ਨੇਪਾਲ ''ਚ ਬਰਫਬਾਰੀ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ

01/23/2019 8:57:53 PM

ਕਾਠਮੰਡੂ— ਨੇਪਾਲ ਦੇ ਪਹਾੜੀ ਖੇਤਰਾਂ 'ਚ ਬੁੱਧਵਾਰ ਨੂੰ ਬਰਫਬਾਰੀ ਹੋਈ ਤੇ ਕਾਠਮੰਡੂ ਘਾਟੀ 'ਚ ਵਰਖਾ ਹੋਈ, ਜਿਸ ਨਾਲ ਇਨ੍ਹਾਂ ਖੇਤਰਾਂ 'ਚ ਤਾਪਮਾਨ 'ਚ ਗਿਰਾਵਟ ਆ ਗਈ। ਪੱਛਮੀ ਦੇਸ਼ਾਂ 'ਚ ਖਰਾਬ ਮੌਸਮ ਦੇ ਕਾਰਨ ਪਹਾੜਾਂ 'ਚ ਬਰਫਬਾਰੀ ਹੋਈ। ਨੇਪਾਲ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਲੈ ਕੇ ਆਮ ਵਰਖਾ ਵੀ ਹੋਈ ਹੈ। ਜਿਸ ਦੇ ਸਿੱਟੇ ਵਜੋਂ ਤਾਪਮਾਨ 'ਚ ਗਿਰਾਵਟ ਆਈ।

ਬਰਫਬਾਰੀ ਤੋਂ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ ਹੈ। ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਬਚਾਉਣ ਦੇ ਉਪਾਅ ਕਰਨੇ ਪੈ ਰਹੇ ਹਨ। ਪੱਛਮ-ਉੱਤਰੀ ਨੇਪਾਲ 'ਚ ਬਰਫਬਾਰੀ ਕਾਰਨ ਸੜਕੀ ਰਸਤੇ ਬੰਦ ਹੋ ਗਏ ਹਨ। ਹਾਲਾਂਕਿ ਪਹਾੜੀ ਇਲਾਕਿਆਂ ਦੇ ਕਿਸਾਨ ਖੁਸ਼ ਹਨ ਕਿਉਂਕਿ ਬਰਫਬਾਰੀ ਨਾਲ ਫਸਲਾਂ ਲਈ ਨਮੀ ਆਉਂਦੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਚੰਗੀ ਬਰਫਬਾਰੀ ਵਨਸਪਤੀਆਂ ਲਈ ਫਾਇਦੇਮੰਦ ਹੈ।


Baljit Singh

Content Editor

Related News