ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਮਿਲੀਆ ਵੱਲੋਂ ਮਨਾਏ ਆਗਮਨ ਪੁਰਬ ''ਤੇ ਸੰਗਤ ਦਾ ਭਾਰੀ ਇਕੱਠ
Monday, Mar 02, 2026 - 07:44 PM (IST)
ਰੋਮ (ਇਟਲੀ) (ਟੇਕ ਚੰਦ ਜਗਤਪੁਰ) : ਸਮੁੱਚੀ ਮਾਨਵਤਾ ਦੇ ਮਸੀਹਾ, ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਪੁਰਬ ਸੰਤਾ ਬਤੋਰੀਆ ਵਿਖੇ ਸ੍ਰੀ ਗੁਰੂ ਰਵਿਦਾਸ ਟੈਂਪਲ ਰੀਜੋਇਮੀਲੀਆ ਵੱਲੋਂ ਪ੍ਰਧਾਨ ਸ਼ਿੰਗਾਰਾ ਸਿੰਘ ਮੱਲ, ਗਾਇਕ ਸੋਢੀ ਮੱਲ, ਜੀਵਨ ਬੰਗਾ, ਰਕੇਸ਼ ਮਜਾਰੀ, ਸ਼ਿੰਦਾ ਮੱਲਪੁਰੀਆ, ਲੱਕੀ ਬੈਂਸ, ਰਾਜ ਕੁਮਾਰ ਸੰਧੂ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ।
ਇਹ ਸਮਾਗਮ ਦੇ ਵਿੱਚ ਮਾਸਟਰ ਬਲਬੀਰ ਮੱਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਵਿਰੋਨਾ, ਅਮਰੀਕ ਲਾਲ ਦੌਲੀਕੇ ਸਾਬਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਵੀਓ ਬਰੇਸ਼ੀਆ, ਬੁੱਧ ਪ੍ਰਕਾਸ਼ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ, ਰਾਮ ਆਸਰਾ, ਬੈਰਗਾਮੋ, ਰਵਿੰਦਰ ਲਾਡੀ ਮਾਨਤੋਵਾ, ਜਸਵਿੰਦਰ ਚੁੰਬਰ, ਪ੍ਰਹਲਾਦ ਬਖਲੌਰ, ਬੱਬੂ ਜਲੰਧਰੀਆ ਵਿਚੈਂਸਾ, ਬਲਜੀਤ ਸਿੰਘ, ਵਿਜੇ ਬਖਲੌਰ ਅਤੇ ਹੋਰ ਸਭਾਵਾਂ ਦੇ ਅਹੁਦੇਦਾਰਾਂ ਨੇ ਸੰਗਤਾਂ ਸਮੇਤ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਅਖੰਡ ਜਾਪ ਉਪਰੰਤ ਭਾਈ ਜੀਵਨ ਸਿੰਘ ਮਾਨ ਨੇ ਸਰਬੱਤ ਦੇ ਭਲੇ ਹਿੱਤ ਅਰਦਾਸ ਕੀਤੀ। ਉਪਰੰਤ ਗਾਇਕ ਜੀਵਨ ਬੰਗਾ ਨੇ ਆਪਣੇ ਨਵੇਂ ਸ਼ਬਦਾਂ ਨਾਲ ਹਾਜ਼ਰੀ ਲਗਵਾਈ।
ਇਸ ਮੌਕੇ ਗਾਇਕ ਰਣਜੀਤ ਰਾਣਾ ਨੇ ਆਈਆਂ ਸੰਗਤਾਂ ਨੂੰ ਆਪਣੀਆਂ ਵੱਖੋ-ਵੱਖ ਰਚਨਾਵਾਂ ਸੰਗਤਾਂ ਦੇ ਸਨਮੁਖ ਕੀਤੀਆਂ। ਕਮੇਟੀ ਵੱਲੋਂ ਵੱਖ-ਵੱਖ ਖੇਤਰ ਵਿੱਚ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ ।ਇਸ ਮੌਕੇ ਤੇ ਪ੍ਰਧਾਨ ਸ਼ਿੰਗਾਰਾ ਸਿੰਘ ਮੱਲ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਆਗਮਨ ਪੁਰਬ ਨਵੇਂ ਗੁਰੂਘਰ ਵਿਖੇ ਮਨਾਇਆ ਜਾਵੇਗਾ ।ਇਸ ਮੌਕੇ ਤੇ ਕਮੇਟੀ ਵੱਲੋਂ ਆਈਆਂ ਸ਼ਖਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕਮੇਟੀ ਦੇ ਜਨਰਲ ਸਕੱਤਰ ਸੋਢੀ ਮੱਲ ਨੇ ਆਈਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
