ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ! ਪੁਲਸ ਮੁਲਾਜ਼ਮ ਨਾਲ ਜੁੜੇ ਤਾਰ

Friday, May 08, 2026 - 11:17 AM (IST)

ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ! ਪੁਲਸ ਮੁਲਾਜ਼ਮ ਨਾਲ ਜੁੜੇ ਤਾਰ

ਜਲੰਧਰ (ਜ. ਬ.)–ਬੀ. ਐੱਸ. ਐੱਫ਼. ਦੇ ਹੈੱਡਕੁਆਰਟਰ ਦੇ ਬਾਹਰ ਹੋਏ ਆਈ. ਈ. ਡੀ. ਧਮਾਕੇ ਤੋਂ ਕੁਝ ਸੈਕਿੰਡ ਪਹਿਲਾਂ ਐਕਟਿਵਾ ਨੇੜਿਓਂ ਨਿਕਲ ਰਿਹਾ ਵਿਅਕਤੀ ਸ਼ੱਕੀ ਨਹੀਂ, ਸਗੋਂ ਪੁਲਸ ਮੁਲਾਜ਼ਮ ਨਿਕਲਿਆ। ਪੁਲਸ ਨੇ ਸੀ. ਸੀ. ਟੀ. ਵੀ. ਵਿਚ ਕੈਦ ਹੋਏ ਇਸ ਮੁਲਾਜ਼ਮ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਲੱਭ ਲਿਆ, ਜਿਸ ਦੇ ਬਾਅਦ ਪਤਾ ਲੱਗਾ ਕਿ ਉਹ ਪੁਲਸ ਮੁਲਾਜ਼ਮ ਹੈ ਅਤੇ ਉਸ ਸਮੇਂ ਨਾਕੇ ’ਤੇ ਤਾਇਨਾਤ ਸੀ ਅਤੇ ਡਿਊਟੀ ਖ਼ਤਮ ਹੋਣ ਤੋਂ ਪਹਿਲਾਂ ਹੀ ਉਹ ਮੋਟਰਸਾਈਕਲ ਚੁੱਕ ਕੇ ਘਰ ਲਈ ਨਿਕਲ ਗਿਆ ਸੀ, ਹਾਲਾਂਕਿ ਡਿਊਟੀ ਵਿਚ ਲਾਪਰਵਾਹੀ ਵਰਤਣ 'ਚ ਉੱਚ ਅਧਿਕਾਰੀਆਂ ਨੇ ਮੁਲਾਜ਼ਮ ਦੀ ਕਲਾਸ ਵੀ ਲਾਈ। ਉਥੇ ਹੀ ਪੁਲਸ ਨੂੰ ਇਕ ਹੋਰ ਸੀ. ਸੀ. ਟੀ. ਵੀ. ਫੁਟੇਜ ਮਿਲੀ ਸੀ, ਜਿਸ ਵਿਚ ਇਕ ਨੌਜਵਾਨ ਧਮਾਕੇ ਤੋਂ ਪਹਿਲਾਂ ਬੀ. ਐੱਸ. ਐੱਫ. ਚੌਕ ਨੇੜੇ ਵੀਡੀਓ ਬਣਾਉਂਦਾ ਦਿਸਿਆ। ਪੁਲਸ ਨੇ ਉਸ ਨੂੰ ਵੀ ਮਲਟੀਪਲ ਸੋਰਸਿਜ਼ ਦੀ ਮਦਦ ਨਾਲ ਟ੍ਰੇਸ ਕਰ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਾਂਚ ਵਿਚ ਪਤਾ ਲੱਗਾ ਕਿ ਉਹ ਕਿਸੇ ਨੂੰ ਲੋਕੇਸ਼ਨ ਵਿਖਾਉਣ ਲਈ ਵੀਡੀਓ ਕਾਲ ਕਰ ਰਿਹਾ ਸੀ।

