ਬੱਚੇ ਪੈਦਾ ਨਾ ਕਰਨ ’ਤੇ ਸਾਂਸਦ ਨੇ ਮਹਿਲਾ ਪ੍ਰੋਫੈਸਰ ਨੂੰ ਝਿੜਕਿਆ

09/02/2019 5:28:13 PM

ਸਿਓਲ (ਭਾਸ਼ਾ)— ਦੱਖਣੀ ਕੋਰੀਆ ਦੇ ਇਕ ਸਾਂਸਦ ਨੇ ਸੋਮਵਾਰ ਨੂੰ ਇਕ ਮਹਿਲਾ ਪ੍ਰੋਫੈਸਰ ਨੂੰ ਲੈ ਕੇ ਬਹੁਤ ਅਜੀਬ ਬਿਆਨ ਦਿੱਤਾ। ਸਾਂਸਦ ਨੇ ਮਹਿਲਾ ਨੂੰ ਕਿਹਾ ਕਿ ਉਸ ਨੇ ਕਿਸੇ ਬੱਚੇ ਨੂੰ ਜਨਮ ਨਾ ਦੇ ਕੇ ਦੇਸ਼ ਦੇ ਪ੍ਰਤੀ ਆਪਣੇ ਫਰਜ਼ ਨੂੰ ਪੂਰਾ ਨਹੀਂ ਕੀਤਾ। ਭਾਵੇਂ ਦੱਖਣੀ ਕੋਰੀਆ ਤਕਨੀਕ ਅਤੇ ਆਰਥਿਕ ਰੂਪ ਨਾਲ ਉੱਨਤ ਹੋਵੇ ਪਰ ਸਮਾਜ ਵਿਚ ਹਾਲੇ ਵੀ ਪਿੱਤਰਵਾਦੀ ਸੋਚ ਕਾਇਮ ਹੈ।ਉੱਧਰ ਦੇਸ਼ ਵਿਚ ਬੱਚੇ ਦੇ ਪਾਲਣ-ਪੋਸ਼ਣ ’ਤੇ ਆਉਣ ਵਾਲੇ ਖਰਚ ਅਤੇ ਆਪਣੇ ਕਰੀਅਰ ਨੂੰ ਦੇਖਦਿਆਂ ਬੱਚਿਆਂ ਨੂੰ ਜਨਮ ਨਾ ਦੇਣ ਦੀ ਸੋਚ ਰੱਖਣ ਵਾਲੀਆਂ ਔਰਤਾਂ ਦੀ ਗਿਣਤੀ ਵੱਧ ਰਹੀ ਹੈ। 

ਸਰਕਾਰ ਜਨਮ ਦਰ ਵਧਾਉਣ ਲਈ 2005 ਤੋਂ ਕਰੋੜਾਂ ਡਾਲਰ ਖਰਚ ਕਰ ਚੁੱਕੀ ਹੈ। ਦੱਖਣੀ ਕੋਰੀਆ ਘੱਟ ਜਨਮ ਦਰ ਵਾਲੇ ਦੇਸ਼ਾਂ ਵਿਚੋਂ ਇਕ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਇੱਥੇ ਵਿਰੋਧੀ ਲਿਬਰਟੀ ਕੋਰੀਆ ਪਾਰਟੀ ਦੇ 5 ਬਾਰ ਦੇ ਸਾਂਸਦ ਜਿਓਂਗ ਕਾਬ-ਯੂਨ ਨੇ ਇਕ ਅਣਵਿਆਹੀ ਮਹਿਲਾ ਪ੍ਰੋਫੈਸਰ ਜੌ ਸੁੰਗ ਵੁਕ ਨੂੰ ਕਿਸੇ ਬੱਚੇ ਨੂੰ ਜਨਮ ਨਾ ਦੇਣ ਕਾਰਨ ਝਿੜਕ ਦਿੱਤਾ। ਵੁਕ ਕਰੀਬ 50 ਸਾਲ ਦੀ ਹੈ। ‘ਫੇਅਰ ਟਰੇਡ ਕਮਿਸ਼ਨ’ ਦੇ ਪ੍ਰਮੁੱਖ ਅਹੁਦੇ ’ਤੇ ਨਿਯੁਕਤੀ ਲਈ ਵੁਕ ਦੀ ਸੁਣਵਾਈ ਹੋ ਰਹੀ ਸੀ। 

ਯੂਨ ਨੇ ਕਿਹਾ,‘‘ਤੁਹਾਡਾ ਬਾਇਓਡਾਟਾ ਬਹੁਤ ਵਧੀਆ ਹੈ ਪਰ ਕ੍ਰਿਪਾ ਕਰਕੇ ਦੇਸ਼ ਦੇ ਪ੍ਰਤੀ ਆਪਣਾ ਫਰਜ਼ ਪੂਰਾ ਕਰੋ।’’ ਭਾਵੇਂਕਿ ਇਹ ਸੁਣ ਕੇ ਵੁਕ ਹੈਰਾਨ ਰਹਿ ਗਈ ਪਰ ਉਸ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਵਿਵਾਦ ਪੈਦਾ ਹੋ ਗਿਆ ਹੈ ਅਤੇ ਲੋਕ ਸਾਂਸਦ ਦੇ ਬਿਆਨ ਦੀ ਆਲੋਚਨਾ ਕਰ ਰਹੇ ਹਨ।


Vandana

Content Editor

Related News