ਗੁਰਪੁਰਬ ਸਬੰਧੀ ਸਮਾਗਮ ਸਫਲਤਾਪੂਰਵਕ ਸੰਪੰਨ ਹੋਣ ''ਤੇ ਸੰਗਤ ਦਾ ਧੰਨਵਾਦ : ਸ਼ਿੰਗਾਰਾ ਸਿੰਘ ਮੱਲ
Thursday, Mar 05, 2026 - 07:19 PM (IST)
ਰੋਮ (ਇਟਲੀ) (ਟੇਕਚੰਦ ਜਗਤਪੁਰ) : ਸਮੁੱਚੀ ਮਨੁੱਖਤਾ ਦੇ ਮਸੀਹਾ, ਮਹਾਨ ਕ੍ਰਾਂਤੀਕਾਰੀ, ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਆਗਮਨ ਪੁਰਬ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ (ਜੋ ਕਿ ਸੰਤਾ ਵਿਤੋਰੀਆ ਰਿਜੋਈਮਿਲੀਆ ਵਿਖੇ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਮਿਲੀਆ ਵੱਲੋਂ ਕਰਵਾਇਆ ਗਿਆ ਸੀ ਜਿਸ ਵਿਚ ਸੰਗਤਾਂ ਹੁੰਮ ਹੁੰਮਾ ਕੇ ਪਹੁੰਚੀਆ ਸਨ) ਦੇ ਸਫਲਤਾਪੂਰਵਕ ਸੰਪੰਨ ਹੋਣ 'ਤੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕਮੇਟੀ ਪ੍ਰਧਾਨ ਸ਼ਿੰਗਾਰਾ ਸਿੰਘ ਮੱਲ ਨੇ ਕਿਹਾ ਕਿ ਜਿਸ ਤਰ੍ਹਾਂ ਸਮਾਗਮ ਵਿੱਚ ਸੰਗਤ ਨੇ ਵੱਧ ਚੜ ਕੇ ਸਹਿਯੋਗ ਦਿੱਤਾ , ਭਵਿੱਖ ਵੀ ਸੰਗਤਾਂ ਕਮੇਟੀ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੀਆਂ ਰਹਿਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ 650ਵਾਂ ਗੁਰਪੁਰਬ ਨਵੇਂ ਗੁਰੂ ਘਰ ਵਿਖੇ ਕਰਵਾਇਆ ਜਾਵੇਗਾ ਜਿਸ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਕਰਵਾਏ ਜਾ ਰਹੇ ਅਜਿਹੇ ਸਮਾਗਮ ਜਿੱਥੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ, ਉੱਥੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਨਾਲ ਨਾਲ ਸਾਰਥਕ ਸਿੱਧ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਗਾਇਕ ਸੋਢੀ ਮੱਲ ਗਾਇਕ ਜੀਵਨ ਬੰਗਾ, ਰਕੇਸ਼ ਕੁਮਾਰ ਮਜਾਰੀ, ਛਿੰਦਾ ਮਲਪੁਰੀਆ, ਰਾਜ ਕੁਮਾਰ ਸੰਧੂ, ਲੱਕੀ ਬੈਂਸ ਆਦਿ ਨਾਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
