ਬੇਟੇ ਬੈਰਨ ਨੇ 15 ਮਿੰਟਾਂ ’ਚ ਦਿੱਤੀ ਕੋਰੋਨਾ ਨੂੰ ਮਾਤ : ਟਰੰਪ
Tuesday, Oct 27, 2020 - 06:38 PM (IST)
ਪੈਂਸੀਲਵੇਨੀਆ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਬੈਰਨ ਦਾ ਕੋਰੋਨਾ ਵਾਇਰਸ ਇਨਫਕੈਸ਼ਨ 15 ਮਿੰਟਾਂ ’ਚ ਚਲਾ ਗਿਆ ਸੀ। ਟਰੰਪ ਨੇ ਸੋਮਵਾਰ ਨੂੰ ਪੈਂਸੀਲਵੇਨੀਆ ਦੇ ਮਾਰਟੀਨਸਬਰਗ ’ਚ ਇਕ ਰੈਲੀ ਦੌਰਾਨ ਆਪਣੇ ਸਮਰਥਕਾਂ ਨਾਲ ਗੱਲ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਉਨ੍ਹਾਂ ਦਾ ਬੇਟਾ ਕੋਰੋਨਾ ਵਾਇਰਸ ਤੋਂ 15 ਮਿੰਟ ’ਚ ਮੁਕਤ ਹੋ ਗਿਆ। ਟਰੰਪ ਨੇ ਫਰਸਟ ਲੇਡੀ ਮੇਲਾਨੀਆ ਟਰੰਪ ਅਤੇ ਆਪਣੇ 14 ਸਾਲਾਂ ਬੇਟੇ ਬੈਰਨ ਟਰੰਪ ਨੂੰ ਅਕਤੂਬਰ ’ਚ ਹੋਏ ਕੋਰੋਨਾ ਦੇ ਬਾਰੇ ’ਚ ਗੱਲ ਕਰਦੇ ਹੋਏ ਇਹ ਜਾਣਕਾਰੀ ਦਿੱਤੀ।
ਟਰੰਪ ਨੇ ਆਪਣੇ ਬੇਟੇ ਦੀ ਮਜ਼ਬੂਤ ਪ੍ਰਤੀਰੋਧੀ ਸਮਰੱਥਾ ਵੱਲ ਇਸ਼ਾਰਾ ਕਰਦੇ ਹੋਏ ਇਹ ਵਾਕਿਆ ਸੁਣਾਇਆ। ਟਰੰਪ ਨੇ ਬੈਰਨ ਦੇ ਕੋਰੋਨਾ ਟੈਸਟ ਦੇ ਪਾਜ਼ੇਟਿਵ ਰਿਜ਼ਲਟ ਆਉਣ ਤੋਂ ਬਾਅਦ ਡਾਕਰਟ ਨਾਲ ਹੋਈ ਗੱਲਬਾਤ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਡਾਕਟਰ ਤੋਂ ਬੈਰਨ ਦੇ ਕੋਰੋਨਾ ਟੈਸਟ ਬਾਰੇ ਪੁੱਛਿਆ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਰਿਜ਼ਲਟ ਪਾਜ਼ੇਟਿਵ ਹੈ ਪਰ 15 ਮਿੰਟ ਬਾਅਦ ਦੁਬਾਰਾ ਬੈਰਨ ਦੀ ਸਿਹਤ ਦੇ ਬਾਰੇ ’ਚ ਪੁੱਛਣ ’ਤੇ ਡਾਕਟਰ ਨੇ ਹੈਰਾਨੀ ਭਰਿਆ ਜਵਾਬ ਦਿੱਤਾ ਕਿ ਉਸ ਦਾ ਕੋਰੋਨਾ ਚਲਾ ਗਿਆ ਹੈ।
ਸਕੂਲ ਖੋਲ੍ਹਣ ਦਾ ਮਾਹੌਲ ਬਣਾਉਣਾ ਚਾਹ ਰਹੇ ਸਨ ਟਰੰਪ
ਟਰੰਪ ਪੇਨਸੀਲਵੇਨੀਆ ਦੀ ਚੋਣ ਰੈਲੀ ’ਚ ਜਦ ਸਕੂਲਾਂ ਨੂੰ ਖੋਲ੍ਹਣ ਲਈ ਇਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਸ ਕਿੱਸੇ ਨੂੰ ਸੁਣਾਇਆ। ਬਹੁਤ ਸਾਰੇ ਸਬੇ ਟਰੰਪ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਅਤੇ ਸਿਹਤ ਸੰਬੰਧੀ ਚਿੰਤਾਵਾਂ ਦੇ ਕਾਰਣ ਸਕੂਲਾਂ ਨੂੰ ਖੋਲ੍ਹਣ ’ਚ ਝਿਝਕ ਦਿਖਾ ਰਹੇ ਹਨ। ਦੇਸ਼ ਭਰ ’ਚ ਹੋ ਰਹੀਆਂ ਆਪਣੀਆਂ ਚੋਣ ਰੈਲੀਆਂ ’ਚ ਟਰੰਪ ਆਪਣੇ ਬੇਟੇ ਬੈਰਨ ਦੀ ਕੋਰੋਨਾ ਨਾਲ ਇੰਨੀ ਤੇਜ਼ੀ ਨਾਲ ਹੋਈ ਰਿਕਵਰੀ ਦਾ ਉਦਾਹਰਣ ਇਸ ਲਈ ਦੇ ਰਹੇ ਹਨ ਤਾਂ ਕਿ ਉਹ ਜਨਤਾ ਦੇ ਸਾਹਮਣੇ ਇਹ ਸਾਬਤ ਕਰ ਸਕਣ ਕਿ ਸਕੂਲਾਂ ਨੂੰ ਫਿਰ ਤੋਂ ਖੋਲ੍ਹਣਾ ਕਿਉਂ ਠੀਕ ਹੈ।
ਟਰੰਪ ਨੇ ਸ਼ਨੀਵਾਰ ਨੂੰ ਜੰਗੀ ਮੈਦਾਨ ’ਚ ਬਦਲ ਚੁੱਕੇ ਵਿਸਕਾਨੀਸਨ ’ਚ ਹੋਈ ਚੋਣ ਰੈਲੀ ਦੌਰਾਨ ਕਿਹਾ ਕਿ ਉਨ੍ਹਾਂ ਦੇ ਬੇਟੇ ਬੈਰਨ ਦੀ ਮਜ਼ਬੂਤ ਪ੍ਰਤੀਰੋਧੀ ਸਮਰੱਥਾ ਦੇ ਚੱਲਦੇ ਕੋਰੋਨਾ 15 ਮਿੰਟ ’ਚ ਭੱਜ ਜਾਣ ਕਾਰਣ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਚਲੋ ਹੁਣ ਸਕੂਲ ਚਲੋ। ਦੂਜੇ ਪਾਸੇ ਅਮਰੀਕਨ ਏਕੇਡਮੀ ਆਫ ਪੀਡੀਆਟਿ੍ਰਕਸ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ’ਚ 7 ਲੱਖ 92,000 ਬੱਚੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ। ਇਸ ਸਮੂਹ ਵੱਲੋਂ 22 ਅਕਤੂਬਰ ਤੱਕ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਕੁੱਲ ਕੋਰੋਨਾ ਮਾਮਲੇੇ 11 ਫੀਸਦੀ ਸਿਰਫ ਬੱਚਿਆਂ ਦੇ ਹਨ।