ਪਾਕਿਸਤਾਨ ਅਤੇ ਚੀਨ ਨੇ ਸ਼ੁਰੂ ਕੀਤਾ ‘ਵਾਰੀਅਰ-9’ ਅਭਿਆਸ

Wednesday, Dec 03, 2025 - 02:08 AM (IST)

ਪਾਕਿਸਤਾਨ ਅਤੇ ਚੀਨ ਨੇ ਸ਼ੁਰੂ ਕੀਤਾ ‘ਵਾਰੀਅਰ-9’ ਅਭਿਆਸ

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਅਤੇ ਚੀਨ ਨੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਆਪਣੇ ਸਾਲਾਨਾ ਅੱਤਵਾਦ ਵਿਰੋਧੀ ਅਭਿਆਸ ਦੇ 9ਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ।

‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼’ (ਆਈ. ਐੱਸ. ਪੀ. ਆਰ.) ਦੇ ਇਕ ਬਿਆਨ ਅਨੁਸਾਰ, ‘ਵਾਰੀਅਰ-9’ ਅਭਿਆਸ ਸੋਮਵਾਰ ਨੂੰ ਨੌਸ਼ਹਿਰਾ ਜ਼ਿਲੇ ਦੇ ਪੱਬੀ ਵਿਚ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ ਵਿਖੇ ਸ਼ੁਰੂ ਹੋਇਆ।

ਬਿਆਨ ਵਿਚ ਕਿਹਾ ਗਿਆ ਹੈ ਕਿ ਅਭਿਆਸ ਦਾ ਮਕਸਦ ਅੰਤਰ-ਕਾਰਜਸ਼ੀਲਤਾ ਅਤੇ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਅਭਿਆਸ ਪੇਸ਼ੇਵਰ ਹੁਨਰਾਂ ਨੂੰ ਨਿਖਾਰਨ, ਤਾਲਮੇਲ ਵਧਾਉਣ ਅਤੇ ਆਧੁਨਿਕ ਯੁੱਧ ਵਿਚ ਸਭ ਤੋਂ ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ ਲਈ ਅੱਤਵਾਦ ਵਿਰੋਧੀ ਕਾਰਵਾਈਆਂ ’ਤੇ ਕੇਂਦ੍ਰਿਤ ਹੈ।


author

Inder Prajapati

Content Editor

Related News