ਦੱਖਣੀ ਇਟਲੀ ''ਚ ਹੋਲੇ ਮਹੱਲੇ ਦੀਆਂ ਲੱਗੀਆਂ ਰੌਣਕਾਂ (ਤਸਵੀਰਾਂ)
Thursday, Mar 12, 2026 - 05:21 PM (IST)
ਮਿਲਾਨ (ਸਾਬੀ ਚੀਨੀਆ) ਇਟਲੀ ਦੇ ਦੱਖਣ ਵਿੱਚ ਸਥਿਤ ਪੁਰਾਤਨ ਸ਼ਹਿਰ ਬਾਰੀ ਵਿੱਚ ਸਿੱਖ ਧਰਮ ਦੇ ਪਹਿਲੇ ਧਾਰਮਿਕ ਅਸਥਾਨ ਗੁਰਦੁਆਰਾ ਸਿੰਘ ਸਭਾ ਸਨੀ ਕਾਰਦੋ ਵਿਖੇ ਸਿੱਖ ਸੰਗਤਾਂ ਵੱਲੋਂ ਲਗਾਤਾਰ ਦੂਸਰੀ ਵਾਰ ਹੋਲੇ ਮਹੱਲਾ ਬੜੀ ਸ਼ਾਨੋ ਸ਼ੌਕਤ ਅਤੇ ਜਾਹੋ ਜਲਾਲ ਦੇ ਨਾਲ ਮਨਾਇਆ ਗਿਆ। ਇਸ ਮੌਕੇ ਉੱਤਰੀ ਅਤੇ ਸੈਂਟਰ ਇਟਲੀ ਤੋਂ ਪਹੁੰਚੀਆਂ ਨਿਹੰਗ ਸਿੰਘਾਂ ਦੀਆਂ ਫੌਜਾਂ ਵੱਲੋਂ ਹੋਲਾ ਮਹੱਲਾ ਕੱਢਿਆ ਗਿਆ। ਦੱਸਣ ਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਾਲ ਵੀ ਹੋਲੇ ਮਹੱਲੇ ਮੌਕੇ ਅਜਿਹਾ ਸਮਾਗਮ ਕਰਵਾਇਆ ਗਿਆ ਸੀ । ਤੇ ਇਸ ਸਾਲ ਵੀ ਸੰਗਤਾਂ ਨੇ ਦੂਰ ਦਰਾਡੇ ਤੋਂ ਪਹੁੰਚ ਕਰਕੇ ਇਸ ਸਮਾਗਮ ਦੀਆਂ ਰੌਣਕਾਂ ਨੂੰ ਵਧਾਇਆ।



ਛੋਟੇ ਬੱਚਿਆਂ ਨੂੰ ਸ਼ਾਸਤਰ ਵਿੱਦਿਆ ਦੀ ਜਾਣਕਾਰੀ ਦਿੱਤੀ ਗਈ । ਨਿਹੰਗ ਸਿੰਘਾਂ ਵੱਲੋਂ ਇੱਕ ਦੂਸਰੇ 'ਤੇ ਰੰਗ ਪਾ ਕੇ ਹੋਲਾ ਮਹੱਲਾ ਮਨਾਇਆ ਗਿਆ ਅਤੇ ਇਸ ਮੌਕੇ 'ਤੇ ਗਤਕਾ ਕਲਾ ਦੇ ਜੋਹਰ ਵੀ ਵਿਖਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਰ ਦੁਰਾਡੇ ਤੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਜਿਨਾਂ ਵੱਲੋਂ ਇੱਥੇ ਪਹੁੰਚ ਕੇ ਹੋਲੇ ਮਹੱਲੇ ਦੀਆਂ ਰੌਣਕਾਂ ਨੂੰ ਵਧਾਇਆ ਗਿਆ। ਦੱਸਣ ਯੋਗ ਹੈ ਕਿ ਇਕੱਲੀ ਦੇ ਉੱਤਰੀ ਅਤੇ ਸੈਂਟਰ ਵਾਲੇ ਹਿੱਸਿਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਵੱਸੇ ਹੋਏ ਹਨ ਪਰ ਦੱਖਣ ਵਾਲੇ ਪਾਸੇ ਗਿਣਤੀ ਘੱਟ ਹੋਣ ਕਰਕੇ ਅਜਿਹੇ ਸਮਾਗਮ ਉਲੀਕਣੇ ਆਪਣੇ ਆਪ ਵਿੱਚ ਇੱਕ ਸ਼ਲਾਘਾਯੋਗ ਉਪਰਾਲਾ ਹੈ.।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
