ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਜਰਮਨੀ 'ਚ ਹੋਏ ਕੋਰੋਨਾ ਪਾਜ਼ੇਟਿਵ

Sunday, Jun 19, 2022 - 07:30 PM (IST)

ਸਿੰਗਾਪੁਰ-ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਹੇਂਗ ਸਵੀ ਕੀਟ ਨੇ ਐਤਵਾਰ ਨੂੰ ਦੱਸਿਆ ਕਿ ਜਰਮਨੀ 'ਚ ਕੋਰੋਨਾ ਜਾਂਚ ਦੌਰਾਨ ਉਨ੍ਹਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ ਅਤੇ ਉਹ ਇਕਾਂਤਵਾਸ 'ਚ ਰਹਿ ਰਹੇ ਹਨ, ਇਸ ਲਈ ਯੂਰਪ ਦਾ ਆਪਣਾ ਅਧਿਕਾਰਤ ਦੌਰਾ ਜਾਰੀ ਨਹੀਂ ਰੱਖ ਸਕਦੇ ਹਨ। 61 ਸਾਲਾ ਹੇਂਗ ਨੇ ਫੇਸਬੁੱਕ 'ਤੇ ਲਿਖਿਆ ਕਿ ਯੂਰਪ ਦੌਰੇ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਹਰ ਸਮੇਂ ਮਾਸਕ ਪਾਇਆ ਸਗੋਂ ਭੀੜ 'ਚ ਜਾਣ ਤੋਂ ਵੀ ਬਚੇ, ਇਸ ਦੇ ਬਾਵਜੂਦ ਸ਼ਨੀਵਾਰ ਨੂੰ ਉਨ੍ਹਾਂ ਦੀ ਕੋਰੋਨਾ ਜਾਂਚ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਵੀ ਪੜ੍ਹੋ : ਕੇਪ ਹੇਨਲੋਪੇਨ ਸਟੇਟ ਪਾਰਕ ਨੇੜੇ ਸਾਈਕਲ ਤੋਂ ਉਤਰਦੇ ਸਮੇਂ ਡਿੱਗੇ ਰਾਸ਼ਟਰਪਤੀ ਜੋਅ ਬਾਈਡੇਨ

ਉਨ੍ਹਾਂ ਕਿਹਾ ਕਿ ਪੂਰੀ ਯਾਤਰਾ ਦੌਰਾਨ ਹਰ ਸਮੇਂ ਮਾਸਕ ਪਾਏ ਰੱਖਣਾ ਅਤੇ ਭੀੜ ਤੋਂ ਬਚਣ ਦੇ ਬਾਵਜੂਦ ਸ਼ਨੀਵਾਰ ਨੂੰ ਬਰਲਿਨ 'ਚ ਹੋਈ ਜਾਂਚ 'ਚ ਮੇਰੇ ਕੋਰੋਨਾ ਇਨਫੈਕਟਿਡ ਹੋਣ ਦੀ ਗੱਲ ਸਾਹਮਣੇ ਆਈ ਹੈ। ਸ਼ੁਕਰ ਹੈ ਕਿ ਮੇਰੇ 'ਚ ਅਜੇ ਤੱਕ ਗੰਭੀਰ ਲੱਛਣ ਨਹੀਂ ਹਨ। ਇਸ ਦਾ ਕਾਰਨ ਇਹ ਹੈ ਕਿ ਮੇਰੇ ਕੋਰੋਨਾ ਰੋਕੂ ਟੀਕੇ ਦੀ ਸ਼ੁਰੂਆਤੀ ਅਤੇ ਬੂਸਟਰ ਖੁਰਾਕ, ਦੋਵੇਂ ਹੀ ਲੱਗੀਆਂ ਹਨ। ਹੇਂਗ ਨੇ ਕਿਹਾ ਕਿ ਬਦਕਿਸਮਤੀ ਨਾਲ ਮੈਂ ਆਪਣੀ ਅਧਿਕਾਰਤ ਯਾਤਰਾ ਨੂੰ ਜਾਰੀ ਨਹੀਂ ਰੱਖ ਸਕਾਂਗੇ, ਕਿਉਂਕਿ ਮੈਂ ਇਸ ਸਮੇਂ ਇਕਾਂਤਵਾਸ 'ਚ ਹਾਂ।

ਇਹ ਵੀ ਪੜ੍ਹੋ : ਕੀਮਤਾਂ ਨੂੰ ਕੰਟਰੋਲ ਕਰਨ ਲਈ ਖੰਡ ਐਕਸਪੋਰਟ ’ਤੇ ਜਾਰੀ ਰਹਿ ਸਕਦੀਆਂ ਹਨ ਪਾਬੰਦੀਆਂ

ਮੈਂ ਬਾਕੀ ਯਾਤਰਾ 'ਚ ਸ਼ਾਮਲ ਸਾਰੇ ਲੋਕਾਂ, ਖਾਸਤੌਰ 'ਤੇ 'ਪੁਆਇੰਟ ਜ਼ੀਰੋ ਫੋਰਮ' ਦੇ ਆਯੋਜਕਾਂ ਤੋਂ ਮੁਆਫ਼ੀ ਮੰਗਦਾ ਹਾਂ। ਹੇਂਗ 12 ਜੂਨ ਨੂੰ ਲੰਡਨ ਪਹੁੰਚੇ ਸਨ ਜਿਥੇ ਉਨ੍ਹਾਂ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਅਤੇ ਫ਼ਿਰ 16 ਜੂਨ ਨੂੰ ਜਰਮਨੀ ਰਵਾਨਾ ਹੋ ਗਏ। ਬਰਲਿਨ 'ਚ ਉਨ੍ਹਾਂ ਨੇ ਜਰਮਨੀ ਦੇ ਕੇਂਦਰੀ ਸਿਹਤ ਮੰਤਰੀ ਪ੍ਰੋਸੈਫਰ ਕਾਰਲ ਲਾਟਰਬੈਕ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਸਿੰਗਾਪੁਰ ਅਤੇ ਜਰਮਨੀ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੁਨੀਆ ਨੂੰ ਅਗਲੀ ਮਹਾਮਾਰੀ ਨੂੰ ਰੋਕਣ ਲਈ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕੁਓਰਤਾਨੇ ਖੇਡਾਂ ’ਚ ਜਿੱਤਿਆ ਸੋਨ ਤਮਗਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News