੀਆਂ ਵੀਜ਼ਾ ਫਾਈਲਾਂ ਵੀ ਤਿਆਰ ਕੀਤੀਆਂ ਜਾਣਗੀਆਂ। ਸ. ਲਖਵਿੰਦਰ ਸਿੰਘ ਡੋਗਰਾਵਾਲ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਟਲੀ ਵਿੱਚ ਭਾਰਤੀ ਤਰੱਕੀ ਦੇ ਰਾਹ ਹਨ, ਸਾਨੂੰ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਕਾਰੋਬਾਰੀ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News