ਇਹ ਵੀ ਪੜ੍ਹੋ: ਨਵਾਂਸ਼ਹਿਰ ਵਾਸੀ ਦੇਣ ਧਿਆਨ! 4 ਜੁਲਾਈ ਤੱਕ ਲੱਗੀ ਇਹ ਪਾਬੰਦੀ, DC ਵੱਲੋਂ ਸਖ਼ਤ ਹੁਕਮ ਜਾਰੀ

PunjabKesari

ਫਿਲਹਾਲ ਅਜੇ ਤਕ ਬੀ. ਐੱਸ. ਐੱਫ਼. ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਨੂੰ ਲੈ ਕੇ ਪੁਲਸ ਨੂੰ ਕੋਈ ਵੱਡਾ ਇਨਪੁੱਟ ਹਾਸਲ ਨਹੀਂ ਹੋਇਆ ਹੈ, ਹਾਲਾਂਕਿ ਵੱਖ-ਵੱਖ ਟੀਮਾਂ ਵੱਖ-ਵੱਖ ਬਿੰਦੂਆਂ ’ਤੇ ਜਾਂਚ ਕਰ ਰਹੀਆਂ ਹਨ। ਐੱਨ. ਏ. ਆਈ. ਤੋਂ ਲੈ ਕੇ ਜਲੰਧਰ ਪੁਲਸ ਅਤੇ ਡੀ. ਜੀ. ਪੀ. ਦੀ ਸਪੈਸ਼ਲ ਪੁਲਸ ਟੀਮ ਮਾਮਲੇ ਨੂੰ ਟ੍ਰੇਸ ਕਰਨ ਵਿਚ ਜੁਟੀ ਹੈ। ਓਧਰ ਐਕਟਿਵਾ ’ਤੇ ਪਾਰਸਲ ਦੇਣ ਲਈ ਆਏ ਗੁਰਪ੍ਰੀਤ ਨੂੰ ਵੀ ਪੁਲਸ ਨੇ ਲੰਮੀ ਪੁੱਛਗਿੱਛ ਦੇ ਬਾਅਦ ਕਲੀਨ ਚਿੱਟ ਦੇ ਕੇ ਬੁੱਧਵਾਰ ਦੇਰ ਸ਼ਾਮ ਛੱਡ ਦਿੱਤਾ।

ਧਮਾਕੇ ਕਾਰਨ ਗੁਰਪ੍ਰੀਤ ਨੂੰ ਇਕ ਕੰਨ ਤੋਂ ਸੁਣਨਾ ਬੰਦ ਹੋਇਆ, ਸਰੀਰ ’ਤੇ ਛੱਰਿਆਂ ਦੇ ਨਿਸ਼ਾਨ
ਆਈ. ਈ. ਡੀ. ਧਮਾਕੇ ਵਿਚ ਗੁਰਪ੍ਰੀਤ ਦਾ ਵਾਲ-ਵਾਲ ਬਚਾਅ ਹੋਇਆ ਸੀ। ਕਲੀਨ ਚਿੱਟ ਮਿਲਣ ਦੇ ਬਾਅਦ ਗੁਰਪ੍ਰੀਤ ਘਰ ਪਹੁੰਚਿਆ ਤਾਂ ਉਹ ਕਾਫ਼ੀ ਡਰਿਆ ਅਤੇ ਸਹਿਮਿਆ ਹੋਇਆ ਸੀ। ਗੁਰਪ੍ਰੀਤ ਨੇ ਕਿਹਾ ਕਿ ਉਸ ਨੂੰ ਪਹਿਲਾਂ ਤਾਂ ਕੁਝ ਸਮਝ ਹੀ ਨਹੀਂ ਆਇਆ ਕਿ ਹੋਇਆ ਕੀ ਹੈ। ਜਿਵੇਂ ਹੀ ਉਹ ਬੀ. ਐੱਸ. ਐੱਫ਼. ਕੈਂਪਸ ਵੱਲ ਭੱਜਿਆ ਤਾਂ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਉਸ ਨੂੰ ਰੋਕਿਆ ਅਤੇ ਖ਼ੂਨ ਨਿਕਲਦਾ ਵੇਖ ਉਸ ਦਾ ਅੰਦਰ ਲਿਜਾ ਕੇ ਇਲਾਜ ਕੀਤਾ।

