ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਖ਼ਾਸ ਐਲਾਨ

Thursday, Feb 26, 2026 - 11:14 AM (IST)

ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਖ਼ਾਸ ਐਲਾਨ

ਰੋਮ (ਇਟਲੀ)ਟੇਕ ਚੰਦ ਜਗਤਪੁਰ- ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਈਮਿਲੀਆ ਵਲੋਂ ਇਟਲੀ 'ਚ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਸ਼ਿੰਗਾਰਾ ਸਿੰਘ ਮੱਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਇਮੀਲੀਆ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਅੱਗੇ ਕਿਹਾ ਕਿ ਇਹ ਸਨਮਾਨ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਕਰਵਾਏ ਜਾ ਰਹੇ 1 ਮਾਰਚ ਦਿਨ ਐਤਵਾਰ ਨੂੰ ਵਿਸ਼ੇਸ਼ ਸਮਾਗਮ ਦੇ ਵਿੱਚ ਹੋਵੇਗਾ।

PunjabKesari

ਪੜ੍ਹੋ ਇਹ ਖਾਸ  ਖ਼ਬਰ-ਅੱਜ ਫਿਰ ਟੁੱਟੇ Gold-Silver ਦੇ ਭਾਅ, 3422 ਰੁਪਏ ਡਿੱਗੀ ਚਾਂਦੀ, ਜਾਣੋ ਕੀਮਤੀ ਧਾਤਾਂ ਦੇ ਰੇਟ

ਇਸ ਸਮਾਗਮ ਵਿੱਚ ਜਿੱਥੇ ਇਟਲੀ ਦਾ ਪ੍ਰਸਿੱਧ ਕੀਰਤਨੀ ਜਥਾ ਆਈਆਂ ਸੰਗਤਾਂ ਨਿਹਾਲ ਕਰੇਗਾ ਉਥੇ ਪ੍ਰਸਿੱਧ ਗਾਇਕ ਰਣਜੀਤ ਰਾਣਾ ਸਤਿਗੁਰਾਂ ਦੀ ਮਹਿੰਮਾ ਦਾ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਮੌਕੇ 'ਤੇ ਉਹਨਾਂ ਨਾਲ ਗਾਇਕ ਸੋਢੀ ਮੱਲ ,ਜੀਵਨ ਕੁਮਾਰ ਬੰਗਾ, ਰਾਜ ਕੁਮਾਰ ਸੰਧੂ, ਸ਼ਿੰਦਾ ਮੱਲਪੁਰੀਆ ,ਰਕੇਸ਼ ਮਜਾਰੀ ਅਤੇ ਲੱਕੀ ਬੈਂਸ ਆਦਿ ਨਾਲ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ  ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Vandana

Content Editor

Related News