ਪੰਜਾਬ ਪੁਲਸ ਨੇ ਬੰਦ ਕਰਵਾਏ 203 ਸੋਸ਼ਲ ਮੀਡੀਆ ਅਕਾਊਂਟ

Wednesday, Sep 11, 2024 - 10:47 AM (IST)

ਪੰਜਾਬ ਪੁਲਸ ਨੇ ਬੰਦ ਕਰਵਾਏ 203 ਸੋਸ਼ਲ ਮੀਡੀਆ ਅਕਾਊਂਟ

ਚੰਡੀਗੜ੍ਹ: ਪੰਜਾਬ ਪੁਲਸ ਦੇ ਐਂਟੀ ਗੈਂਗਸਟਰ ਟਾਸਕ ਫ਼ੋਰਸ (AGTF) ਨੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। AGTF ਦੇ AIG ਸੰਦੀਪ ਗੋਇਲ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਤੇ ਉਨ੍ਹਾਂ ਦੇ ਗਿਰੋਹ ਦੇ ਮੈਂਬਰਾਂ ਦੇ ਤਕਰੀਬਨ 203 ਅਕਾਊਂਟ ਬੰਦ ਕਰਵਾ ਦਿੱਤੇ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੇ ਅਮਰੀਕਾ 'ਚ 4 ਪੰਜਾਬੀ ਗ੍ਰਿਫ਼ਤਾਰ! ਲੱਗੇ ਗੰਭੀਰ ਦੋਸ਼

ਇਨ੍ਹਾਂ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਗੈਂਗਸਟਰ ਪੰਜਾਬ ਵਿਚ ਨਾਜਾਇਜ਼ ਹਥਿਆਰਾਂ ਦੀ ਤਸਕਰੀ, ਗਲਤ ਬਿਆਨਬਾਜ਼ੀ ਤੇ ਨਸ਼ਾ ਤਸਕਰੀ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਥੋਂ ਤਕ ਕਿ ਇਨ੍ਹਾਂ ਖ਼ਾਤਿਆਂ ਰਾਹੀਂ ਹੀ ਗੈਂਗਸਟਰ ਤੇ ਉਨ੍ਹਾਂ ਦੇ ਗੁਰਗੇ ਇਕ-ਦੂਜੇ ਨਾਲ ਤਾਲਮੇਲ ਰੱਖਦੇ ਸਨ। ਉਹ ਕੋਡ ਵਰਡ ਵਿਚ ਆਪਣੇ ਟਾਰਗੇਟ 'ਤੇ ਨਿਗਾਹ ਰੱਖਦੇ ਸਨ। ਏ.ਆਈ.ਜੀ. ਨੇ ਦੱਸਿਆ ਕਿ AGTF ਨੇ ਕੁੱਲ 133 ਫੇਸਬੁੱਕ ਅਕਾਊਂਟ ਤੇ 70 ਇੰਸਟਾਗ੍ਰਾਮ ਅਕਾਊਂਟਸ 'ਤੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਹੋਰ ਖ਼ਾਤਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਛੇਤੀ ਹੀ ਉਨ੍ਹਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - iPhone-16 ਲਾਂਚ ਹੁੰਦਿਆਂ ਹੀ Apple ਨੂੰ ਝਟਕਾ! ਦੇਣਾ ਪਵੇਗਾ 14.4 ਅਰਬ ਡਾਲਰ ਦਾ ਜੁਰਮਾਨਾ

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਦਵਿੰਦਰ ਬੰਬੀਹਾ, ਲਖਬੀਰ ਲੰਡਾ, ਜੱਗੂ ਭਗਵਾਨਪੁਰੀਆ, ਕਾਲਾ ਜਠੇੜੀ ਤੇ ਹੋਰ ਕਈ ਅੱਤਵਾਦੀ ਸੰਗਠਨਾਂ ਦੇ ਅਕਾਊਂਟਸ ਵੀ ਸ਼ਾਮਲ ਸਨ। AIG ਨੇ ਕਿਹਾ ਕਿ ਗੈਂਗਸਟਰ ਸੋਸ਼ਲ ਮੀਡੀਆ ਰਾਹੀਂ ਨਾ ਸਿਰਫ਼ ਵਿਦੇਸ਼ ਵਿਚ ਬੈਠ ਕੇ ਆਪਣਾ ਗਿਰੋਹ ਚਲਾਉਂਦੇ ਹਨ, ਸਗੋਂ ਨੌਜਵਾਨਾਂ ਨੂੰ ਆਪਣੇ ਗਿਰੋਹ ਵਿਚ ਸ਼ਾਮਲ ਕਰਨ ਲਈ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਨੌਜਵਾਨਾਂ ਰਾਹੀਂ ਟਾਰਗੇਟ ਕਿਲਿੰਗ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤਾਲਮੇਲ ਕੀਤਾ ਜਾਂਦਾ ਹੈ। ਸਰਹਾਲੀ ਥਾਣੇ 'ਤੇ ਹੋਏ ਹਮਲੇ ਵਿਚ ਵੀ ਅਜਿਹਾ ਹੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News