PunjabKesari

ਇਹ ਵੀ ਪੜ੍ਹੋ: You Tube 'ਤੇ ਚੈਨਲ ਬਣਾਉਣ ਦੀ ਨੌਜਵਾਨਾਂ 'ਚ ਲੱਗੀ ਹੌੜ! ਆਸਾਨ ਨਹੀਂ ਰਾਹ, ਹੈਰਾਨ ਕਰੇਗਾ ਸਰਵੇਖਣ

ਇਸ ਦੇ ਇਲਾਵਾ ਉਸ ਦਾ ਫੋਨ ਲੈ ਲਿਆ ਗਿਆ ਸੀ ਪਰ ਉਨ੍ਹਾਂ ਨੇ ਪਿਤਾ ਨਾਲ ਗੱਲ ਕਰਵਾ ਦਿੱਤੀ, ਜਿਨ੍ਹਾਂ ਨੂੰ ਫੋਨ ’ਤੇ ਉਸ ਨੇ ਐਕਟਿਵਾ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ। ਗੁਰਪ੍ਰੀਤ ਨੇ ਕਿਹਾ ਕਿ ਕੁਝ ਘੰਟੇ ਤਾਂ ਉਹ ਬੇਹੋਸ਼ ਹੀ ਰਿਹਾ। ਹੋਸ਼ ਆਈ ਤਾਂ ਜੋ ਸੱਚ ਸੀ, ਉਸ ਨੇ ਪੁਲਸ ਨੂੰ ਦੱਸ ਦਿੱਤਾ ਪਰ ਧਮਾਕੇ ਕਾਰਨ ਉਸ ਨੂੰ ਇਕ ਕੰਨ ਤੋਂ ਸੁਣਾਈ ਨਹੀਂ ਦੇ ਰਿਹਾ। ਇਸ ਦੇ ਇਲਾਵਾ ਗੁਰਪ੍ਰੀਤ ਦੇ ਸਰੀਰ ’ਤੇ ਛੱਰਿਆਂ ਦੇ ਨਿਸ਼ਾਨ ਹਨ, ਉਥੇ ਪੱਟੀਆਂ ਬੰਨ੍ਹੀ ਹੋਈਆਂ ਹਨ। ਗੁਰਪ੍ਰੀਤ ਨੇ ਦੱਸਿਆ ਕਿ ਪੈਰ ਦੇ ਇਲਾਵਾ ਮੋਢੇ ਅਤੇ ਗਰਦਨ ਨੇੜੇ ਉਸ ਦੇ ਸੱਟਾਂ ਲੱਗੀਆਂ ਹਨ। ਗੁਰਪ੍ਰੀਤ ਨੇ ਆਪਣੇ ਘਰ ਦੇ ਹਾਲਾਤ ਬਾਰੇ ਦੱਸਿਆ ਕਿ ਘਰ ਵਿਚ ਕਮਾਉਣ ਵਾਲਾ ਉਹ ਇਕਲੌਤਾ ਹੈ ਪਰ ਹੁਣ ਐਕਟਿਵਾ ਵੀ ਸੜ ਗਈ ਅਤੇ ਪਾਰਸਲ ਡਿਲਿਵਰੀ ਦਾ ਕੰਮ ਵੀ ਹੁਣ ਨਹੀਂ ਕਰ ਸਕੇਗਾ।

