ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਸਮੁੱਚਾ ਜੀਵਨ ਦੱਬੇ-ਕੁਚਲਿਆਂ ਨੂੰ ਉੱਚਾ ਚੁੱਕਣ ਹਿੱਤ ਸਮਰਪਿਤ ਰਿਹਾ: ਸਰਬਜੀਤ ਜਗਤਪੁਰੀ

Wednesday, Mar 11, 2026 - 03:58 AM (IST)

ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਸਮੁੱਚਾ ਜੀਵਨ ਦੱਬੇ-ਕੁਚਲਿਆਂ ਨੂੰ ਉੱਚਾ ਚੁੱਕਣ ਹਿੱਤ ਸਮਰਪਿਤ ਰਿਹਾ: ਸਰਬਜੀਤ ਜਗਤਪੁਰੀ

ਰੋਮ (ਇਟਲੀ) (ਟੇਕ ਚੰਦ ਜਗਤਪੁਰ) : ਇਟਲੀ ਦੇ ਜ਼ਿਲ੍ਹਾ ਬ੍ਰੇਸ਼ੀਆ ਵਿੱਚ ਲਗਭਗ ਦੋ ਦਹਾਕੇ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਆਪਣਾ ਵਿਲੱਖਣ ਯੋਗਦਾਨ ਪਾ ਰਹੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬਸਾਨੋ ਬਰੇਸ਼ੀਆਨੋ ਬ੍ਰੇਸ਼ੀਆ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ 649ਵਾਂ ਆਗਮਨ ਪੁਰਬ ਬੜੀ ਸ਼ਰਧਾ, ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸੰਗਤਾਂ ਹੁੰਮ-ਹੁਮਾ ਕੇ ਪਹੁੰਚੀਆਂ।

PunjabKesari

PunjabKesari

ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਬਜੀਤ ਰਾਮ ਜਗਤਪੁਰੀ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਜੀ ਦਾ ਸਮੁੱਚਾ ਜੀਵਨ ਦੱਬੇ-ਕੁਚਲੇ, ਲਤਾੜੇ ਅਤੇ ਗਰੀਬ ਵਰਗ ਨੂੰ ਉੱਚਾ ਚੁੱਕਣ ਹਿੱਤ ਸਮਰਪਿਤ ਰਿਹਾ। ਉਹਨਾਂ ਨੇ ਆਪਣੇ ਇਨਕਲਾਬੀ ਸੰਘਰਸ਼ ਦੌਰਾਨ ਪਾਖੰਡਵਾਦ, ਛੂਆਛੂਤ, ਜਾਤ-ਪਾਤ ਅਤੇ ਹੋਰ ਅਨੇਕਾਂ ਸਮਾਜਿਕ ਕੁਰੀਤੀਆਂ ਖਿਲਾਫ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਸਮੁੱਚੀ ਮਾਨਵਤਾ ਨੂੰ ਹੱਥੀਂ ਕਿਰਤ ਕਾਰਨ ਤੇ ਨਾਮ ਜਪਣ ਦਾ ਹੋਕਾ ਦਿੱਤਾ। ਅੱਜ ਸਮੁੱਚੇ ਸਮਾਜ ਨੂੰ ਉਹਨਾਂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਕੇ ਬਤੀਤ ਕਰਨਾ ਚਾਹੀਦਾ। ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਕੀਰਤਨੀ ਜਥੇ ਨੇ ਰਸਭਿੰਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

PunjabKesari

PunjabKesari

ਇਸ ਮੌਕੇ ਸੰਬੋਧਨ ਕਰਦਿਆਂ ਤੀਰਥ ਰਾਮ ਜਗਤਪੁਰੀ ਮੁੱਖ ਪ੍ਰਬੰਧਕ ਕਮੇਟੀ ਨੇ ਕਿਹਾ ਕਿ 650ਵਾਂ ਆਗਮਨ ਪੁਰਬ ਵੀ ਬੜੀ ਸ਼ਰਧਾ, ਭਾਵਨਾ ਤੇ ਸ਼ਾਨੋ-ਸ਼ੌਕਤ ਦੇ ਨਾਲ ਮਨਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਆਰੰਭ ਕਰ ਦਿੱਤੀਆਂ ਜਾਣਗੀਆਂ। ਕਮੇਟੀ ਵੱਲੋ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਸਮਾਗਮ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ਵੱਲੋਂ ਲੰਗਰ ਤੋਂ ਇਲਾਵਾ ਖਾਣ-ਪੀਣ ਦੇ ਵੀ ਸਟਾਲ ਲਗਾਏ ਹੋਏ ਸਨ।

PunjabKesari

ਇਸ ਮੌਕੇ ਰਣਜੀਤ ਸਿੰਘ ਪ੍ਰਧਾਨ, ਜਸਕਰਨ ਰਾਜੂ, ਸਮਰਜੀਤ ਸਿੰਘ, ਹਰਪ੍ਰੀਤ ਸਿੰਘ, ਕਮਲਜੀਤ ਸਿੰਘ, ਰਮਨ ਕੁਮਾਰ, ਬਲਬੀਰ ਸਿੰਘ, ਸੁਖਵਿੰਦਰ ਸਹਿਜਲ, ਬਲਵੀਰ ਸਹਿਜਲ ਤੇ ਅਮਨਦੀਪ ਮੈਂਗੜਾ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News