ਅਗਿਆਤ ਫੋਨ ਕਾਲਾਂ 'ਚ ਇਮਾਰਤਾਂ 'ਚ ਬੰਬ ਧਮਾਕੇ ਦੀ ਧਮਕੀ, ਪੁਲਸ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ

Friday, Mar 06, 2026 - 06:09 PM (IST)

ਅਗਿਆਤ ਫੋਨ ਕਾਲਾਂ 'ਚ ਇਮਾਰਤਾਂ 'ਚ ਬੰਬ ਧਮਾਕੇ ਦੀ ਧਮਕੀ,  ਪੁਲਸ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ

ਰੋਮ/ਮਿਲਾਨ(ਦਲਵੀਰ ਸਿੰਘ ਕੈਂਥ)  ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿੱਚ ਛਿੜੀ ਜੰਗ ਕਾਰਨ ਉਂਝ ਹੀ ਬਹੁਤੇ ਦੇਸ਼ਾਂ ਵਿੱਚ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕਰ ਰੱਖਿਆ ਹੈ ਅਜਿਹੇ ਵਿੱਚ ਇਟਲੀ ਵਿੱਚ ਪਹਿਲਾਂ ਰੋਮ ਅਤੇ ਹੁਣ ਮਿਲਾਨ ਵਿੱਚ ਆ ਰਹੀਆਂ ਗੁੰਮਨਾਮ ਫੋਨ ਕਾਲਾਂ ਜਿਹੜੀਆਂ ਇਹਨਾਂ ਸ਼ਹਿਰਾਂ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਦੇ ਰਹੀਆਂ ਇਹਨਾਂ ਕਾਲਾਂ ਨਾਲ ਆਮ ਲੋਕਾਂ ਦੇ ਨਾਲ ਪੁਲਸ ਪ੍ਰਸ਼ਾਸ਼ਨ ਵੀ ਕਾਫ਼ੀ ਪ੍ਰੇਸ਼ਾਨੀ ਵਿਚੋਂ ਲੰਘਦਾ ਨਜ਼ਰੀ ਆ ਰਿਹਾ ਹੈ।ਬੀਤੇ ਦਿਨ ਐਮਰਜੈਂਸੀ ਨੰਬਰ 112 ਤੇ 6 ਮਿੰਟਾਂ ਦੇ ਵਿਚਕਾਰ ਦੋ ਅਗਿਆਤ ਕਾਲਾਂ ਰਾਹੀ ਰਾਜਧਾਨੀ ਰੋਮ ਸਥਿਤ ਇਮਾਰਤ ਦੇਲਾ ਸਕਰੋਪਾ ਅਤੇ ਪਲਾਸੋ ਗਰਾਸਿਓਲੀ ਵਿਖੇ ਵਿਸਫੋਟਕ ਪਦਾਰਥ ਹੋਣ ਦੀ ਗੱਲ ਦੱਸੀ ਗਈ।ਦੋਨੋ ਕਾਲਾਂ ਕਿਸੇ ਬੰਦੇ ਦੀ ਆਵਾਜ਼ ਵਿੱਚ ਦੱਸੀਆਂ ਜਾ ਰਹੀ ਹੈ।

PunjabKesari

ਇਸ ਧਮਕੀ ਉਪੱਰ ਰੋਮ ਪੁਲਸ ਤੁਰੰਤ ਹਰਕਤ ਵਿੱਚ ਵਾਧਾ ਕਰ ਰਹੀ ਸੀ ਕਿ ਦੋ ਕਾਲਾਂ ਨੇ ਹੋਰ ਦੋ ਟਿਕਾਣੇ ਸਿਲਵੀਓ ਬਰਲੁਸਕੋਨੀ ਦੇ ਸਾਬਕਾ ਰੋਮਨ ਨਿਵਾਸ ਅਤੇ ਵਿਦੇਸ਼ੀ ਪ੍ਰੈੱਸ ਦੇ ਮੁੱਖ ਦਫ਼ਤਰ ਦਾ ਜ਼ਿਕਰ ਕਰ ਦਿੱਤਾ।ਰਾਜਧਾਨੀ ਦੀ ਪੁਲਸ ਨੇ ਬਹੁਤ ਹੀ ਸੰਜੀਦਗੀ ਅਤੇ ਮੁਸਤੈਦੀ ਨਾਲ 4 ਚਾਰੇ ਦੱਸੇ ਨਿਕਾਣਿਆਂ ਨੂੰ ਖਾਲੀ ਕਰਵਾ ਦਿੱਤਾ ਅਤੇ ਕੁੱਤਿਆਂ ਤੇ ਬੰਬ ਲੱਭਣ ਵਾਲੇ ਯੰਤਰਾਂ ਦੀ ਮਦਦ ਨਾਲ ਸੰਬਧਤ ਇਮਾਰਤਾਂ ਦਾ ਚੱਪਾ-ਚੱਪਾ ਨੱਪ ਲਿਆ ।ਫਿਰ ਇੱਕ ਅਗਿਆਨ ਕਾਲ ਨੇ ਇਟਲੀ ਦੀ ਸਿਆਸੀ ਪਾਰਟੀ ਫਰਤੇਲੀ ਦਾ ਇਤਾਲੀਆ ਤੇ ਦੇਲ ਸੇਕੋਲੋ ਦੀ ਇਤਾਲੀਆ ਦੇ ਮੁੱਖ ਦਫ਼ਤਰ ਦਾ ਜ਼ਿਕਰ ਕਰ ਦਿੱਤਾ।ਇਹਨਾਂ ਧਮਕੀ ਭਰੀਆਂ ਅਗਿਆਤ ਕਾਲਾਂ ਨੇ ਪੁਲਸ ਹੈੱਡ ਕੁਆਰਟਰ ਦੀ ਸਮੁੱਚੀ ਟੀਮ ਨੂੰ ਸਾਰਾ ਦਿਨ ਚੱਕਰਾਂ ਵਿੱਚ ਪਾ ਰੱਖਿਆ।ਖੁਸ਼ਕਿਸਮਤੀ ਰਹੀ ਕਿ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਪੁਲਸ ਹੁਣ ਵੀ ਪੂਰੀ ਤਰ੍ਹਾਂ ਚੌਕਸੀ ਨਾਲ ਬਾਜ ਅੱਖ ਰੱਖੀ ਬੈਠੀ ਹੈ।