PunjabKesari

ਜਲੰਧਰ ਦੇ ਲਗਭਗ 6 ਸਕੂਲਾਂ ਨੂੰ ਫਿਰ ਤੋਂ ਧਮਕੀ ਭਰੀ ਈਮੇਲ ਭੇਜੀ, ਬੀ. ਐੱਸ. ਐੱਫ਼. ਸਕੂਲ ਦੇ ਪ੍ਰੀ-ਪ੍ਰਾਇਮਰੀ ਸੈਕਸ਼ਨ ’ਚ ਇਕ ਘੰਟਾ ਪਹਿਲਾਂ ਛੁੱਟੀ
ਬੀ. ਐੱਸ. ਐੱਫ਼. ਦੇ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੇ ਬਾਅਦ ਵੀਰਵਾਰ ਨੂੰ ਜਲੰਧਰ ਦੇ ਲਗਭਗ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਕਾਹਲੀ ਵਿਚ ਏ. ਪੀ. ਜੇ. ਸਕੂਲ ਦੇ ਮਾਪਿਆਂ ਨੂੰ ਮੈਸੇਜ ਕਰਕੇ ਬੱਚਿਆਂ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਲਿਜਾਣ ਨੂੰ ਕਿਹਾ। ਬੀ. ਐੱਸ. ਐੱਫ਼. ਸਕੂਲ ਦੇ ਪ੍ਰੀ-ਪ੍ਰਾਇਮਰੀ ਸੈਕਸ਼ਨ ਵਿਚ ਵੀ ਇਕ ਘੰਟਾ ਪਹਿਲਾਂ ਛੁੱਟੀ ਕਰ ਦਿੱਤੀ ਗਈ। ਬੀ. ਐੱਸ. ਐੱਫ਼. ਦੇ ਹੈੱਡਕੁਆਰਟਰ ਵਿਚ ਹੋਏ ਧਮਾਕੇ ਦੇ ਬਾਅਦ ਡਰੇ-ਸਹਿਮੇ ਮਾਪੇ ਆਪਣੇ ਨਿੱਜੀ ਕੰਮ ਛੱਡ ਕੇ ਤੁਰੰਤ ਬੱਚਿਆਂ ਨੂੰ ਲਿਜਾਣ ਲਈ ਨਿਕਲ ਗਏ। ਜਿਵੇਂ ਹੀ ਪੁਲਸ ਨੂੰ ਈਮੇਲ ਬਾਰੇ ਸੂਚਨਾ ਮਿਲੀ ਤਾਂ ਕਾਹਲੀ ਵਿਚ ਪੁਲਸ ਦੇ ਉੱਚ ਅਧਿਕਾਰੀ ਉਕਤ ਸਾਰੇ ਸਕੂਲਾਂ ਵਿਚ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ, ਹਾਲਾਂਕਿ ਕਿਸੇ ਵੀ ਸਕੂਲ ਵਿਚੋਂ ਕੁਝ ਸ਼ੱਕੀ ਨਹੀਂ ਮਿਲਿਆ। ਈਮੇਲ ਵਿਚ ਪੀ. ਐੱਮ. ਮੋਦੀ, ਅਮਿਤ ਸ਼ਾਹ, ਵਿਦੇਸ਼ ਮੰਤਰੀ ਜੈਸ਼ੰਕਰ, ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਸੀ. ਐੱਮ. ਮਾਨ ਨੂੰ ਵੀ ਧਮਕੀ ਦਿੱਤੀ ਗਈ ਹੈ। ਈਮੇਲ ਵਿਚ ਲਿਖਿਆ ਹੈ ਕਿ ਸਕੂਲਾਂ ਵਿਚ ਦੁਪਹਿਰ 1 ਵੱਜ ਕੇ 11 ਮਿੰਟ ਅਤੇ ਕਾਲਜਾਂ ਵਿਚ ਦੁਪਹਿਰ 2 ਵੱਜ ਕੇ 11 ਮਿੰਟ ’ਤੇ ਧਮਾਕੇ ਹੋਣਗੇ। ਇਸ ਦੇ ਨਾਲ ਹੀ ਇਹ ਵੀ ਲਿਖਿਆ ਕਿ ਸੀ. ਐੱਮ. ਭਗਵੰਤ ਮਾਨ ’ਤੇ ਆਤਮਘਾਤੀ ਆਈ. ਈ. ਡੀ. ਧਮਾਕੇ ਹੋਣਗੇ ਅਤੇ ਮਾਨ ਦੀ ਸ਼ੁਕਰਾਨਾ ਯਾਤਰਾ ਅੰਤਿਮ ਯਾਤਰਾ ਹੋਵੇਗੀ।

ਇਹ ਵੀ ਪੜ੍ਹੋ: Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ 'ਤੇ ਪੁਲਸ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News