ਸਿੰਗਾਪੁਰ 'ਚ ਭਾਰਤੀ ਪੁਜਾਰੀ 'ਤੇ ਧੋਖਾਧੜੀ ਦਾ ਦੋਸ਼

02/16/2021 6:00:20 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਸਭ ਤੋਂ ਪੁਰਾਣੇ ਹਿੰਦੂ ਮੰਦਰ ਦੇ ਗਹਿਣਿਆਂ ਨੂੰ ਗਿਰਵੀ ਰੱਖ ਕੇ ਰਾਸ਼ੀ ਇਕੱਠੀ ਕਰਨ ਸੰਬੰਧੀ ਇਕ ਭਾਰਤੀ ਪੁਜਾਰੀ 'ਤੇ ਅਪਰਾਧਿਕ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। 'ਚੈਨਲ ਨਿਊਜ਼ ਏਸ਼ੀਆ' ਮੁਤਾਬਕ ਕੰਡਾਸਾਮੀ ਸੈਨਾਪਤੀ (37) 'ਤੇ ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੰਭੀਰ ਅਪਰਾਧ ਸੰਬੰਧੀ ਕਾਨੂੰਨ ਦੇ ਤਹਿਤ ਕਰਮਚਾਰੀ ਦੇ ਤੌਰ 'ਤੇ ਵਿਸ਼ਵਾਸ ਤੋੜਨ ਲਈ ਦੇਸ਼ ਲਗਾਏ ਗਏ ਹਨ। 

ਸ਼੍ਰੀ ਮਰਿਅੰਮਨ ਮੰਦਰ ਵਿਚ ਮੁੱਖ ਪੁਜਾਰੀ ਕੰਡਾਸਾਮੀ 'ਤੇ 2016 ਤੋਂ 2020 ਦੌਰਾਨ ਮੰਦਰ ਤੋਂ ਸੋਨੇ ਦੇ ਗਹਿਣੇ ਕੱਢਣ ਅਤੇ ਉਹਨਾਂ ਨੂੰ ਦੁਕਾਨਾਂ ਵਿਚ ਗਿਰਵੀ ਰੱਖ ਕੇ ਰਾਸ਼ੀ ਇਕੱਠੀ ਕਰਨ ਦਾ ਦੋਸ਼ ਹੈ। ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਗਿਰਵੀ ਰੱਖੇ ਹੋਏ ਗਹਿਣਿਆਂ ਦੀ ਕੀਮਤ 20 ਲੱਖ ਸਿੰਗਾਪੁਰ ਡਾਲਰ (15 ਲੱਖ ਅਮਰੀਕੀ ਡਾਲਰ) ਤੋਂ ਵੱਧ ਸੀ।ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਕੰਡਾਸਾਮੀ ਨੇ 141,000 ਡਾਲਰ ਦੀ ਰਾਸ਼ੀ ਦੇਸ਼ ਤੋਂ ਬਾਹਰ ਭੇਜ ਦਿੱਤੀ। ਕੰਡਾਸਾਮੀ ਮੰਦਰ ਦੇ ਗਹਿਣਿਆਂ ਨੂੰ ਗਿਰਵੀ ਰੱਖ ਕੇ ਰਾਸ਼ੀ ਇਕੱਠੀ ਕਰਦਾ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਵੀਜ਼ਾ ਨਿਯਮਾਂ 'ਚ ਕੀਤੀ ਸੋਧ, 48 ਘੰਟੇ 'ਚ ਮਿਲੇਗਾ ਮੈਡੀਕਲ ਵੀਜ਼ਾ

ਪੁਲਸ ਨੇ ਪਿਛਲੇ ਸਾਲ ਅਗਸਤ ਵਿਚ ਕਿਹਾ ਸੀ ਕਿ ਕੰਡਾਸਾਮੀ ਕੋਲੋਂ ਕੁਝ ਗਹਿਣੇ ਗੁੰਮ ਹੋਣ ਦੇ ਬਾਅਦ ਜਾਂਚ ਸ਼ੁਰੂ ਕੀਤੀ ਗਈ। ਮੰਦਰ ਨੇ ਕਿਹਾ ਕਿ ਭੰਡਾਰ ਵਿਚ ਰੱਖੇ ਗਏ ਗਹਿਣਿਆਂ ਦੀ ਨਿਯਮਿਤ ਤੌਰ 'ਤੇ ਜਾਂਚ ਕੀਤੀ ਜਾਂਦੀ ਹੈ। ਸਾਊਥ ਬ੍ਰਿਜ ਰੋਡ 'ਤੇ ਸਥਿਤ ਸ਼੍ਰੀ ਮਰਿਅੰਮਨ ਮੰਦਰ ਨੇ ਇਕ ਬਿਆਨ ਵਿਚ ਕਿਹਾ ਕਿ ਮੰਦਰ ਦੇ ਗਰਭਗ੍ਰਹਿ ਵਿਚ ਮੁੱਖ ਪੁਜਾਰੀ ਦੀ ਸੁਰੱਖਿਆ ਵਿਚ ਇਹ ਗਹਿਣੇ ਰੱਖੇ ਗਏ ਸਨ। ਕੰਡਾਸਾਮੀ ਦੇ ਵਕੀਲ ਨੇ ਜ਼ਮਾਨਤ ਲਈ ਘੱਟ ਜੁਰਮਾਨਾ ਰਾਸ਼ੀ ਰੱਖੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦਾ ਕਲਾਈਂਟ ਵਿਦੇਸ਼ੀ ਹੈ ਅਤੇ ਉਹ ਜ਼ਮਾਨਤ ਲਈ ਵੱਧ ਰਾਸ਼ੀ ਜਮਾਂ ਨਹੀਂ ਕਰਾ ਸਕਦਾ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਅਤੇ ਚੀਨ ਵਿਚਾਲੇ 'ਗੈਰ ਕਾਨੂੰਨੀ ਹਿਰਾਸਤ' ਦਾ ਮੁੱਦਾ ਇਕ ਵਾਰ ਫਿਰ ਭੱਖਿਆ

ਇਸਤਗਾਸਾ ਪੱਖ ਨੇ ਕਿਹਾ ਕਿ ਦੋਸ਼ੀ ਦੇ ਦੇਸ਼ ਛੱਡ ਕੇ ਭੱਜਣ ਦਾ ਖਤਰਾ ਹੈ ਕਿਉਂਕਿ ਸਿੰਗਾਪੁਰ ਵਿਚ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਰਹਿੰਦਾ ਹੈ। ਧੋਖਾ ਦੇਣ ਲਈ ਉਸ ਖ਼ਿਲਾਫ਼ 15 ਸਾਲ ਜੇਲ੍ਹ ਦੀ ਸਜ਼ਾ ਦੀ ਵੀ ਅਪੀਲ ਕੀਤੀ ਗਈ। ਜੱਜ ਨੇ ਉਸ ਨੂੰ ਜ਼ਮਾਨਤ ਲਈ 1 ਲੱਖ ਸਿੰਗਾਪੁਰੀ ਡਾਲਰ ਚੁਕਾਉਣ ਲਈ ਕਿਹਾ।ਕੰਡਾਸਾਮੀ ਦੇ ਮਾਮਲੇ 'ਤੇ ਅਦਾਲਤ ਵਿਚ ਅਗਲੇ ਮਹੀਨੇ ਸੁਣਵਾਈ ਹੋਵੇਗੀ। ਦੋਸ਼ੀ ਪਾਏ ਜਾਣ 'ਤੇ ਉਸ ਨੂੰ ਕਰੀਬ 15 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।


Vandana

Content Editor

Related News