PunjabKesari

ਇਸ ਘਟਨਾ ਨੇ ਇਟਲੀ ਪੁਲਸ ਪ੍ਰਸ਼ਾਸ਼ਨ ਨੂੰ ਹਾਲੇ ਸਾਹ ਨਹੀ ਲੈਣ ਲੈਣ ਦਿੱਤਾ ਕਿ ਅੱਜ ਮਿਲਾਨ ਦੀ ਇੱਕ ਅਦਾਲਤ "ਪੈਲੇਸ ਆਫ਼ ਜਸਟਿਸ"ਦੀ ਇਮਾਰਤ ਵਿੱਚ ਬੰਬ ਹੋਣ ਸੰਬਧੀ ਫਿਰ ਇੱਕ ਅਗਿਆਤ ਕਾਲ ਨੇ ਮਿਲਾਨ ਦੇ ਪੁਲਸ ਹੈੱਡ ਕੁਆਰਟਰ ਦੀ ਨੀਂਦ ਉਡਾ ਦਿੱਤੀ ਹੈ। ਮਿਲਾਨ ਦਾ ਪੁਲਸ ਪ੍ਰਸ਼ਾਸ਼ਨ ਮਿੰਟੋ-ਮਿੰਟੀ ਅਦਾਲਤ ਦੀ ਇਮਾਰਤ ਨੂੰ ਖਾਲੀ ਕਰਵਾਉਣ ਲਈ ਪੱਬਾਂ ਭਾਰ ਹੋ ਕੰਮ ਕਰ ਰਿਹਾ ਹੈ।ਅੱਗ ਬੁਝਾਊ ਦਸਤਾ,ਬੰਬ ਨਕਾਰਾ ਕਰਨ ਵਾਲੀ ਟੀਮ ਅਤੇ ਬੰਬ ਲੱਭਣ ਵਾਲੇ ਕੁੱਤਿਆਂ ਦੇ ਦਸਤੇ ਵੱਡੀ ਗਿਣਤੀ ਵਿੱਚ ਅਦਾਲਤ ਦਾ ਕੋਨਾ-ਕੋਨਾ ਬਹੁਤ ਡੂੰਘਾਈ ਨਾਲ ਨਾਪ ਰਹੇ ਹਨ।ਅਦਾਲਤ ਦੀਆਂ ਸਾਰੀ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਜਦੋਂ ਕਿ ਇਸ ਦੇ ਆਲੇ ਦੁਆਲੇ ਦੀਆਂ ਗਲੀਆਂ ਨੂੰ ਵੀ ਟੇਪ ਨਾਲ ਸੀਲ ਕਰ ਦਿੱਤਾ ਗਿਆ ਹੈ।ਖ਼ਬਰ ਲਿਖੇ ਜਾਣ ਤੱਕ ਸਥਿਤੀ ਪੂਰੀ ਤਰ੍ਹਾਂ ਪੁਲਸ ਪ੍ਰਸ਼ਾਸ਼ਨ ਦੀ ਪਕੜ ਵਿੱਚ ਸੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਦੀ ਕੋਈ ਜਾਣਕਾਰੀ ਨਹੀਂ।ਪੁਲਸ ਪ੍ਰਸ਼ਾਸ਼ਨ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਡਰਨ ਤੋਂ ਮਨ੍ਹਾਂ ਕੀਤਾ।
PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News