ਫਿਲੀਪੀਨਜ਼ ''ਚ ਹੜ੍ਹ ਕਾਰਨ 6 ਮੌਤਾਂ, 19 ਲਾਪਤਾ

Monday, Dec 26, 2022 - 03:30 PM (IST)

ਫਿਲੀਪੀਨਜ਼ ''ਚ ਹੜ੍ਹ ਕਾਰਨ 6 ਮੌਤਾਂ, 19 ਲਾਪਤਾ

ਮਨੀਲਾ (ਵਾਰਤਾ)- ਫਿਲੀਪੀਨਜ਼ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਹੜ੍ਹ ਆਉਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਲਾਪਤਾ ਹੋ ਗਏ ਹਨ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਸਰਕਾਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ (ਐੱਨ.ਡੀ.ਆਰ.ਆਰ.ਐੱਮ.ਸੀ.) ਨੇ ਕਿਹਾ ਕਿ ਮੁੱਖ ਲੁਜੋਨ ਟਾਪੂ 'ਤੇ ਬੀਕੋਲ ਖੇਤਰ 'ਚ 2 ਅਤੇ ਦੱਖਣੀ ਫਿਲੀਪੀਨਜ਼ ਦੇ ਉੱਤਰੀ ਮਿੰਡਾਨਾਓ 'ਚ 4 ਲੋਕਾਂ ਦੀ ਮੌਤ ਹੋ ਗਈ  ਅਤੇ 3 ਹੋਰ ਜ਼ਖ਼ਮੀ ਹੋ ਗਏ।

ਇਸ ਤੋਂ ਇਲਾਵਾ ਬੀਕੋਲ ਖੇਤਰ 'ਚ 10 ਲੋਕ ਲਾਪਤਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੱਧ ਅਤੇ ਦੱਖਣੀ ਫਿਲੀਪੀਨਜ਼ ਵਿੱਚ ਹੜ੍ਹ ਕਾਰਨ ਪੰਜ ਖੇਤਰਾਂ ਵਿੱਚ 1 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ 'ਚੋਂ ਕਰੀਬ 45,000 ਲੋਕਾਂ ਨੂੰ ਸੁਰੱਖਿਅਤ ਢੰਗ ਨਾਲ 27 ਸਰਕਾਰੀ ਸ਼ੈਲਟਰਾਂ 'ਚ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੇ ਕ੍ਰਿਸਮਸ ਦੀਆਂ ਛੁੱਟੀਆਂ ਵੀ ਬਿਤਾਈਆਂ। ਐੱਨ.ਡੀ.ਆਰ.ਆਰ.ਐੱਮ.ਸੀ. ਨੇ ਕਿਹਾ ਕਿ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਕਰੀਬ 50 ਘਰ ਅਤੇ ਘੱਟੋ-ਘੱਟ 14 ਸੜਕਾਂ ਨੁਕਸਾਨੀਆਂ ਗਈਆਂ ਹਨ। ਰਾਜ ਦੇ ਮੌਸਮ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਅਤੇ ਦੱਖਣੀ ਫਿਲੀਪੀਨਜ਼ ਵਿੱਚ ਕਦੇ-ਕਦੇ ਭਾਰੀ ਮੀਂਹ, ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਇਸ ਦੌਰਾਨ ਸਰਕਾਰੀ ਏਜੰਸੀਆਂ ਨੂੰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਗਈ।


author

cherry

Content Editor

Related News