ਸਮਾਜਸੇਵੀ ਰਾਜੇ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ

Tuesday, Jun 11, 2024 - 02:05 PM (IST)

ਸਮਾਜਸੇਵੀ ਰਾਜੇ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ

ਫਰਿਜਨੋ (ਗੁਰਿੰਦਰਜੀਤ ਨੀਟਾ) - ਕੈਨੇਡਾ ਦੇ ਐਬਸਫੋਰਡ ਏਰੀਏ ਦੇ ਸਮਾਜਸੇਵੀ ਅਤੇ ਪ੍ਰਮੋਟਰ ਰਾਜਾ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਵਿਸ਼ੇਸ਼ ਸਨਮਾਨ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਬੱਡੀ ਖਿਡਾਰੀ ਰਾਜੂ ਪੱਤੋ ਵਾਲੇ ਦੇ ਗਰਿਹ ਵਿਖੇ ਕੀਤਾ ਗਿਆ। ਇਸ ਮੌਕੇ ਫਰਿਜਨੋ ਏਰੀਏ ਦੇ ਨੌਜਵਾਨ ਅਤੇ ਸਹਿਤਕ ਸਖਸ਼ੀਅਤਾਂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀਆਂ। ਇਸ ਮੌਕੇ ਸ਼ਾਇਰ ਰਣਜੀਤ ਗਿੱਲ ਨੇ ਸਭਨਾਂ ਨੂੰ ਨਿੱਘਾ ਜੀ ਆਇਆ ਆਖ ਕੇ ਪ੍ਰੋਗਰਾਮ ਦਾ ਅਗਾਜ਼ ਕੀਤਾ। 

ਇਹ ਵੀ ਪੜ੍ਹੋ - ਇਸ ਦੇਸ਼ 'ਚ ਪਾਣੀ ਤੋਂ ਵੀ ਸਸਤਾ ਮਿਲਦੈ 'ਪੈਟਰੋਲ', ਸਿਰਫ 73 ਰੁਪਏ 'ਚ ਫੁੱਲ ਹੋ ਜਾਵੇਗੀ ਟੈਂਕੀ

ਇਸ ਉਪਰੰਤ ਗਾਇਕ ਬਹਾਦਰ ਸਿੱਧੂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖੂਬ ਸਮਾਂ ਬੰਨਿਆ। ਕਾਰੋਬਾਰੀ ਗੁਲੂ ਬਰਾੜ ਨੇ ਇੱਕ ਗੀਤ ਨਾਲ ਹਾਜ਼ਰੀ ਲਵਾਈ। ਲੋਕ ਗਾਇਕ ਧਰਮਵੀਰ ਥਾਂਦੀ ਨੇ ਆਪਣੀ ਗੀਤਾਂ ਦੀ ਐਸੀ ਸ਼ਾਇਬਰ ਲਾਈ ਕਿ ਹਰ ਕੋਈ ਅਸ਼ ਅਸ਼ ਕਰ ਉੱਠਿਆ। ਉਪਰੰਤ ਰਾਜੇ ਬੁੱਕਣ ਵਾਲੇ ਵਾਲੇ ਅਥਾਹ ਪਿਆਰ ਸਤਿਕਾਰ ਲਈ ਸਭਨਾਂ ਦਾ ਧੰਨਵਾਦ ਕੀਤਾ। ਅਖੀਰ ਰਾਤਰੀ ਦੇ ਭੋਜਨ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਬੜਿਆ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News