ਸ਼ੋਸ਼ਲ ਮੀਡੀਆ ਮੁੰਡਿਆਂ ਮੁਕਾਬਲੇ ਕੁੜੀਆਂ ''ਤੇ ਛੱਡਦੈ ਵਧ ਅਸਰ

Wednesday, Mar 21, 2018 - 09:44 PM (IST)

ਵਾਸ਼ਿੰਗਟਨ— ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਦੀ ਵਰਤੋਂ ਨੇ ਲੋਕਾਂ ਨੂੰ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਹਰ ਕੋਈ ਸੋਸ਼ਲ ਮੀਡੀਆ 'ਤੇ ਅਪਣੀ ਹਰ ਐਕਟੀਵਿਟੀ ਪੋਸਟ ਕਰਨ ਅਤੇ ਸਾਥੀਆਂ ਦੀ ਐਕਟੀਵਿਟੀ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰਨ ਵਿਚ ਲੱਗਾ ਹੈ। ਪ੍ਰੰਤੂ ਸੋਸ਼ਲ ਮੀਡੀਆ ਦਾ ਨੌਜਵਾਨਾਂ ਦੀ ਸਿਹਤ 'ਤੇ ਪੈਣ ਵਾਲੇ ਅਸਰ ਦੇ ਬਾਰੇ ਵਿਚ ਸ਼ਾਇਦ ਹੀ ਕਿਸੇ ਨੇ ਸੋਚਿਆ ਹੈ। ਹਾਲ ਹੀ ਵਿਚ ਸੋਧ ਦੇ ਅਨੁਸਾਰ ਸੋਸ਼ਲ ਮੀਡੀਆ ਦੀ ਵਰਤੋਂ ਦਾ ਅੱਲੜ ਮੁੰਡਿਆਂ ਦੀ ਤੁਲਨਾ ਵਿਚ ਅੱਲੜ ਕੁੜੀਆਂ ਦੀ ਸਿਹਤ 'ਤੇ ਜ਼ਿਆਦਾ ਅਸਰ ਪੈਂਦਾ ਹੈ। 
ਯੂਨੀਵਰਸਿਟੀ ਆਫ਼ ਅਸੈਕਸ ਅਤੇ ਯੂਸੀਐਲ ਯੂਨੀਵਰਸਿਟੀ ਦੇ ਸੋਧਕਰਤਾਵਾਂ ਨੇ ਦੇਖਿਆ ਹੈ ਕਿ ਸ਼ੁਰੂਆਤੀ ਕਿਸ਼ੋਰਾਵਸਥਾ (10 ਸਾਲ) ਵਿਚ ਸੋਸ਼ਲ ਮੀਡੀਅ 'ਤੇ ਖ਼ਰਚ ਕੀਤੇ ਗਏ ਸਮੇਂ ਦਾ ਬਾਅਦ ਦੀ ਕਿਸ਼ੋਰਾਵਸਥਾ (ਉਮਰ 10-15) ਦੇ ਚੰਗੀ ਸਿਹਤ ਦੇ ਵਿਚ ਇਕ ਸਬੰਧ ਹੈ। ਲੇਖਕ ਕਾਰਾ ਬੁਕਰ ਨੇ ਕਿਹਾ ਕਿ ਸਾਡੇ ਨਤੀਜੇ ਦੱਸਦੇ ਹਨ ਕਿ ਸੋਸ਼ਲ ਮੀਡੀਆ ਦੇ ਨਾਲ ਸ਼ੁਰੂਆਤੀ ਜੁੜਾਅ ਦੀ ਨਿਗਰਾਨੀ ਕਰਨਾ ਮਹੱਤਵਪੂਰਣ ਹੈ, ਵਿਸ਼ੇਸ਼ ਤੌਰ 'ਤੇ ਕੁੜੀਆਂ ਵਿਚ। ਕਾਰਨ, ਇਸ ਦਾ ਕੁੜੀਆਂ ਦੀ ਕਿਸ਼ੋਰਾਵਸਥਾ ਅਤੇ ਉਨ੍ਹਾਂ ਦੇ ਬਾਲਿਗ ਹੋ ਜਾਣ 'ਤੇ ਵੀ ਉਨ੍ਹਾਂ 'ਤੇ ਕਾਫੀ ਅਸਰ ਪੈਂਦਾ ਹੈ।


Related News