ਦੱਖਣੀ ਕੋਰੀਆ ਨੇ ਪਹਿਲੀ ਵਾਰ ਸਵਦੇਸ਼ੀ ਪੁਲਾੜ ਰਾਕੇਟ ਦਾ ਕੀਤਾ ਸਫ਼ਲ ਪ੍ਰੀਖਣ
Tuesday, Jun 21, 2022 - 09:01 PM (IST)
ਸਿਓਲ-ਦੱਖਣੀ ਕੋਰੀਆ ਨੇ ਮੰਗਲਵਾਰ ਨੂੰ ਪਹਿਲੀ ਵਾਰ ਸਵਦੇਸ਼ੀ ਪੁਲਾੜ ਰਾਕੇਟ ਦਾ ਸਫ਼ਲ ਪ੍ਰੀਖਣ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਸਫਲਤਾ ਨਾ ਸਿਰਫ ਦੇਸ਼ ਦੀਆਂ ਵਧਦੀਆਂ ਪੁਲਾੜ ਇੱਛਾਵਾਂ ਨੂੰ ਵਧਾਏਗੀ ਸਗੋਂ ਇਸ ਨਾਲ ਇਹ ਵੀ ਸਾਬਤ ਹੋ ਗਿਆ ਕਿ ਦੱਖਣੀ ਕੋਰੀਆ ਕੋਲ ਪੁਲਾੜ ਆਧਾਰਿਤ ਨਿਗਰਾਨੀ ਪ੍ਰਣਾਲੀ ਬਣਾਉਣ ਅਤੇ ਵੱਡੀਆਂ ਮਿਜ਼ਾਈਲਾਂ ਬਣਾਉਣ ਦੀ ਅਹਿਮ ਤਕਨੀਕ ਮੌਜੂਦ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਸਿੰਗਲ ਯੂਜ਼ ਪਲਾਸਟਿਕ 1 ਜੁਲਾਈ ਤੋਂ ਬੈਨ, ਉਲੰਘਣਾ ਕਰਨ 'ਤੇ ਹੋਵੇਗੀ ਕਾਰਵਾਈ
ਉੱਤਰ ਕੋਰੀਆ ਨਾਲ ਜਾਰੀ ਦੁਸ਼ਮਣੀ ਦਰਮਿਆਨ ਅਧਿਕਾਰੀ ਨੇ ਇਹ ਬਿਆਨ ਦਿੱਤਾ ਹੈ। ਦੱਖਣੀ ਕੋਰੀਆ ਦੇ ਵਿਗਿਆਨ ਮੰਤਰਾਲਾ ਨੇ ਕਿਹਾ ਕਿ ਤਿੰਨ ਪੜਾਅ ਵਾਲੇ 'ਨੂਰੀ ਰਾਕੇਟ' ਸ਼ਾਮ ਚਾਰ ਵਜੇ ਲਾਂਚ ਹੋਣ ਤੋਂ ਬਾਅਦ ਉਪਗ੍ਰਹਿ ਨੂੰ ਲੈ ਕੇ 700 ਕਿਲੋਮੀਟਰ (435 ਮੀਲ) ਦੀ ਉੱਚਾਈ ਲਈ ਰਵਾਨਾ ਹੋਇਆ। ਇਸ ਦੀ ਲਾਂਚਿੰਗ ਦੱਖਣੀ ਟਾਪੂ 'ਤੇ ਸਥਿਤ ਦੱਖਣੀ ਕੋਰੀਆ ਦੇ ਪੁਲਾੜ ਲਾਂਚ ਕੇਂਦਰ ਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੱਚੇ ਅਤੇ ਪਾਮ ਤੇਲਾਂ ਦੀਆਂ ਕੀਮਤਾਂ ’ਚ ਆਈ ਗਿਰਾਵਟ
ਇਸ ਲਾਂਚ ਨੇ ਦੱਖਣੀ ਕੋਰੀਆ ਨੂੰ ਪੁਲਾੜ 'ਚ ਉਪਗ੍ਰਹਿ ਸਥਾਪਿਤ ਕਰਨ ਵਾਲਾ ਦੁਨੀਆ ਦਾ 10ਵਾਂ ਦੇਸ਼ ਬਣਾ ਦਿੱਤਾ ਹੈ। ਇਹ ਦੱਖਣੀ ਕੋਰੀਆ ਦਾ ਨੂਰੀ ਰਾਕੇਟ ਦਾ ਦੂਜਾ ਲਾਂਚ ਸੀ। ਪਿਛਲੇ ਸਾਲ ਅਕਤੂਬਰ 'ਚ ਦੱਖਣੀ ਕੋਰੀਆ ਦਾ ਇਹ ਲਾਂਚ ਸਫਲ ਨਹੀਂ ਹੋ ਸਕਿਆ ਸੀ ਕਿਉਂਕਿ ਰਾਕੇਟ ਦੇ ਤੀਸਰੇ ਪੜਾਅ ਦਾ ਇੰਜਣ ਯੋਜਨਾ ਤੋਂ ਪਹਿਲਾਂ ਸੜ ਗਿਆ ਸੀ। ਦੁਨੀਆ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੱਖਣੀ ਕੋਰੀਆ ਵਿਸ਼ਵ ਬਾਜ਼ਾਰ 'ਚ ਸੈਮੀਕੰਡਕਟਰਸ, ਆਟੋਮੋਬਾਇਲ ਅਤੇ ਸਮਾਰਟਫੋਨ ਦਾ ਮੁੱਖ ਸਪਲਾਇਰ ਹੈ।
ਇਹ ਵੀ ਪੜ੍ਹੋ : ਕੀਮਤਾਂ ਨੂੰ ਕੰਟਰੋਲ ਕਰਨ ਲਈ ਖੰਡ ਐਕਸਪੋਰਟ ’ਤੇ ਜਾਰੀ ਰਹਿ ਸਕਦੀਆਂ ਹਨ ਪਾਬੰਦੀਆਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