ਲਾਸ ਏਂਜਲਸ ਦੇ ਭੀੜ ਭੜੱਕੇ ਵਾਲੇ ਫਰੀਵੇਅ ਤੇ ਛੋਟਾ ਜਹਾਜ਼ ਹਾਦਸਾਗ੍ਰਸਤ

Saturday, Jul 01, 2017 - 01:26 AM (IST)

ਲਾਸ ਏਂਜਲਸ ਦੇ ਭੀੜ ਭੜੱਕੇ ਵਾਲੇ ਫਰੀਵੇਅ ਤੇ ਛੋਟਾ ਜਹਾਜ਼ ਹਾਦਸਾਗ੍ਰਸਤ

ਲਾਸ ਏਂਜਲਸ (ਨੀਟਾ ਮਾਛੀਕੇ) — ਸ਼ੁੱਕਰਵਾਰ ਸਵੇਰੇ ਲਾਸ ਏਂਜਲਸ ਸ਼ਹਿਰ ਦੇ ਭੀੜ ਭੜੱਕੇ ਵਾਲੇ ਫਰੀਵੇਅ 405 ਸਾਊਥ ਸਾਇਡ ਤੇ ਇਕ ਛੋਟਾ ਜਹਾਨ ਘਟਨਾਂ ਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਹਾਜ ਨੇ ਸਥਾਨਿਕ ਜੌਹਨ ਵੇਨ ਏਅਰਪੋਰਟ ਤੋਂ ਉਡਾਨ ਭਰੀ ਹੀ ਸੀ ਤੇ ਕਿਸੇ ਤਕਨੀਕੀ ਖਰਾਬੀ ਕਾਰਨ ਇਸ ਨੂੰ ਐਮਰਜੈਂਸੀ ਲੈਡਿੰਗ ਲਈ ਵਾਪਸ ਏਅਰ ਪੋਰਟ ਮੁੜਨਾ ਪਿਆ ਪਰ ਰਨਵੇਅ ਤੇ ਪਹੁੰਚਣ ਤੋਂ ਪਹਿਲਾਂ ਹੀ ਇਹ ਜਹਾਜ ਫਰੀਵੇਅ 405 ਸਾਊਥ ਬੌਡ ਤੇ ਆਣ ਡਿੱਗਾ ਅਤੇ ਇਸ ਨੇ ਸਿਰਫ਼ ਇਕ ਕਾਰ ਨੂੰ ਮਾਮੂਲੀ ਹਿੱਟ ਕੀਤਾ, ਕਾਰ ਸਵਾਰ ਵਾਲ ਵਾਲ ਬਚ ਗਏ ਅਤੇ ਫਰੀਵੇਅ ਤੇ ਡਿੱਗਣ ਸਾਰ ਜਹਾਜ ਨੂੰ ਅੱਗ ਲੱਗ ਗਈ। ਆਮ ਲੋਕਾਂ ਨੇ ਹਿੰਮਤ ਕਰਕੇ ਮਚਦੀ ਅੱਗ ਚੋਂ ਜਹਾਜ਼ 'ਚ ਸਵਾਰ ਦੋਵੇਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਕੇ ਹਸਪਤਾਲ ਪਹੁੰਚਾਇਆ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਫਾਇਰ ਬਰਗੇਡ ਨੇ ਮੌਕੇ ਤੇ ਪਹੁੰਚਕੇ ਅੱਗ ਤੇ ਕਾਬੂ ਪਾਇਆ। ਇਸ ਘਟਨਾਂ ਕਰਕੇ ਲਾਸ ਏਜਲਸ ਮੈਟਰੋ ਏਰੀਏ ਦਾ ਟਰੈਫ਼ਿਕ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਇਆ ਹੈ।


Related News