ਸਿੰਗਾਪੁਰ 'ਚ ਭਾਰਤੀ ਨੇ 3.61 ਕਰੋੜ ਡਾਲਰ ਦੀ ਹੇਰਾਫੇਰੀ ਦਾ ਦੋਸ਼ ਕੀਤਾ ਸਵੀਕਾਰ

12/15/2020 5:30:34 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਇਕ ਬਹੁਰਾਸ਼ਟਰੀ ਰਿਫਾਇਨਰੀ ਵਿਚ 3.61 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੇ ਤੇਲ ਦੀ ਹੇਰਾਫੇਰੀ ਦੇ ਮਾਮਲੇ ਵਿਚ 40 ਸਾਲਾ ਭਾਰਤੀ ਨਾਗਰਿਕ ਸਦਗੋਪਨ ਪ੍ਰੇਮਨਾਥ ਨੇ ਮੰਗਲਵਾਰ ਨੂੰ ਆਪਣੀ ਗਲਤੀ ਮੰਨ ਲਈ। ਪਲਾਊ ਬੁਕੋਮ ਟਾਪੂ 'ਤੇ ਸਥਿਤ ਰੋਇਲ-ਡਚ ਸ਼ੇਲ ਈਸਟਰਨ ਪੈਟ੍ਰੋਲੀਅਮ ਵਿਚ 2017-18 ਵਿਚ ਕੰਮ ਕਰਨ ਦੇ ਦੌਰਾਨ ਪ੍ਰੇਮਨਾਥ ਨੇ ਇਹ ਧੋਖਾਧੜੀ ਕੀਤੀ। ਪ੍ਰੇਮਨਾਥ ਸਜ਼ਾ 'ਤੇ ਚਰਚਾ ਅਤੇ ਆਪਣੀ ਸਜ਼ਾ ਸੁਣਨ ਲਈ ਫਰਵਰੀ ਵਿਚ ਅਦਾਲਤ ਵਿਚ ਪੇਸ਼ ਹੋਵੇਗਾ। ਇਸ ਮਾਮਲੇ ਵਿਚ ਰਿਫਾਇਨਰੀ ਦੇ ਕਈ ਹੋਰ ਕਰਮਚਾਰੀ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਉੱਤਰੀ ਖੇਤਰ 'ਚ ਦੁਨੀਆ ਦੀ ਸਭ ਤੋਂ ਵੱਧ ਕੈਦ ਦਰ 

ਚੈਨਲ ਏਸ਼ੀਆ ਨਿਊਜ਼ ਦੀ ਖ਼ਬਰ ਦੇ ਮੁਤਾਬਕ, ਪ੍ਰੇਮਨਾਥ ਨੇ ਕਰਮਚਾਰੀ ਹੋਣ ਦੇ ਨਾਤੇ ਜਿੱਥੇ ਅਪਰਾਧਿਕ ਧੋਖਾਧੜੀ ਦੇ ਚਾਰ ਦੋਸ਼ਾਂ ਵਿਚ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਉੱਥੇ 5 ਹੋਰ ਦੋਸ਼ਾਂ ਦੇ ਆਧਾਰ 'ਤੇ ਉਸ ਦੀ ਸਜ਼ਾ ਦਾ ਫ਼ੈਸਲਾ ਹੋਵੇਗਾ। ਇਸ ਧੋਖਾਧੜੀ ਵਿਚ ਸਾਮਲ ਕਰਮਚਾਰੀਆਂ ਵਿਚੋਂ ਪ੍ਰੇਮਨਾਥ ਪਹਿਲਾ ਹੈ ਜਿਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ। ਉਹ ਕੰਪਨੀ ਵਿਚ 2012 ਦੇ ਕਰੀਬ ਫੀਲਡਮੈਨ ਦੇ ਰੂਪ ਵਿਚ ਕੰਮ ਕਰ ਰਿਹਾ ਸੀ। ਗੈਸ ਤੇਲ ਦੇ ਅਣਅਧਿਕਾਰਤ ਢੰਗ ਨਾਲ ਹੋਰ ਜਹਾਜ਼ਾਂ ਨੂੰ ਟਰਾਂਸਫਰ ਕਰਨ ਦੇ ਜ਼ਰੀਏ ਚੋਰੀ ਦਾ ਸ਼ੱਕ ਹੋਣ 'ਤੇ ਸ਼ੇਲ ਨੇ ਅਗਸਤ 2017 ਵਿਚ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਸੀ।

ਪੜ੍ਹੋ ਇਹ ਅਹਿਮ ਖਬਰ- ਬੋਰਿਸ ਜਾਨਸਨ ਹੋਣਗੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ, ਯੂਕੇ ਨੇ ਕਿਹਾ 'ਮਾਣ ਦੀ ਗੱਲ'


Vandana

Content Editor

Related News