ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
Monday, May 18, 2026 - 11:59 AM (IST)
ਜਲੰਧਰ (ਖੁਰਾਣਾ)-ਜਲੰਧਰ ਸ਼ਹਿਰ ਦੇ ਐੱਮ. ਐੱਸ. ਫਾਰਮ ਰੋਡ ਸਥਿਤ ਕਮਲ ਵਿਹਾਰ ਕਾਲੋਨੀ ਅਤੇ ਨੇੜਲੇ ਇਲਾਕਿਆਂ ਤੋਂ ਇਹ ਖ਼ਬਰ ਆਈ ਹੈ ਕਿ ਬਿਜਲੀ ਬੋਰਡ ਨੇ ਗ਼ੈਰ-ਕਾਨੂੰਨੀ ਸਟ੍ਰੀਟ ਲਾਈਟ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਨਗਰ ਨਿਗਮ ਨੇ ਸਮਾਰਟ ਸਿਟੀ ਕੰਪਨੀ ਜ਼ਰੀਏ ਸ਼ਹਿਰ ਵਿਚ ਐੱਲ. ਈ. ਡੀ. ਸਟ੍ਰੀਟ ਲਾਈਟ ਸਿਸਟਮ ਲੁਆਇਆ ਸੀ, ਜਿਸ ਵਿਚ ਲਗਭਗ 73 ਹਜ਼ਾਰ ਪੁਆਇੰਟਸ ਲਾਏ ਗਏ ਸਨ ਪਰ ਤਾਰ, ਮੀਟਰ ਅਤੇ ਹੋਰ ਜ਼ਰੂਰੀ ਇਨਫਰਾਸਟਰੱਕਚਰ (ਢਾਂਚੇ) ’ਤੇ ਉਚਿਤ ਖ਼ਰਚ ਨਹੀਂ ਕੀਤਾ ਗਿਆ, ਜਿਸ ਨਾਲ ਇਹ ਪੂਰਾ ਸਮਾਰਟ ਸਿਟੀ ਪ੍ਰਾਜੈਕਟ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ।
ਇਹ ਵੀ ਪੜ੍ਹੋ: ਗੋਰਾਇਆ-ਫਿਲੌਰ NH 'ਤੇ ਵੱਡਾ ਹਾਦਸਾ! ਟਰਾਲੇ ਹੇਠਾਂ ਫਸਿਆ ਮੋਟਰਸਾਈਕਲ, ਇਕ ਦੀ ਦਰਦਨਾਕ ਮੌਤ
ਪਿਛਲੇ ਡੇਢ ਤੋਂ ਦੋ ਸਾਲਾਂ ਵਿਚ ਨਿਗਮ ਅਧਿਕਾਰੀਆਂ ਨੇ ਜਗ੍ਹਾ-ਜਗ੍ਹਾ ਨਵੀਆਂ ਸਟ੍ਰੀਟ ਲਾਈਟਾਂ ਲਾਉਣ ’ਤੇ ਜ਼ੋਰ ਤਾਂ ਦਿੱਤਾ ਪਰ ਸਿਸਟਮ ਵਿਚ ਕੋਈ ਸੁਧਾਰ ਨਹੀਂ ਕੀਤਾ ਗਿਆ। ਨਾ ਬਿਜਲੀ ਬੋਰਡ ਕੋਲ ਕੁਨੈਕਸ਼ਨ ਲਈ ਅਪਲਾਈ ਕੀਤਾ ਗਿਆ ਅਤੇ ਨਾ ਹੀ ਮੀਟਰ ਲੁਆਏ ਗਏ। ਅੱਜ ਵੀ ਵਧੇਰੇ ਸਟ੍ਰੀਟ ਲਾਈਟਾਂ ਕੁੰਡੀ ਕੁਨੈਕਸ਼ਨ ਜ਼ਰੀਏ ਚੱਲ ਰਹੀਆਂ ਹਨ, ਜਿਸ ਕਾਰਨ ਸਾਰਾ ਲੋਡ ਬਿਜਲੀ ਬੋਰਡ ’ਤੇ ਆ ਗਿਆ ਹੈ। ਇਸ ਕਾਰਨ ਕਾਫ਼ੀ ਬਿਜਲੀ ਚੋਰੀ ਵੀ ਹੋ ਰਹੀ ਹੈ, ਕਿਉਂਕਿ ਵਧੇਰੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਵੀ ਇਸੇ ਲਾਈਟ ਕੁਨੈਕਸ਼ਨ ਤੋਂ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਹੁਣ ਬਿਜਲੀ ਬੋਰਡ ਨੇ ਸਖ਼ਤ ਰੁਖ਼ ਅਪਣਾਇਆ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਵਿਭਾਗਾਂ ਵਿਚ ਪ੍ਰੀ-ਪੇਡ ਮੀਟਰ ਲਾਉਣ ਦੀ ਨੀਤੀ ਤਹਿਤ ਨਗਰ ਨਿਗਮ ਦੇ ਸਿਸਟਮ ਨੂੰ ਵੀ ਪ੍ਰੀ-ਪੇਡ ਨੀਤੀ ਵਿਚ ਲਿਆਂਦਾ ਜਾਵੇਗਾ। ਜੇਕਰ ਨਿਗਮ ਨੇ ਇਸ ਨੂੰ ਨਾ ਮੰਨਿਆ ਤਾਂ ਕੁਨੈਕਸ਼ਨ ਕੱਟਣ ਦਾ ਸਿਲਸਿਲਾ ਹੋਰ ਤੇਜ਼ ਹੋ ਸਕਦਾ ਹੈ।
ਇਹ ਵੀ ਪੜ੍ਹੋ: Punjab: ਬੋਰਵੈੱਲ 'ਚ ਜਵਾਕ ਦੇ ਡਿੱਗਣ ਮਗਰੋਂ ਜਾਰੀ ਕੀਤੇ ਗਏ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
