ਝੂਲਾ ਝੂਲ ਰਹੇ ਸ਼ਖਸ ਨੇ ਫੋਨ ਨੂੰ ਕੀਤਾ ਕੈਚ, ਵੀਡੀਓ ਵਾਇਰਲ

Monday, Sep 09, 2019 - 12:51 PM (IST)

ਝੂਲਾ ਝੂਲ ਰਹੇ ਸ਼ਖਸ ਨੇ ਫੋਨ ਨੂੰ ਕੀਤਾ ਕੈਚ, ਵੀਡੀਓ ਵਾਇਰਲ

ਮੈਡ੍ਰਿਡ (ਬਿਊਰੋ)— ਸਪੇਨ ਦੇ ਪੋਰਟ ਅਵੈਂਚਰ ਵਰਲਡ ਥੀਮ ਪਾਰਕ ਵਿਚ ਇਕ ਦਿਲਚਸਪ ਘਟਨਾ ਵਾਪਰੀ। ਇੱਥੇ ਇਕ ਜੋੜਾ ਰੋਲਰ ਕਾਸਟਰ ਦੀ ਸਵਾਰੀ ਦਾ ਆਨੰਦ ਲੈ ਰਿਹਾ ਸੀ। ਉਦੋਂ ਸ਼ਖਸ ਨੇ ਹਵਾ ਵਿਚ ਇਕ ਆਈਫੋਨ ਉੱਡਦਾ ਦੇਖਿਆ। ਸ਼ਖਸ ਨੇ ਜਲਦੀ ਹੀ ਫੋਨ ਨੂੰ ਇਕ ਹੱਥ ਨਾਲ ਫੜ ਲਿਆ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਜੋੜਾ ਸ਼ੰਭਲਾ ਰਾਈਡ (Shambhala Ride) ਕਰ ਰਿਹਾ ਸੀ, ਜੋ ਪਾਰਕ ਦੀ ਸਭ ਤੋਂ ਵੱਡੀ ਅਤੇ ਖਤਰਨਾਕ ਰਾਈਡ ਹੈ। 

PunjabKesari

ਰਾਈਡ ਦੌਰਾਨ ਜੋੜੇ ਨੇ ਦੇਖਿਆ ਕਿ ਅੱਗੇ ਵਾਲੇ ਸ਼ਖਸ ਦੀ ਜੇਬ ਵਿਚੋਂ ਫੋਨ ਨਿਕਲ ਕੇ ਹੇਠਾਂ ਵੱਲ ਡਿੱਗ ਰਿਹਾ ਹੈ। ਸ਼ਖਸ ਨੇ ਉੱਪਰ ਉੱਠ ਕੇ ਮੋਬਾਈਲ ਨੂੰ ਇਕ ਹੱਥ ਨਾਲ ਫੜ ਲਿਆ, ਜਿਸ ਲਈ ਉਸ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਫੋਨ ਨੂੰ ਫੜਨ ਵਾਲੇ ਸ਼ਖਸ ਦਾ ਨਾਮ ਸੈਮੁਅਲ ਕੈਂਫ ਹੈ, ਜੋ ਪਾਰਕ ਵਿਚ ਘੁੰਮਣ ਲਈ ਆਏ ਸਨ। ਇਸ ਵੀਡੀਓ ਨੂੰ ਖੁਦ ਸੈਮੁਅਲ ਨੇ ਰਿਕਾਰਡ ਕੀਤਾ ਅਤੇ ਯੂ-ਟਿਊਬ 'ਤੇ 4 ਸਤੰਬਰ ਨੂੰ ਅਪਲੋਡ ਕੀਤਾ। ਜਲਦੀ ਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ। ਇਕ ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਸੈਮੁਅਲ ਨੇ ਕਿਹਾ,''ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਫੋਨ ਕੈਚ ਕੀਤਾ ਹੈ। ਫੋਨ ਦੇ ਮਾਲਕ ਨੇ ਮੈਨੂੰ ਗਲੇ ਲਗਾ ਲਿਆ। ਉਹ ਕਾਫੀ ਖੁਸ਼ ਸਨ।''

 

ਇਸ ਵੀਡੀਓ ਨੂੰ ਹੁਣ ਤੱਕ ਯੂ-ਟਿਊਬ 'ਤੇ 48 ਲੱਖ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ। 19 ਹਜ਼ਾਰ ਤੋਂ ਜ਼ਿਆਦਾ ਲਾਈਕਸ ਅਤੇ ਹਜ਼ਾਰਾਂ ਕੁਮੈਂਟਸ ਕੀਤੇ ਜਾ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ,''ਇਹ ਅਸਲ ਵਿਚ ਸ਼ਾਨਦਾਰ ਅਤੇ ਖਤਰਨਾਕ ਵੀਡੀਓ ਹੈ। ਕਾਸ਼! ਇਹ ਵੀਡੀਓ ਥੋੜ੍ਹਾ ਹੋਰ ਲੰਬਾ ਹੁੰਦਾ ਤਾਂ ਅਸੀਂ ਸਾਰਿਆਂ ਦੀ ਪ੍ਰਤੀਕਿਰਿਆ ਦੇਖ ਸਕਦੇ।'' ਇਕ ਹੋਰ ਯੂਜ਼ਰ ਨੇ ਲਿਖਿਆ,''ਤੁਸੀਂ ਅਸਲ ਵਿਚ ਵੱਡਾ ਕੰਮ ਕੀਤਾ। ਤੁਹਾਡਾ ਕੈਚ ਦੇਖਣ ਦੇ ਬਾਅਦ ਫੋਨ ਦੇ ਮਾਲਕ ਦੇ ਸਾਹ ਵਿਚ ਸਾਹ ਆਇਆ ਹੋਵੇਗਾ।''


author

Vandana

Content Editor

Related News