ਸੁਹੈਲ ਅਫਰੀਦੀ ਬਣੇ ਖੈਬਰ ਪਖਤੂਨਖਵਾ ਦੇ ਨਵੇਂ ਮੁੱਖ ਮੰਤਰੀ; ਵਿਰੋਧੀ ਧਿਰ ਨੇ ਕੀਤਾ ਵਾਕਆਊਟ

Monday, Oct 13, 2025 - 10:43 PM (IST)

ਸੁਹੈਲ ਅਫਰੀਦੀ ਬਣੇ ਖੈਬਰ ਪਖਤੂਨਖਵਾ ਦੇ ਨਵੇਂ ਮੁੱਖ ਮੰਤਰੀ; ਵਿਰੋਧੀ ਧਿਰ ਨੇ ਕੀਤਾ ਵਾਕਆਊਟ

ਪਿਸ਼ਾਵਰ (ਭਾਸ਼ਾ)-ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਕੇ ਉਮੀਦਵਾਰ ਸੁਹੈਲ ਅਫਰੀਦੀ ਨੂੰ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਖੈਬਰ ਪਖਤੂਨਖਵਾ ਸੂਬੇ ਦਾ ਨਵਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਹਾਲਾਂਕਿ ਇਸ ਦੌਰਾਨ ਵਿਰੋਧੀ ਧਿਰ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਖੈਬਰ ਪਖਤੂਨਖਵਾ ਵਿਧਾਨ ਸਭਾ ਦੇ ਸਪੀਕਰ ਬਾਬਰ ਸਲੀਮ ਸਵਾਤੀ ਨੇ ਵਾਕਆਊਟ ਦੇ ਬਾਵਜੂਦ ਵੋਟਿੰਗ ਪ੍ਰਕਿਰਿਆ ਜਾਰੀ ਰੱਖੀ। ਅਫਰੀਦੀ ਨੂੰ 145 ਵਿਚੋਂ 90 ਵੋਟਾਂ ਮਿਲੀਆਂ, ਜਦਕਿ ਜਮੀਅਤ ਉਲੇਮਾ-ਏ-ਇਸਲਾਮ (ਐੱਫ.) , ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਉਮੀਦਵਾਰਾਂ ਨੂੰ ਕੋਈ ਵੋਟ ਨਹੀਂ ਮਿਲੀ।

ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਦਾ ਧੰਨਵਾਦ ਕਰਦੇ ਹੋਏ ਅਫਰੀਦੀ ਨੇ ਕਿਹਾ, ‘ਉਨ੍ਹਾਂ ਨੇ ਇਕ ਸਧਾਰਨ ਵਰਕਰ, ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਅਤੇ ਰਾਜਨੀਤੀ ਨਾਲ ਕੋਈ ਪਰਿਵਾਰਕ ਸਬੰਧ ਨਾ ਰੱਖਣ ਵਾਲੇ ਸ਼ਖਸ ਨੂੰ ਮੁੱਖ ਮੰਤਰੀ ਚੁਣਿਆ, ਜੋ ਸ਼ਲਾਘਾਯੋਗ ਕਦਮ ਹੈ।’ ਉੱਥੇ ਹੀ ਵਿਰੋਧੀ ਧਿਰ ਨੇ ਇਸ ਚੋਣ ਨੂੰ ‘ਗੈਰ-ਸੰਵਿਧਾਨਕ’ ਕਰਾਰ ਦਿੱਤਾ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ।

ਇਸ ਤੋਂ ਪਹਿਲਾਂ ਰਾਜਪਾਲ ਫੈਜ਼ਲ ਕਰੀਮ ਕੁੰਦੀ ਨੇ ‘ਦਸਤਖਤਾਂ ਵਿਚ ਫਰਕ’ ਕਾਰਨ ਗੰਡਾਪੁਰ ਦੇ ਅਸਤੀਫੇ ਨੂੰ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ 15 ਅਕਤੂਬਰ ਤੱਕ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਐਤਵਾਰ ਦੇਰ ਰਾਤ ਕੁੰਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਗੰਡਾਪੁਰ ਨੇ ਦੁਬਾਰਾ ਆਪਣਾ ਅਸਤੀਫਾ ਸੌਂਪਦੇ ਹੋਏ ਸਪੱਸ਼ਟੀਕਰਨ ਦਿੱਤਾ ਹੈ।


author

Hardeep Kumar

Content Editor

Related News